ਦਸਤ ਰੋਕਥਾਮ ਲਈ ਜੋੜੀ ਨੰਬਰ ਇੱਕ ਹੈ ਜਿੰਕ ਅਤੇ ੳਆਰਐਸ-ਰਮਨ ਬਹਿਲ
ਗੁਰਦਾਸਪੁਰ, 2 ਜੁਲਾਈ 2024 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਦਸਤ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਜਾਰੀ ਜਰੂਰੀ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇ ।ਚੇਅਰਮੈਨ ਰਮਨ ਬਹਿਲ ਨੇ ਇਹ ਗੱਲ ਅਰਬਨ ਸੀਐਚਸੀ ਗੁਰਦਾਸਪੁਰ ਵਿਖੇ ੳਆਰਐਸ -ਜਿੰਕ ਕਾਰਨਰ ਦਾ ਉਦਘਾਟਨ ਕਰਦੇ ਹੋਏ ਕਿਹੀ। ਉਨ੍ਹਾਂ ਕਿਹਾ ਕਿ ਅੱਜ ਤੋਂ ਦਸਤ ਰੋਕੂ ਪੰਦਰਵਾੜਾ ਮੁਹਿੰਮ ਸ਼ੁਰੂ ਹੋ ਕੇ 31 ਅਗਸਤ ਤਕ ਸਿਹਤ ਵਿਭਾਗ ਵਲੋਂ ਚਲਾਈ ਜਾਵੇਗੀ ।ਇਸ ਦੌਰਾਨ ਦਸਤ ਰੋਕੂ ਗਤੀਵਿਧੀਆਂ ਵਿੱਚ ਸਾਰਾ ਸਿਹਤ ਮਹਿਕਮਾ ਕੌਈ ਕਸਰ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ 2 ਮਹੀਨਿਆਂ ਵਿੱਚ ਸਫਾਈ ਦਾ ਖਾਸ ਖਿਆਲ ਰਖਿਆ ਜਾਵੇ ,ਅਤੇ ਪੀਣ ਵਾਸਤੇ ਸਾਫ ਪਾਣੀ ਦਾ ਇਸਤੇਮਾਲ ਕੀਤਾ ਜਾਵੇ ।
ਚੇਅਰਮੈਨ ਨੇ ਕਿਹਾ ਕਿ ਕਿਸੇ ਮਰੀਜ਼ ਨੂੰ ਵੀ ਕੋਈ ਦਿਕੱਤ ਆਉਂਦੀ ਹੈ ਤੇ ਲਾਗੇ ਦੇ ਸਰਕਾਰੀ ਸਿਹਤ ਕੇੰਦਰ ਚ ਸੰਪਰਕ ਕੀਤਾ ਜਾਵੇ । ਸਮੂਹ ਸਿਹਤ ਸੰਸਥਾਵਾਂ ਵਿੱਚ ੳਆਰਅੇਸ ਤੇ ਜਿੰਕ ਕਾਰਨਰ ਬਣਾਏ ਗਏ ਹਨ, ਜਿੱਥੋਂ ਲੋੜ ਅਨੁਸਾਰ ੳਆਰਅੇਸ ਦੇ ਪੈਕੇਟ ਅਤੇ ਜਿੰਕ ਦੀਆਂ ਗੋਲੀਆਂ ਲਈਆ ਜਾ ਸਕਦੀਆਂ ਹਨ। ਆਸ਼ਾ ਵਰਕਰਾਂ ਵਲੋ ਵੀ 0 ਤੋ 5 ਸਾਲ ਤਕ ਦੇ ਬਚਿਆ ਨੂੰ ਮੁਫ਼ਤ ੳਆਰਐਸ ਦੇ ਪੈਕੇਟ ਅਤੇ ਜਿੰਕ ਦੀਆਂ ਗੋਲੀਆਂ ਘਰ ਘਰ ਦਿੱਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਸਿਵਲ ਸਰਜਨ ਗੁਰਦਾਸਪੁਰ ਡਾ.ਵਿੰਮੀ ਮਹਾਜਨ ਨੇ ਕਿਹਾ ਕਿ ਦਸਤ ਰੋਕੂ ਪੰਦਰਵਾੜੇ ਸਬੰਧੀ ਸਿਹਤ ਅਮਲੇ ਨੂੰ ਜਰੂਰੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। । ਸਮੂਹ ਆਸ਼ਾ ਵਰਕਰ ਘਰਾਂ ਦਾ ਸਰਵੇ ਕਰਕੇ ਲੋੜ ਅਨੁਸਾਰ ੳਆਰਐਸ ਅਤੇ ਜਿੰਕ ਦੀਆਂ ਗੋਲੀਆਂ ਦੇਣਗੀਆਂ। ਸਮੂਹ ਸਿਹਤ ਸੰਸਥਾਵਾਂ ਵਿੱਚ ਇਲਾਜ ਸਬੰਧੀ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ
ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਹਰੇਕ ਸਾਲ ਇੱਕ ਲੱਖ ਬੱਚੇ ਦਸਤ ਕਾਰਨ ਮਰ ਜਾਂਦੇ ਹਨ। ਬਚਿਆ ਦੀ ਮੌਤ ਦਰ ਘੱਟ ਕਰਨਾ ਸਾਡਾ ਉਦੇਸ਼ ਹੈ। ਲੋੜ ਪੈਣ ਤੇ ਡਾਕਟਰ ਦੀ ਸਲਾਹ ਲਈ ਜਾਵੇ ।
ਜਿਲਾ ਮਾਸ ਮੀਡੀਆ ਅਫਸਰ ਵਿਜੇ ਠਾਕੁਰ ਨੇ ਕਿਹਾ ਕਿ ਸਮੂਹ ਮੁਲਾਜ਼ਮਾਂ ਵਲੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।
ਇਸ ਮੌਕੇ ਡੀਐਮਸੀ ਡਾ. ਰੋਮੀ ਰਾਜਾ ਮਹਾਜਨ, ਜਿਲ੍ਹਾ ਸਿਹਤ ਅਫਸਰ ਡਾ. ਸਵਿਤਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਤੇਜਿੰਦਰ ਕੌਰ , ਡੀਡੀਐਚਓ ਡਾ. ਲੋਕੇਸ਼ ਗੁਪਤਾ , ਡਾ. ਪ੍ਰਭਜੋਤ ਕੌਰ ਕਲਸੀ, , ਡਾ.ਮਮਤਾ ਆਦਿ ਹਾਜ਼ਰ ਸਨ|