Close

Recent Posts

ਗੁਰਦਾਸਪੁਰ

ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਰੈਲੀਆਂ ਲਈ ਥਾਵਾਂ ਨਿਰਧਾਰਤ ਕੀਤੀਆਂ

ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਰੈਲੀਆਂ ਲਈ ਥਾਵਾਂ ਨਿਰਧਾਰਤ ਕੀਤੀਆਂ
  • PublishedMay 15, 2024

ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਤਹਿਤ ਥਾਵਾਂ ਦੀ ਲਈ ਜਾ ਸਕਦੀ ਹੈ ਮਨਜ਼ੂਰੀ

ਗੁਰਦਾਸਪੁਰ, 15 ਮਈ 2024 (ਦੀ ਪੰਜਾਬ ਵਾਇਰ )। ਲੋਕ ਸਭਾ ਚੋਣਾ-2024 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਵਿੱਚ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਲਈ ਰਾਜਨੀਤਿਕ ਰੈਲੀਆਂ ਲਈ ਥਾਂ ਨਿਰਧਾਰਿਤ ਕੀਤੇ ਗਏ ਹਨ।

ਨਿਰਧਾਰਿਤ ਕੀਤੇ ਗਏ ਥਾਵਾਂ ਦਾ ਵੇਰਵਾ ਜਾਰੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਗੁਰਦਾਸਪੁਰ ਤਹਿਸੀਲ ਵਿੱਚ ਰਾਜਨੀਤਿਕ ਰੈਲੀਆਂ ਲਈ ਦਾਣਾ ਮੰਡੀ ਗਰਾਊਂਡ ਗੁਰਦਾਸਪੁਰ, ਦਾਣਾ ਮੰਡੀ ਗਰਾਊਂਡ ਕਾਹਨੂੰਵਾਨ, ਦਾਣਾ ਮੰਡੀ ਗਰਾਊਂਡ ਸਿਧਵਾਂ, ਮਿੱਲ ਗਰਾਊਂਡ ਧਾਰੀਵਾਲ, ਫੋਕਲ ਪੁਆਇੰਟ ਭੱਟੀਆਂ ਅਤੇ ਦਾਣਾ ਮੰਡੀ ਧਾਰੀਵਾਲ ਨਿਰਧਾਰਿਤ ਕੀਤੀਆਂ ਗਈਆਂ ਹਨ।

ਤਹਿਸੀਲ ਦੀਨਾਨਗਰ ਲਈ ਦੁਸ਼ਹਿਰਾ ਗਰਾਊਂਡ ਦੀਨਾਨਗਰ, ਮੇਨ ਦਾਣਾ ਮੰਡੀ ਦੀਨਾਨਗਰ, ਮਹਾਰਾਜਾ ਰਣਜੀਤ ਸਿੰਘ ਪਾਰਕ ਦੀਨਾਨਗਰ, ਦਾਣਾ ਮੰਡੀ ਦੋਰਾਂਗਲਾ, ਦਾਣਾ ਮੰਡੀ ਕਲੀਜ਼ਪੁਰ, ਫੋਕਲ ਪੁਆਇੰਟ ਝਰੋਲੀ ਅਤੇ ਫੋਕਲ ਪੁਆਇੰਟ ਪਨਿਆੜ ਨਿਰਧਾਰਿਤ ਕੀਤੀਆਂ ਗਈਆਂ ਹਨ।

ਤਹਿਸੀਲ ਬਟਾਲਾ ਲਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਦੇ ਨਜ਼ਦੀਕ ਪਾਰਕ ਬਟਾਲਾ, ਐੱਸ.ਐੱਲ. ਬਾਵਾ ਗਰਾਊਂਡ ਬਟਾਲਾ, ਸਰਕਾਰੀ ਬਹੁਤਕਨੀਕੀ ਕਾਲਜ ਗਰਾਊਂਡ ਬਟਾਲਾ, ਦਾਣਾ ਮੰਡੀ ਬਟਾਲਾ, ਸਰਕਾਰੀ ਆਈ.ਟੀ.ਆਈ. ਗਰਾਊਂਡ ਬਟਾਲਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਡਾਲਾ ਗ੍ਰੰਥੀਆਂ ਦਾ ਖੇਡ ਮੈਦਾਨ, ਦਾਣਾ ਮੰਡੀ ਸ੍ਰੀ ਹਰਗੋਬਿੰਦਪੁਰ ਸਾਹਿਬ, ਦਾਣਾ ਮੰਡੀ ਕਾਦੀਆਂ, ਸਰਕਾਰੀ ਆਈ.ਟੀ.ਆਈ. ਗਰਾਊਂਡ ਕਾਦੀਆਂ, ਦਾਣਾ ਮੰਡੀ ਅਲੀਵਾਲ, ਪੀ.ਡਬਲਿਊ.ਡੀ. ਕਿਲ੍ਹਾ ਲਾਲ ਸਿੰਘ, ਦਾਣਾ ਮੰਡੀ ਸਰੂਪਵਾਲੀ ਨਿਰਧਾਰਿਤ ਕੀਤੀਆਂ ਗਈਆਂ ਹਨ।

ਫ਼ਤਹਿਗੜ੍ਹ ਚੂੜੀਆਂ ਤਹਿਸੀਲ ਲਈ ਦੁਸ਼ਹਿਰਾ ਗਰਾਊਂਡ ਕਲਾਨੌਰ, ਪਰਜਾਪਤੀ ਭਵਨ ਕਲਾਨੌਰ, ਬਾਬਾ ਕਾਰ ਸਟੇਡੀਅਮ ਕਲਾਨੌਰ, ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ ਨਿਰਧਾਰਿਤ ਕੀਤੀਆਂ ਗਈਆਂ ਹਨ।

ਡੇਰਾ ਬਾਬਾ ਨਾਨਕ ਤਹਿਸੀਲ ਲਈ ਦੁਸ਼ਹਿਰਾ ਗਰਾਊਂਡ ਡੇਰਾ ਬਾਬਾ ਨਾਨਕ, ਦਾਣਾ ਮੰਡੀ ਡੇਰਾ ਬਾਬਾ ਨਾਨਕ, ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਡੇਰਾ ਬਾਬਾ ਨਾਨਕ ਅਤੇ ਦਾਣਾ ਮੰਡੀ ਕੋਟਲੀ ਸੂਰਤ ਮੱਲ੍ਹੀ ਨਿਰਧਾਰਿਤ ਕੀਤੀਆਂ ਗਈਆਂ ਹਨ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਉਪਰੋਕਤ ਨਿਰਧਾਰਿਤ ਕੀਤੀ ਗਈਆਂ ਥਾਵਾਂ ਲਈ ‘ਪਹਿਲਾਂ ਆਓ, ਪਹਿਲਾਂ ਪਾਓ’ ਦੀ ਨੀਤੀ ਅਨੁਸਾਰ ਚੋਣ ਰੈਲੀਆਂ ਲਈ ਮਨਜ਼ੂਰੀ ਲਈ ਜਾ ਸਕਦੀ ਹੈ।

Written By
The Punjab Wire