ਜਾਖੜ ਵੱਲੋਂ ਪਾਤਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 11 ਮਈ 2024 ( ਦੀ ਪੰਜਾਬ ਵਾਇਰ)। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਸਿੱਧ ਪੰਜਾਬੀ ਕਵੀ ਡਾ.ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਟਵੀਟ ਕਰਕੇ ਕਿਹਾ .. “ਅੱਜ ਦੀ ਸਵੇਰ ਪੰਜ ਆਬ ਦੇ ਬਸ਼ਿੰਦਿਆਂ ਸਮੇਤ ਮੇਰੇ, ਸਾਰਿਆਂ ਨੂੰ ਬੇਹੱਦ ਉਦਾਸ ਕਰ ਗਈ, ਜਦੋਂ ਖਬਰ ਸੁਣੀ ਕਿ ਪੰਜਾਬੀ ਸਾਹਿਤ ਦੀ ਫੁਲਵਾੜੀ ਦੇ ਟਹਿਕਦੇ/ਮਹਿਕਦੇ ਫੁੱਲ, ਸਾਡੇ ਸਮਿਆਂ ਦੇ ਮਹਾਨ ਸ਼ਾਇਰ ਪਦਮਸ਼੍ਰੀ ਡਾ. ਸੁਰਜੀਤ ਪਾਤਰ ਇਸ ਦੁਨੀਆ ਉੱਤੇ ਨਹੀਂ ਰਹੇ ”।
.. ਉਨ੍ਹਾਂ ਦੇ ਲਿਖੇ ਸ਼ਬਦ ‘ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ।’ ਗਵਾਹ ਹਨ ਕਿ ਸਾਹਿਤਕਾਰ ਸੁਰਜੀਤ ਪਾਤਰ ਦਾ ਵਿਛੋੜਾ ਇੱਕ ਯੁੱਗ ਦਾ ਅੰਤ ਹੈ।
… ਕੀ ਕਹਾਂ ….ਸ਼ਬਦ ਬੌਨੇ… ਮਨ ਬੋਝਲ ਹੈ ਤੇ ਪਰ ਸਾਡੇ ਸਮਿਆਂ ਦੇ ਮਹਾਨ ਸ਼ਾਇਰ ਦੇ ਇਹ ਸ਼ਬਦ…. ‘ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ..।’ ……ਇਸ ਵਿਗੋਚੇ ਨੂੰ ਹੌਸਲੇ ਨਾਲ ਜ਼ਰਨ ਤੇ ਨਵੀਂਆਂ ਰਾਹਾਂ ਦਾ ਪਾਂਧੀ ਬਣਨ ਲਈ ਪ੍ਰੇਰਦੇ ਹਨ।
ਜਦੋਂ-ਜਦੋਂ ਵੀ ਪੰਜਾਬੀ ਸਾਹਿਤ ਦੀ ਗੱਲ ਤੁਰੇਗੀ ਤਾਂ ਡਾ. ਸੁਰਜੀਤ ਪਾਤਰ ਦੀ ਬਾਤ ਵੀ ਜ਼ਰੂਰ ਪਵੇਗੀ।
ਆਖਿਰ ਚ ਜਾਖੜ ਵਿਛੜੀ ਰੂਹ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਬੇਨਤੀ ਹੈ।