ਗੁਰਦਾਸਪੁਰ, 30 ਅਪ੍ਰੈਲ 2024 (ਮੰਨਨ ਸੈਣੀ) ਗੁਰਦਾਸਪਰੁ ਤੋਂ ਦੋ ਵਾਰ ਦੇ ਵਿਧਾਇਕ ਅਤੇ ਸਾਂਸਦ ਦੀਆਂ ਚੋਣਾ ਵਿੱਚ ਉਮੀਦਵਾਰੀ ਦੀ ਦੋੜ ਵਿੱਚ ਸ਼ਿਖਰਾਂ ਦੇ ਰਹੇ ਗੁਰਦਾਸਪੁਰ ਤੋਂ ਦੂਜੀ ਵਾਰ ਜਿੱਤੇ ਵਿਧਾਇਰ ਅਤੇ ਸੀਨੀਅਰ ਨੇਤਾ ਬਰਿੰਦਰਮੀਤ ਸਿੰਘ ਪਾਹੜਾ ਨੇ ਅੱਜ ਸਾਰੇ ਗਿਲੇ ਸ਼ਿਕਵੇ ਭੁਲਾਂਦੇ ਹੋਏ ਕਾਂਗਰਸ ਦੇ ਉਮੀਦਵਾਰ ਅਤੇ ਉਨ੍ਹਾਂ ਵੱਲੋਂ ਵੱਡੇ ਭਰਾ ਦਰਸ਼ਾਉਂਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਸਮਰਥਨ ਕਰ ਦਿੱਤਾ ਹੈ। ਬਰਿੰਦਰਮੀਤ ਪਾਹੜਾ ਦਾ ਨਾਅ ਬੇਸ਼ਕ ਸਾਂਸਦ ਦੀਆਂ ਚੋਣਾ ਵਿੱਚ ਤਰਜੀਹ ਨਾਲ ਲਿਆ ਜਾ ਰਿਹਾ ਸੀ ਅਤੇ ਪਾਰਟੀ ਹਾਈਕਮਾਡ ਵੱਲ਼ੋਂ ਉਨ੍ਹਾਂ ਨੂੰ ਕਿਸੇ ਕਾਰਨ ਤੋਂ ਟਿਕਟ ਨਹੀਂ ਮਿਲੀ ਸਕੀ ਪਰ ਸੁਖਜਿੰਦਰ ਰੰਧਾਵਾ ਜਿੰਨਾ ਨੂੰ ਉਹ ਬਤੋਰ ਵੱਡਾ ਭਰਾ ਸਮਝਦੇ ਹਨ ਨੂੰ ਚੋਣ ਦੰਗਲ ਵਿੱਚ ਹਾਈਕਮਾਨ ਵੱਲੋਂ ਉਤਾਰਨ ਦੇ ਚਲਦੇ ਉਨ੍ਹਾਂ ਵੱਲੋਂ ਸਾਰੇ ਗਿਲੇ ਸ਼ਿਕਵੇ ਭੁਲਾ ਦਿੱਤੇ ਗਏ ਹਨ ਅਤੇ ਸਾਰੇ ਗਿਲੇ ਸ਼ਿਕਵੇ ਮੁਕਾਉਂਦੇ ਹੋਏ ਪਾਰਟੀ ਉਮੀਦਵਾਰ ਸੁਖਜਿੰਦਰ ਰੰਧਾਵਾ ਦੇ ਹੱਕ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨਾਲ ਸਾਰੇ ਹੀ ਕਾਂਗਰਸੀ ਵਰਕਰਾਂ ਅੰਦਰ ਖੁੱਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
ਦੱਸਣਯੋਗ ਹੈ ਕਿ ਪਾਹੜਾ ਵੱਲੋਂ ਇਹ ਸੰਦੇਸ਼ ਲਗਾਇਆ ਗਿਆ ਹੈ ਕਿ ਕੱਲ ਮਿਤੀ 01 May 2024 ਨੂੰ ਠੀਕ 10:30 am ਵਜੇ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸ ਸੁਖਜਿੰਦਰ ਸਿੰਘ ਰੰਧਾਵਾ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਗੁਰਦਾਸਪੁਰ ਵਿਖੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਗ੍ਰਹਿ ਵਿਖੇ ਪਹੁੰਚ ਰਹੇ ਹਨ।ਸੋ ਆਪ ਸਭ ਵਰਕਰ ਸਾਹਿਬਾਨਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਸਾਥੀਆਂ ਸਮੇਤ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।