ਭਾਰਤ ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨ ਦੀ ਤਬਦੀਲੀ ਕਰਨ ਸਬੰਧੀ ਪ੍ਰਵਾਨਗੀ ਜਾਰੀ
ਗੁਰਦਾਸਪੁਰ, 22 ਅਪ੍ਰੈਲ 2024(ਦੀ ਪੰਜਾਬ ਵਾਇਰ)। ਵਿਧਾਨ ਸਭਾ ਹਲਕਾ 08-ਸ੍ਰੀ ਹਰਗੋਬਿੰਦਪੁਰ ਸਾਹਿਬ (ਅ.ਜ਼.) ਦੇ ਪੋਲਿੰਗ ਸਟੇਸ਼ਨ 21-ਸਰਕਾਰੀ ਐਲੀਮੈਂਟਰੀ ਸਕੂਲ, ਪੁਰੀਆਂ ਖ਼ੁਰਦ ਦੀ ਤਬਦੀਲੀ ਨੂੰ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ, ਜਿਸ ਤਹਿਤ ਹੁਣ ਇਹ ਨਵਾਂ ਪੋਲਿੰਗ ਸਟੇਸ਼ਨ 21-ਸਰਕਾਰੀ ਪ੍ਰਾਇਮਰੀ ਸਕੂਲ ਨੱਤ (ਵੈਸਟ ਸਾਈਡ) ਵਿਖੇ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ, ਪੁਰੀਆਂ ਖ਼ੁਰਦ ਦੀ ਅਸੁਰੱਖਿਅਤ ਇਮਾਰਤ ਢਾਹੇ ਜਾਣ ਕਾਰਨ ਇੱਥੇ ਬਣਨ ਵਾਲੇ ਪੋਲਿੰਗ ਸਟੇਸ਼ਨ ਨੂੰ ਬਦਲਣ ਦੀ ਬੇਨਤੀ ਮਾਣਯੋਗ ਚੋਣ ਕਮਿਸ਼ਨ ਨੂੰ ਕੀਤੀ ਗਈ ਸੀ ਜਿਸ ਨੂੰ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ 21-ਸਰਕਾਰੀ ਐਲੀਮੈਂਟਰੀ ਸਕੂਲ, ਪੁਰੀਆਂ ਖ਼ੁਰਦ ਦੇ ਪੋਲਿੰਗ ਸਟੇਸ਼ਨ ਨੂੰ ਤਬਦੀਲ ਕਰਕੇ ਨਵਾਂ ਪੋਲਿੰਗ ਸਟੇਸ਼ਨ 21-ਸਰਕਾਰੀ ਪ੍ਰਾਇਮਰੀ ਸਕੂਲ ਨੱਤ (ਵੈਸਟ ਸਾਈਡ) ਵਿਖੇ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨ ਦੀ ਤਬਦੀਲੀ ਬਾਰੇ ਰਾਜਸੀ ਪਾਰਟੀਆਂ ਨੂੰ ਜਾਣੂ ਕਰਵਾਉਣ ਦੇ ਨਾਲ ਸਬੰਧਿਤ ਇਲਾਕੇ ਦੇ ਵੋਟਰਾਂ ਅਤੇ ਆਮ ਜਨਤਾ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।