ਗੁਰਦਾਸਪੁਰ, 13 ਅਪ੍ਰੈਲ 2024 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਦਿਵਗੰਤ ਸੰਸਦ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਬੈਕ ਫੁੱਟ ਲੈ ਲਿਆ ਹੈ। ਹੁਣ ਕਵਿਤਾ ਖੰਨਾ ਕੋਈ ਚੋਣ ਨਹੀਂ ਲੜਨ ਜਾ ਰਹੇ। ਇਹ ਐਲਾਨ ਕਵਿਤਾ ਖੰਨਾ ਵੱਲੋਂ ਆਪਣੇ ਸ਼ੋਸਲ ਮੀਡੀਆ ਪਲੇਟਫਾਰਮ ਤੇ ਲਿਖ ਕੇ ਕੀਤਾ।
ਕਵਿਤਾ ਖੰਨਾ ਨੇ ਕਿਹਾ ਕਿ ਕਈ ਰਾਜਨੀਤਿਕ ਦਲਾਂ ਨੇ ਉਨ੍ਹਾਂ ਨੂੰ ਟਿਕਟ ਤੋਂ ਚੋਣ ਲੜਨ ਲਈ ਆਫਰ ਕੀਤੇ । ਜਿਸ ਲਈ ਉਹ ਉਨ੍ਹਾਂ ਦੀ ਆਬਾਰੀ ਹਨ। ਮੇਰਾ ਫੈਸਲਾ ਹੈ ਕਿ ਮੈਂ 2024 ਦੀ ਗੁਰਦਾਸਪੁਰ ਤੋਂ ਚੋਣ ਨਹੀਂ ਲੜਨਗੇਂ। ਉਹ ਗੁਰਦਾਸਪੁਰ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕਰਦੀ ਰਹਾਂਗੀ। ਖਾਸ ਕਰ ਅਪਣੇ ਬੱਚੇ ਅਤੇ ਯੁਵਾਵਾਂ ਦੇ ਲਈ।
ਇਸ ਤੋਂ ਪਹਿਲ੍ਹਾ ਕਵਿਤਾ ਖੰਨਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਸੀ ਕਿ ਵਿਨੋਦ ਜੀ ਆਪਣੇ ਆਖਰੀ ਪਲਾਂ ਤੱਕ ਗੁਰਦਾਸਪੁਰ ਲਈ ਫਿਕਰਮੰਦ ਰਹੇ ਸਨ। ਪ੍ਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਕੋਲ ਸਭ ਕੁਝ ਹੈ। ਗੁਰਦਾਸਪੁਰ ਆ ਕੇ ਵਿਨੋਦ ਜੀ ਨੇ ਵੀ ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਗੁਰਦਾਸਪੁਰ ਨੂੰ ਆਪਣੀ ਔਲਾਦ ਸਮਝਿਆ। ਉਨ੍ਹਾਂ ਦੱਸਿਆ ਕਿ ਉਹ 36 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਇੱਥੇ ਕਵਿਤਾ ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ ਅਤੇ ਬੱਚਿਆਂ ਦੇ ਭਵਿੱਖ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਰਮ ਵੀ ਇਹੀ ਕਹਿੰਦਾ ਹੈ ਕਿ ਮਨੁੱਖ ਦੇ ਕੰਮ ਆਉਣਾ ਚਾਹੀਦਾ ਹੈ ਪਰ ਪਲੇਟਫਾਰਮ ਰਾਜਨੀਤੀ ਵਿੱਚ ਮਿਲਦਾ ਹੈ ਉਸ ਤੋਂ ਬੇਹਤਰ ਹੋਰ ਕੀਤੇ ਨਹੀਂ। ਇਸ ਲਈ ਉਹ ਵਿਨੋਦ ਖੰਨਾ ਦੀ ਤਰਜ ਤੇ ਕੰਮ ਕਰਨਗੇ ਹਾਲੇ ਪਤਾ ਨਹੀਂ ਆਜਾਦ ਯਾ ਹੋਰ ਕਿਸੇ ਤਰ੍ਹਾਂ । ਬੇਸ਼ੱਕ ਉਸ ਨੇ ਸਪੱਸ਼ਟ ਤੌਰ ‘ਤੇ ਇਹ ਨਹੀਂ ਕਿਹਾ ਕਿ ਉਹ ਚੋਣ ਲੜ ਰਹੀ ਹੈ ਪਰ ਉਸ ਨੇ ਦੱਸਿਆ ਕਿ ਮੈਂ ਸਾਰੇ ਸਰਵੇਖਣਾਂ ‘ਚ ਜਿੱਤੀ ਸੀ ਇਸ ਲਈ ਮੈਂ ਇੱਥੇ ਸੇਵਾ ਕਰਾਂਗੀ।
ਕਵਿਤਾ ਖੰਨਾ ਦੇ ਇਸ ਐਲਾਨ ਤੋਂ ਬਾਅਦ ਭਾਜਪਾ ਦਾ ਸਾਹ ਥੋੜਾ ਸੋਖਾ ਹੋਇਆ ਹੈ। ਕਿਉਂਕਿ ਕਵਿਤਾ ਖੰਨਾ ਅਗਰ ਚੋਣ ਲੜਦੇ ਤਾਂ ਉਸ ਦਾ ਕਾਫੀ ਭਾਰੀ ਨੁਕਸਾਨ ਭਾਜਪਾ ਨੂੰ ਹੁੰਦਾ।