ਗੁਰਦਾਸਪੁਰ, 13 ਅਪ੍ਰੈਲ 2024 (ਦੀ ਪੰਜਾਬ ਵਾਇਰ)। ਅਕਾਲੀ ਦਲ ਬਾਦਲ ਵੱਲੋਂ ਪਾਰਟੀ ਦੇ ਸਕੱਤਰ ਅਤੇ ਸਪੋਕਸਮੈਨ ਦਲਜੀਤ ਸਿੰਘ ਚੀਮਾ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਬਟਾਲਾ ਅਧੀਨ ਪੈਂਦੇ ਪਿੰਡ ਮਾੜੀ ਬੁਚੀਆਂ ਵਿੱਚ ਜਨਮੇ ਦਲਜੀਤ ਸਿੰਘ ਦਾ ਅਕਸ ਨਿਡਰ ਤੇ ਸਾਫ਼ ਸੁਥਰਾ ਹੈ।
62 ਸਾਲ ਦੀ ਉਮਰ ਦੇ ਦਲਜੀਤ ਚੀਮਾ ਗੁਰਦਾਸਪੁਰ ਤੋਂ ਹੀ ਸੰਬਧਿਤ ਹਨ ਅਤੇ ਸ੍ਰੀ ਹਰਗੋਬਿੰਦਪੁਰ ਤੋਂ 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਬਾਵਜੂਦ ਉਨ੍ਹਾਂ ਨੇ 10,000 ਦੇ ਕਰੀਬ ਵੋਟਾਂ ਹਾਸਲ ਕਰ ਤੀਜਾ ਸਥਾਨ ਪ੍ਰਾਪਤ ਕੀਤਾ। ਜਿਸ ਤੋਂ ਬਾਅਦ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ।
2009 ਵਿੱਚ ਦਲਜੀਤ ਸਿੰਘ ਚੀਮਾ ਨੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਹਾਰ ਗਏ ਸਨ। ਇਸ ਤੋਂ ਬਾਅਦ 2012 ਵਿੱਚ ਰੂਪਨਗਰ ਤੋਂ ਵਿਧਾਨ ਸਭਾ ਚੋਣ ਜਿੱਤ ਕੇ ਪੰਜਾਬ ਦੇ ਸਿੱਖਿਆ ਮੰਤਰੀ ਬਣੇ। ਦਲਜੀਤ ਚੀਮਾ ਨੂੰ ਗੁਰਦਾਸਪੁਰ ਦਾ ਉਮੀਦਵਾਰ ਬਣਾ ਕੇ ਪਾਰਟੀ ਵੱਲੋਂ ਅੰਦਰੂਣੀ ਫੁੱਟ ਦਾ ਸ਼ਿਕਾਰ ਹੋਈ ਅਕਾਲੀ ਦਲ ਨੂੰ ਇੱਕ ਪਲੇਟ ਫਾਰਮ ਤੇ ਲੜਨ ਦੀ ਗੱਲ ਕਹੀ ਹੈ। ਦਲਜੀਤ ਚੀਮਾ ਦੇ ਉਮੀਦਵਾਰ ਬਨਣ ਨਾਲ ਗੁਰਦਾਸਪੁਰ ਦੇ ਸਿਆਸੀ ਲੀਡਰ ਵੀ ਖੁੱਸ਼ ਹਨ।