ਗੁਰਦਾਸਪੁਰ, 12 ਅਪ੍ਰੈਲ 2024 (ਦੀ ਪੰਜਾਬ ਵਾਇਰ)। ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਅੰਦਰ ਚੋਣ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ। ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਭਾਜਪਾ, ਅਕਾਲੀ ਦਲ ਅਤੇ ਹੋਰ ਪਾਰਟੀਆਂ ਨਾਲ ਸਬੰਧਿਤ ਆਗੂ ਆਪਣੀ ਆਪਣੀ ਪਾਰਟੀਆਂ ਦਾ ਪ੍ਰਚਾਰ ਪੂਰੀ ਤਰ੍ਹਾਂ ਕਰ ਰਹੇ ਹਨ। ਪਰ ਲੋਕ ਤੰਤਰ ਦੇ ਇਸ ਪਾਵਨ ਸਮਾਗਮ ਦੌਰਾਨ ਵੀ ਆਪਣੇ ਨੀਜੀ ਹਿੱਤਾ ਨੂੰ ਲੈ ਕੇ ਕਈ ਕਾਂਗਰਸੀ ਆਗੂ ਆਪਣੀ ਪਾਰਟੀ ਤੋਂ ਰੁੱਸੇ ਹੋਏ ਹਨ ਅਤੇ ਟਿਕਟ ਦੀ ਮੰਗ ਕਰਦੇ ਹੋਏ ਹਰ ਉਹ ਵਤੀਰਾ ਵਿਖਾ ਰਹੇ ਹਨ ਜੋ ਵਿਆਹ ਦੌਰਾਨ ਰੁੱਸਿਆ ਹੋਇਆ ਫੁੱਫੜ ਵਿਖਾਉਂਦਾ। ਆਪਣੇ ਆਪ ਨੂੰ ਹੀ ਪਾਰਟੀ ਦੱਸਣ ਵਾਲੇ ਇਹ ਆਗੂ ਆਪਣੇ ਲੀਡਰ ਤੱਕ ਨੂੰ ਭੁੱਲ ਬੈਠੇ ਹਨ ਅਤੇ ਪਾਰਟੀ ਵੱਲੋਂ ਬਣਾਏ ਗਏ ਬੇਹੱਦ ਪ੍ਰਭਾਵਸ਼ਾਲੀ ਮੈਨੀਫੈਸਟੋ ਤੇ ਕੰਮ ਨਾ ਕਰਦੇ ਹੋਏ ਅਤੇ ਆਪਣੀ ਪ੍ਰਤੀ ਵਫਾਦਾਰੀ ਨਾ ਦਿਖਾਂਦੇ ਹੋਏ ਸੋਸ਼ਲ ਮੀਡੀਆ ਤੱਕ ਕਾਂਗਰਸ ਦਾ ਪ੍ਰਚਾਰ ਨਹੀਂ ਕਰ ਰਹੇ। ਜਿਸ ਤੇ ਕਾਂਗਰਸ ਨੂੰ ਸਮੇਂ ਰਹਿੰਦੇ ਕੰਮ ਕਰਨ ਦੀ ਲੋੜ ਹੈ।
ਦੱਸਣਯੋਗ ਹੈ ਕਿ ਟਿਕਟ ਦੀ ਚਾਹ ਵਿੱਚ ਖੁੱਦ ਨੂੰ ਆਲਮ ਦੱਸਦੇ ਹੋਏ ਕਾਂਗਰਸ ਦੇ ਕਈ ਆਗੂਆ ਵੱਲੋਂ ਪਿਛਲੇ ਦਿਨੀਂ ਬਗਾਵਤੀ ਸੁਰ ਵੀ ਅਪਣਾਏ ਗਏ। ਪਰ ਭਰੋਸੇਯੋਗ ਸੂਚਰਾਂ ਅਨੁਸਾਰ ਕਾਂਗਰਸ ਦੇ ਵੱਡੇ ਆਗੂਆ ਵੱਲੋਂ ਵੀ ਇਹਨਾਂ ਆਗੂਆ ਨੂੰ ਸਾਫ਼ ਸਾਫ਼ ਸੰਕੇਤ ਦੇ ਦਿੱਤਾ ਗਿਆ ਹੈ ਕਿ ਜੋ ਮਰਜੀ ਹੋਵੇ ਕਰੋ। ਸੀਨੀਅਰ ਆਗੂਆ ਵੱਲੋਂ ਸਾਫ ਸੰਦੇਸ਼ ਇਸ ਕਰਕੇ ਦਿੱਤਾ ਗਿਆ ਕਿਓਕਿ ਇਸ ਵਾਰ ਕਾਂਗਰਸ ਪਾਰਟੀ ਹਾਈਕਮਾਨ ਵੱਲੋਂ ਸਾਫ ਸੰਕੇਤ ਹੈ ਕਿ ਪਾਰਟੀ ਹੈ ਤਾਂ ਅਸੀਂ ਹਾਂ ਜੇ ਪਾਰਟੀ ਹੈ ਤਾਂ ਸੱਭ ਕੁੱਝ ਹੈ, ਸੋ ਜੋ ਇਸ ਵਾਰ ਸਾਥ ਨਹੀਂ ਤਾਂ ਉਹ ਕਦੇ ਨਹੀਂ । ਜਿਸ ਦਾ ਕਾਰਨ ਕਰੋ ਯਾ ਮਰੋ ਵਾਲੀ ਸਥਿਤੀ ਹੈ। ਸੀਨੀਅਰ ਕਾਂਗਰਸੀ ਲੀਡਰ ਅਤੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਦੱਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਆਪਣੇ ਐਕਸ ਤੇ ਆਪਣੇ ਸੰਦੇਸ਼ਾ ਰਾਹੀ ਸੱਭ ਸਾਫ ਕਰ ਚੁੱਕੇ ਹਨ।
ਪਰ ਇਹਨਾਂ ਆਗੂਆ ਦੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਨਜਦੀਕੀਆਂ ਨੂੰ ਲੈਕੇ ਕਈ ਕਿਆਸ ਅਰਾਇਆ ਲਗਾਇਆਂ ਗਇਆ ਅਤੇ ਆਪਣੀ ਹਵਾ ਬਣਾਉਣ ਲਈ ਕਈ ਅਫ਼ਵਾਹਾਂ ਉੜਾਇਆਂ ਗਇਆ। ਪਰ ਭਾਜਪਾ ਵੱਲੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਦਿਨੇਸ਼ ਬੱਬੂ ਤੇ ਇਸ ਵਾਰ ਦਾਅ ਖੇੜਦੇ ਹੋਏ ਉਮੀਦਵਾਰ ਐਲ਼ਾਨ ਦਿੱਤਾ ਗਿਆ। ਜਿਸ ਨਾਲ ਸਾਰੀਆਂ ਕਿਆਸ ਅਰਾਇਆ ਖਾਰਿਜ ਹੋ ਗਇਆ।
ਉੱਥੇ ਹੀ ਦੂਜੇ ਪਾਸੇ ਇਹਨਾਂ ਆਗੂਆਂ ਦੇ ਨਜਦੀਕੀਆਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਵੀ ਜਾਣ ਦੀਆਂ ਚਰਚਾਵਾਂ ਉਠਾਇਆਂ ਗਇਆ ਕੀ ਮੰਤਰੀ ਪੱਦ ਦੇਣ ਦੀ ਵੀ ਹਾਮੀ ਭਰ ਦਿੱਤੀ ਗਈ ਹੈ ਪਰ ਇਹਨਾਂ ਅਫ਼ਵਾਹਾਂ ਨੇ ਵੀ ਕੋਈ ਕੰਮ ਨਾ ਸਾਰੇਆਂ। ਆਪ ਦੇ ਲੋਕਲ ਆਗੂਆ ਵੱਲੋਂ ਵੀ ਬੇਸੱਕ ਇਨ੍ਹਾਂ ਦਾ ਪੁਰਜੋਰ ਵਿਰੋਧ ਦਰਜ ਕਰਵਾ ਦਿੱਤਾ ਗਿਆ।
ਚਾਰੇ ਪਾਸੇ ਨਿਰਾਸ਼ਾ ਦਾ ਆਲਮ ਵੇਖ ਹੁਣ ਇਹ ਲੀਡਰ ਵਿਆਹ ਵਿੱਚ ਰੁੱਸੇ ਹੋਏ ਫੁੱਫੜ ਵਾਂਗ ਵਤੀਰਾਂ ਕਰ ਰਹੇ ਹਨ ਅਤੇ ਕਾਂਗਰਸ ਪਾਰਟੀ ਅੰਦਰ ਰਹਿ ਕੇ ਕਾਂਗਰਸ ਦੀ ਗੱਲ ਲੋਕਾਂ ਤੱਕ ਨਹੀਂ ਪਹੁੰਚਾ ਰਹੇ। ਜੋ ਇਹਨਾਂ ਲੀਡਰਾ ਦੇ ਸੋਸ਼ਲ ਮੀਡੀਆਂ ਪਲੇਟਫਾਰਮਾਂ ਤੇ ਸਾਫ ਵੇਖਣ ਨੂੰ ਮਿਲ ਰਿਹਾ।
ਖੈਰ ਹਾਲੇ ਤੱਕ ਨਾ ਤਾਂ ਕਾਂਗਰਸ ਨੇ ਆਪਣੇ ਪੱਤੇ ਖੋਲੋ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਨੇ। ਹੋ ਸਕਦਾ ਹੈ ਕਿ ਜਿਵੇ ਰਾਮਲੀਲਾ ਮੈਦਾਨ ਵਿੱਚ ਕੌਮੀ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖਰਗੇ ਨੇ ਪੰਜਾਬ ਨੂੰ ਲੈ ਕੇ ਵਿਸ਼ੇਸ਼ ਟਿੱਪਣੀ ਕੀਤੀ ਸੀ ਕਿ ਗਠਜੋੜ ਤੇ ਗੱਲ ਹੋਣੀ ਚਾਹਿਦੀ ਹੈ। ਸੋ ਅਗਾਮੀ ਸਮੇਂ ਦੌਰਾਨ ਕੁਝ ਵੀ ਸੰਭਵ ਹੈ ਜੋ ਭਵਿੱਖ ਦੇ ਗਰਭ ਵਿੱਚ ਹੈ। ਭਾਜਪਾ ਵੱਲੋਂ ਉਮੀਦਵਾਰ ਐਲਾਨੇ ਗਏ ਦਿਨੇਸ਼ ਬੱਬੂ ਪੂਰੀ ਤਰ੍ਹਾ ਚੋਣ ਪ੍ਰਚਾਰ ਚ ਜੁੱਟੇ ਹੋਏ ਹਨ ਅਤੇ ਭਾਜਪਾ ਦੇ ਵਰਕਰ ਜੋ ਬੇਸ਼ੱਕ ਹਲਕੇ ਵਿੱਚ ਘੱਟ ਤਾਦਾਤ ਵਿੱਚ ਹਨ ਅਤੇ ਸਨੀ ਦਿਓਲ ਕਾਰਨ ਪਹਿਲ੍ਹਾਂ ਹੀ ਕਾਫੀ ਰੋਸ਼ ਝੱਲ ਰਹੇ ਹਨ, ਆਪਣੀ ਵਾਹ ਲਗਾ ਰਹੇ ਹਨ। ਉੱਧਰ ਹੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਅਕਾਲੀ ਦਲ ਵਾਲੇ ਵੀ ਪੂਰੀ ਤਰ੍ਹਾਂ ਕਮਾਨ ਸੰਭਾਲੀ ਬੈਠੇ ਹਨ ।