ਗੁਰਦਾਸਪੁਰ, 8 ਮਾਰਚ 2024 (ਦੀ ਪੰਜਾਬ ਵਾਇਰ)। ਥਾਣਾ ਸਿਟੀ ਪੁਲਿਸ ਵੱਲੋਂ ਇੱਕ ਪਟਵਾਰੀ ਸਮੇਤ ਤਿੰਨ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਐਸਪੀ ਹੈਡ ਕੁਆਟਰ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਡੀਐਸਪੀ ਸਿਟੀ ਵੱਲੋ ਕੀਤੀ ਗਈ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਮੱਖਣ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਬਲੱਗਣ ਦੀ ਸਿਕਾਇਤ ਤੇ ਇਹ ਮਾਮਲਾ ਪਟਵਾਰੀ ਅਮਰਬੀਰ ਸਿੰਘ ਹਲਕਾ ਹਰਦੋਸ਼ੰਨੀ ਵਾਸੀ ਨੇੜੇ ਹੁੰਦਲ ਰੈਸਟੋਰੈਂਟ ਬਾਈਪਾਸ ਰੋਡ ਗੁਰਦਾਸਪੁਰ, ਅਜੇ ਸ਼ੰਕਰ ਅਤੇ ਗੋਰੀ ਸ਼ੰਕਰ ਪੁੱਤਰ ਮੂਲ ਰਾਜ ਵਾਸੀਆਂਨ ਹਰਦੋਛੰਨੀ ਹਾਲ ਇੰਮਪਰੂਵਮੈਟ ਟਰੱਸਟ ਗੁਰਾਦਸਪੁਰ ਤੇ ਇਹ ਮਾਮਲਾ ਦਰਜ ਹੋਇਆ ਹੈ।
ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਪਟਵਾਰੀ ਅਮਰਬੀਰ ਸਿੰਘ ਅਜੇ ਸ਼ੰਕਰ ਅਤੇ ਗੋਰੀ ਸ਼ੰਕਰ ਨੇ ਇੱਕ ਸਲਾਹ ਹੋ ਕੇ ਉਸ ਦੀ 20 ਕਨਾਲ 10 ਮਰਲੇ ਜਮੀਨ ਵਾਕਿਆ ਰਕਬਾ ਪਿੰਡ ਬਲੱਗਣ ਤੇ 20 ਲੱਖ ਰਪਏ ਦਾ ਲੋਨ ਪਾਸ ਕਰਵਾ ਕੇ ਮੁਦਈ ਨੂੰ ਕੈਨਰਾ ਬੈਂਕ ਗੁਰਦਾਸਪੁਰ ਲਿਜਾ ਕੇ ਉਸਦੇ ਧੋਖੇ ਨਾਲ ਕੁਝ ਦਸਤਵੇਜਾ ਤੇ ਦਸਤਖਤ ਕਰਵਾ ਕੇ ਉਸਦੇ ਨਾਮ ਤੇ ਕੈਨਰਾ ਬੈਂਕ ਵਿੱਚ ਤਿੰਨ ਵੱਖ-ਵੱਖ ਖਾਤੇ ਖੁਲਵਾ ਕੇ 19,90,840/-ਰੁਪਏ ਦੋਸੀਆਂ ਨੇ ਖੁਦ ਕਢਵਾ ਕੇ ਮੁਦਈ ਨਾਲ ਧੋਖਾਧੜੀ ਕੀਤੀ ਹੈ। ਇਸ ਸਬੰਧੀ ਹਾਲੇ ਕਿਸੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।