ਗੁਰਦਾਸਪੁਰ

ਪਿੰਡ ਮਾਨ ਵਿੱਚ ਗ੍ਰਾਮ ਪੰਚਾਇਤ ਦੀ 35 ਏਕੜ ਸ਼ਾਮਲਾਤ ਜਮੀਨ ਤੇ ਨਾਜਾਇਜ ਖੇਤੀ ਕਰਨ ਵਾਲੇ ਸਰਪੰਚ ਖਿਲਾਫ਼ ਮਾਮਲਾ ਦਰਜ਼

ਪਿੰਡ ਮਾਨ ਵਿੱਚ ਗ੍ਰਾਮ ਪੰਚਾਇਤ ਦੀ 35 ਏਕੜ ਸ਼ਾਮਲਾਤ ਜਮੀਨ ਤੇ ਨਾਜਾਇਜ ਖੇਤੀ ਕਰਨ ਵਾਲੇ ਸਰਪੰਚ ਖਿਲਾਫ਼ ਮਾਮਲਾ ਦਰਜ਼
  • PublishedMarch 8, 2024

ਗੁਰਦਾਸਪੁਰ, 8 ਫਰਵਰੀ 2024 (ਦੀ ਪੰਜਾਬ ਵਾਇਰ)। ਥਾਣਾ ਤਿਬੜ ਦੀ ਪੁਲਿਸ ਵੱਲੋਂ ਪਿੰਡ ਮਾਨ ਵਿੱਚ ਗ੍ਰਾਮ ਪੰਚਾਇਤ ਦੀ ਕਰੀਬ 35 ਏਕੜ ਸ਼ਾਮਲਾਟ ਜਮੀਨ ਤੇ ਨਾਜਾਇਜ ਖੇਤੀ ਕਰਨ ਵਾਲੇ ਸਰਪੰਚ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮੁਕਦਮਾ ਬਲਾਕ ਵਿਕਾਸ ਅਤੇ ਪੰਚਾਇਤ, ਅਫਸਰ ਗੁਰਦਾਸਪੁਰ ਦੇ ਪੱਤਰ ਤੇ ਰਜਿਸਟਰ ਕੀਤਾ ਗਿਆ ਹੈ।

ਪੁਲਿਸ ਵੱਲੋਂ ਦਰਜ ਕੀਤੀ ਗਈ ਰਿਪੋਰਟ ਅਨੁਸਾਰ ਸਵਰਾਜ ਸਿੰਘ, ਪ੍ਰਗਟ ਸਿੰਘ ਅਤੇ ਪੂਰਨ ਸਿੰਘ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਸਿਕਾਇਤ ਕੀਤੀ ਗਈ ਸੀ ਕਿ ਗੁਰਦਰਸਨ ਸਿੰਘ ਸਰਪੰਚ ਗ੍ਰਾਮ ਪੰਚਾਇਤ ਪਿੰਡ ਮਾਨ ਵਲੋਂ ਗ੍ਰਾਮ ਪੰਚਾਇਤ ਦੀ ਲਗਭਗ 35 ਏਕੜ ਸ਼ਾਮਲਾਤ ਜਮੀਨ ਤੇ ਨਜਾਇਜ ਖੇਤੀ ਕੀਤੀ ਹੋਈ ਹੈ। ਇਸ ਸਬੰਧੀ ਉਪ ਮੁੱਖ ਕਾਰਜਕਾਰੀ ਅਫਸਰ, ਜਿਲਾ ਪ੍ਰੀਸ਼ਦ ਗੁਰਦਾਸਪੁਰ ਵਲੋੰ ਮੋਕਾ ਵੇਖਿਆ ਗਿਆ ਤਾਂ ਪਾਇਆ ਗਿਆ ਕਿ ਗੁਰਦਰਸ਼ਨ ਸਿੰਘ ਸਰਪੰਚ ਵਲੋਂ ਖੁਦ ਨਜਾਇਜ ਖੇਤੀ ਕਰਕੇ 05 ਏਕੜ ਦੇ ਕ੍ਰੀਬ ਕਮਾਂਦ ਦੀ ਫਸਲ ਅਤੇ 30 ਏਕੜ ਬਾਸਮਤੀ (1121) ਬੀਜੀ ਹੋਈ ਹੈ।

ਜਿਸਤੇ ਸਰਪੰਚ ਗ੍ਰਾਮ ਪੰਚਾਇਤ ਮਾਨ ਨੂੰ ਅਗਲੇ ਹੁਕਮਾ ਤੱਕ ਕਟਾਈ ਨਾ ਕਰਨ ਸਬੰਧੀ ਹੁਕਮ ਦਿੱਤੇ ਗਏ ਪ੍ਰੰਤੂ ਸਰਪੰਚ ਗ੍ਰਾਮ ਪੰਚਾਇਤ ਮਾਨ ਵਲੋਂ 30 ਏਕੜ ਦੇ ਕ੍ਰੀਬ ਬਾਸਮਤੀ (1121) ਦੀ ਬੀਜੀ ਹੋਈ ਫਸਲ ਦੀ ਕਟਾਈ ਕਰ ਲਈ ਹੈ ਇਸ ਤਰਾਂ ਗੁਰਦਰਸ਼ਨ ਸਿੰਘ ਸਰਪੰਚ ਗ੍ਰਾਮ ਪੰਚਾਇਤ ਨੇ ਆਪਣੇ ਅਹੁੱਦੇ ਦੀ ਦੁਰਵਰਤੋਂ ਕੀਤੀ ਹੈ ਅਤੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ।

Written By
The Punjab Wire