ਪੰਜਾਬ ਮੁੱਖ ਖ਼ਬਰ

ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕਲਮਛੋੜ ਹੜਤਾਲ ਵਾਪਿਸ, ਕੱਲ ਤੋਂ ਡੀਸੀ ਦਫ਼ਤਰਾਂ ਵਿੱਚ ਆਮ ਦੀ ਤਰ੍ਹਾਂ ਹੋਵੇਗਾ ਕੰਮ

ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕਲਮਛੋੜ ਹੜਤਾਲ ਵਾਪਿਸ, ਕੱਲ ਤੋਂ ਡੀਸੀ ਦਫ਼ਤਰਾਂ ਵਿੱਚ ਆਮ ਦੀ ਤਰ੍ਹਾਂ ਹੋਵੇਗਾ ਕੰਮ
  • PublishedFebruary 15, 2024

ਚੰਡੀਗੜ੍ਹ, 15 ਫਰਵਰੀ 2024 (ਦੀ ਪੰਜਾਬ ਵਾਇਰ)। ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਤਰਨ ਤਾਰਨ ਦੇ ਮਸਲੇ ਲਈ ਲੜ੍ਹੇ ਜਾ ਰਹੇ ਸੰਘਰਸ਼ ਦੇ ਚਲਦੇ ਕੀਤੀ ਜਾ ਰਹੀ ਕਲਮਛੋੜ ਹੜਤਾਲ ਵਾਪਿਸ ਲੈ ਲਈ ਗਈ ਹੈ। 16 ਫਰਵਰੀ 2024 ਤੋਂ ਡੀ.ਸੀ ਦਫ਼ਤਰਾਂ ਵਿੱਚ ਆਮ ਦੀ ਤਰ੍ਹਾਂ ਦਫ਼ਤਰੀ ਕੰਮ ਕਾਜ ਹੋਵੇਗਾ। ਇਹ ਜਾਣਕਾਰੀ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਵੱਲੋਂ ਦਿੱਤੀ ਗਈ।

ਡੀ.ਸੀ.ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ, ਸੂਬਾ ਵਿੱਤ ਸਕੱਤਰ ਕਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ, ਤਰਨ ਤਾਰਨ ਵੱਲੋਂ ਕੀਤੀਆਂ 52 ਬਦਲੀਆਂ ਵਿੱਚੋਂ 15+20+7 ਕੁੱਲ 42 ਬਦਲੀਆਂ/ਐਡਜਸਟਮੈਂਟਾਂ ਯੂਨੀਅਨ ਦੀ ਮੰਗ ਅਨੁਸਾਰ ਕਰ ਦਿੱਤੀਆਂ ਗਈਆਂ ਹਨ।

ਜਿਲਾ ਤਰਨ ਤਾਰਨ ਦੇ ਪ੍ਰਧਾਨ ਕਰਵਿੰਦਰ ਸਿੰਘ ਚੀਮਾ ਅਤੇ ਜਨਰਲ ਸਕੱਤਰ ਸ਼ਿਵਕਰਨ ਸਿੰਘ ਚੀਮਾ ਜੀ ਨੇ ਇਸ ਸੰਬੰਧੀ ਸੰਤੁਸ਼ਟੀ ਜਾਹਿਰ ਕੀਤੀ ਹੈ। ਇਸ ਲਈ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਹੜਤਾਲ ਦਾ ਦਿੱਤਾ ਗਿਆ ਐਕਸ਼ਨ ਵਾਪਿਸ ਲਿਆ ਜਾਂਦਾ ਹੈ ਅਤੇ ਕੱਲ ਮਿਤੀ 16-02-2024 ਤੋਂ ਡੀ.ਸੀ. ਦਫਤਰਾਂ ਵਿੱਚ ਆਮ ਦੀ ਤਰਾਂ ਦਫਤਰੀ ਕੰਮ ਹੋਵੇਗਾ।

ਇਸ ਸੰਘਰਸ਼ ਵਿੱਚ ਸਾਥ ਦੇਣ ਵਾਲੇ ਸਾਰੇ ਸੂਬਾ/ਜਿਲਾ ਆਗੂਆਂ ਅਤੇ ਸਾਰੇ ਕਰਮਚਾਰੀਆਂ ਦਾ ਉਨ੍ਹਾਂ ਵੱਲੋਂ ਧੰਨਵਾਦ ਕੀਤਾ ਗਿਆ।

Written By
The Punjab Wire