ਚੰਡੀਗੜ੍ਹ, 31 ਜਨਵਰੀ 2024 (ਦੀ ਪੰਜਾਬ ਵਾਇਰ)। ਸੜ੍ਹਕ ਸੁਰੱਖਿਆ ਫੋਰਸ ਵੱਲੋਂ ਫਾਇਨਲ ਰੂਟ ਪਲਾਨ ਅਤੇ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਿਸ ਦੇ ਚਲਦੇ 144 ਗੱਡਿਆ ਦਾ ਪੰਜਾਬ ਦੇ ਵੱਖ ਵੱਖ ਪੁਲਿਸ ਰੇਂਜ ਵਿੱਚ ਭੇਜ ਦਿੱਤਿਆ ਗਇਆ ਹਨ। ਲਿਸਟ ਅਨੁਸਾਰ ਬਠਿੰਡਾ ਰੰਜ ਅੰਦਰ ਬਠਿੰਡਾ ਜਿਲ੍ਹੇ ਨੂੰ 6, ਮਾਨਸਾ ਨੂੰ 2 ਗੱਡਿਆ ਮਿਲਿਆ ਹਨ। ਬਾਰਡਰ ਰੇਂਜ ਵਿੱਚ ਅੰਮ੍ਰਿਤਸਰ ਰੂਰਲ ਨੂੰ 7, ਬਟਾਲਾ ਨੂੰ 4, ਗੁਰਦਾਸਪੁਰ ਨੂੰ 5 ਅਤੇ ਇਸੇ ਤਰ੍ਹਾਂ ਪਠਾਨਕੋਟ ਅੰਦਰ 5 ਗੱਡਿਆ ਤਾਇਨਾਤ ਹੋਣਗਿਆਂ।
ਫਰੀਦਕੋਟ ਰੇਂਜ ਅੰਦਰ ਫਰੀਦਕੋਟ 4, ਮੋਗਾ 6 ਅਤੇ ਸ਼੍ਰੀ ਮੁਕਤਸਰ ਸਾਹਿਬ ਅੰਦਰ 7 ਗੱਡਿਆ ਤਾਇਨਾਤ ਹੋਣਗਿਆ। ਇਸੇ ਤਰ੍ਹਾਂ ਫਿਰੋਜਪੁਰ ਰੇਜ ਵਿੱਚ ਫਾਜਿਲਕਾ 5, ਫਿਰੋਜਪੁਰ 5 ਅਤੇ ਤਰਨਤਾਰਨ ਅੰਦਰ 10 ਗੱਡਿਆ ਤਾਇਨਾਤ ਕੀਤੀਆਂ ਜਾਣਗਿਆਂ।
ਜੰਲਧਰ ਰੇਂਜ ਤਹਿਤ ਹੁਸ਼ਿਆਰਪੁਰ ਨੂੰ 6, ਜੰਲਧਰ ਰੂਰਲ ਨੂੰ 6 ਅਤੇ ਕਪੂਰਥਲਾ ਨੂੰ 5 ਗੱਡਿਆ ਦਿੱਤਿਆ ਗਇਆਂ ਹਨ। ਲੁਧਿਆਣਾ ਰੇਂਜ ਅੰਦਰ ਖੰਨਾ ਅੰਦਰ 2, ਲੁਧਿਆਨਾ ਰੂਰਲ ਅੰਦਰ 5 ਅਤੇ ਐਸਬੀਐਸ ਨਗਰ ਅੰਦਰ 5 ਗੱਡਿਆ ਲਗਾਇਆ ਗਇਆਂ ਹਨ। ਇਸੇ ਤਰ੍ਹਾਂ ਪਟਿਆਲਾ ਰੇਂਜ ਅੰਦਰ ਬਰਨਾਲਾ ਵਿੱਚ 8, ਮਲੇਰਕੋਟਲਾ ਅੰਦਰ 1, ਪਟਿਆਲਾ ਅੰਦਰ 9 ਅਤੇ ਸੰਗਰੂਰ ਅੰਦਰ 4 ਗੱਡਿਆ ਲਗਾਇਆਂਂ ਗਇਆਂ ਹਨ।
ਰੂਪਨਗਰ ਰੇਂਜ ਅੰਦਰ ਪੈਂਦੇ ਸ਼੍ਰੀ ਫਤੇਹਗੜ੍ਹ ਸਾਹਿਬ ਅੰਦਰ 5, ਰੂਪਨਗਰ ਅੰਦਰ 8 ਅਤੇ ਐਸਏਐਸ ਨਗਰ ਅੰਦਰ 7 ਗੱਡਿਆ ਤਾਇਨਾਤ ਹੋਣਗਿਆ। ਜਦਕਿ ਕਮਿਸ਼ਨਰੇਟ ਆਫ਼ ਪੁਲਿਸ ਅਧਿਨ ਅਮ੍ਰਿਤਸਰ ਸੀਪੀ ਵਿੱਚ 1, ਜੰਲਧਰ ਸੀਪੀ ਅੰਦਰ 5 ਅਤੇ ਲੁਧਿਆਣਾ ਸੀਪੀ ਅੰਦਰ 1 ਗੱਡੀ ਤਾਇਨਾਤ ਕੀਤੀ ਗਈ ਹੈ।
ਪੂਰੀ ਸੂਚੀ ਪੜ੍ਹੋ ਕਿੱਥੇ ਕਿਸ ਜਗ੍ਹਾਂ ਤਾਇਨਾਤ ਹੋਣਗਿਆਂ ਗੱਡਿਆ।