ਪੰਜਾਬ

ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਮਰਾਲਾ ਵਿਖੇ ਭਾਰੀ ਸੰਖਿਆ ਵਿੱਚ ਗੁੱਜਰ ਭਾਈਚਾਰੇ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਮਰਾਲਾ ਵਿਖੇ ਭਾਰੀ ਸੰਖਿਆ ਵਿੱਚ ਗੁੱਜਰ ਭਾਈਚਾਰੇ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ
  • PublishedJanuary 28, 2024

ਬੋਲੇ ਕਿਸੇ ਦਬਾਅ ਹੇਂਠ ਨਹੀਂ ਸਗੋਂ ਆਪ ਪਾਰਟੀ ਦੇ ਕੰਮ ਵੇਖ ਕੇ ਕੀਤਾ ਸਮਰਥਨ

ਪਠਾਨਕੋਟ: 28 ਜਨਵਰੀ 2024 (ਦੀ ਪੰਜਾਬ ਵਾਇਰ)। ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਮਰਾਲਾ ਵਿਖੇ ਅੱਜ ਗੁਜਰ ਮੁਸਲਮਾਨ ਭਾਈਚਾਰੇ ਦੇ ਭਾਰੀ ਸੰਖਿਆ ਵਿੱਚ ਲੋਕ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਹਨ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਗੁਜਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੰਦੇ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ ਅਤੇ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਨ ਸਮਮਾਨ ਦਿੱਤਾ ਜਾਵੇਗਾ।

ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਪਿੰਡ ਸਮਰਾਲਾ ਵਿਖੇ ਗੁਜਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਇੱਕ ਭਾਰੀ ਇਕੱਠ ਅੰਦਰ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਬਲਾਕ ਪ੍ਰਧਾਨ ਪਵਨ ਕੁਮਾਰ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਠਾਕੁਰ ਭੁਪਿੰਦਰ ਸਿੰਘ, ਮੋਲਵੀ ਬਰਕਤ ਅਲੀ, ਝੂੰਮਨ ਪਠਾਨਚੱਕ, ਰੋਸਨਦੀਨ ਕਟਾਰੂਚੱਕ, ਅਨੂੰ ਪ੍ਰਧਾਨ ਕਟਾਰੂਚੱਕ, ਬੱਬਲੂ ਪ੍ਰਧਾਨ, ਸੇਰੂ ਗੁਜਜਰ, ਅਲੀ ਹੁਸੈਨ, ਸੁਰਜੀਤ ਬੱਬੂ ਸਰਪੰਚ ਸਮਰਾਲਾ ਅਤੇ ਹੋਰ ਪਾਰਟੀ ਕਾਰਜਕਰਤਾ ਹਾਜਰ ਸਨ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਹਲਕਾ ਭੋਆ ਦੇ ਪਰਿਵਾਰ ਵਿੱਚ ਇੱਕ ਬਹੁਤ ਹੀ ਖੁਬਸੁਰਤ ਅਵਸਰ ਹੈ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਨਾਲ ਪੰਜਾਬ ਦੇ ਅੰਦਰ ਉਨ੍ਹਾਂ ਦੀਆਂ ਨੀਤਿਆਂ ਤੋਂ ਪ੍ਰਭਾਵਿੱਤ ਹੋ ਕੇ ਅਤੇ ਪਾਰਟੀ ਦੇ ਰਾਸਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਅਤੇ ਉਨ੍ਹਾਂ ਦੇ ਦਿਸਾ ਨਿਰਦੇਸ ਤਹਿਤ, ਲੋਕਹਿੱਤ ਨੂੰ ਲੈ ਕੇ ਦਿੱਲੀ ਤੋਂ ਚਲੇ ਕਾਫਿਲੇ ਨੂੰ ਪੰਜਾਬ ਅੰਦਰ ਲੋਕਾਂ ਨੇ ਬਹੁਤ ਮਾਨ ਸਮਮਾਨ ਦਿੱਤਾ, ਅੱਜ ਉਸ ਕਾਫਿਲੇ ਵਿੱਚ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਮਰਾਲਾ ਵਿਖੇ ਗੁਜਰ ਮੁਸਲਮਾਨ ਭਾਏਚਾਰੇ ਦੇ ਨੋਜਵਾਨ ਅਤੇ ਹੋਰ ਲੋਕ ਭਾਰੀ ਸੰਖਿਆ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਹਨ ਅਸੀਂ ਉਨ੍ਹਾਂ ਦਾ ਅਪਣੇ ਵੱਲੋਂ ਅਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਦਾ ਪਾਰਟੀ ਵਿੱਚ ਸਾਮਲ ਹੋਣ ਤੇ ਸਵਾਗਤ ਕਰਦੇ ਹਾਂ ਅਤੇ ਭਰੋਸਾ ਦਿੰਦੇ ਹਾਂ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਮਮਾਨ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਉਨ੍ਹਾਂ ਦੀਆਂ ਨੀਤਿਆਂ ਤੋਂ ਪ੍ਰਭਾਵਿੱਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਲੋਕ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਸਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਸਮਾਂ ਹੈ ਕਿ ਲੋਕ ਅਪਣੇ ਹਿੱਤਾ ਨੂੰ ਜਾਣਨ ਲੱਗ ਪਏ ਹਨ ਅਤੇ ਖੁਦ ਫੈਂਸਲੇ ਲੇ ਕੇ ਪਾਰਟੀ ਵਿੱਚ ਸਾਮਲ ਹੋ ਰਹੇ ਹਨ।

Written By
The Punjab Wire