ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਸਵਾਰੀ ਦਾ ਬੱਸ ਵਿੱਚ ਰਹਿ ਗਿਆ ਬੈਗ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ
ਗੁਰਦਾਸਪੁਰ 19 ਜਨਵਰੀ 2024 (ਦੀ ਪੰਜਾਬ ਵਾਇਰ)। ਉੰਝ ਤਾਂ ਆਏ ਦਿਨ ਲੋਕਾ ਨਾਲ ਲੁੱਟ ਖੋਹ ਦੀਆਂ ਵਾਰਦਾਤਾ ਦੀਆ ਮਿਲਦੀਆਂ ਰਹਿੰਦੀਆ ਪਰ ਕੁਝ ਅਜਿਹੇ ਲੋਕ ਵੀ ਹਨ ਜੋ ਆਪਣੀ ਮੇਹਨਤ ਦੀ ਕਮਾਈ ਨਾਲ ਖੁਸ਼ ਰਹਿੰਦੇ ਹਨ ਜੇਕਰ ਕਿਸੇ ਦਾ ਕੁਝ ਮਿਲ ਜਾਵੇ ਤਾਂ ਉਹ ਕਿਸੇ ਦੀ ਵਸਤੂ ਉਸ ਦੇ ਮਾਲਕ ਨੂੰ ਲੱਭ ਕੇ ਵਾਪਿਸ ਕਰਕੇ ਹੀ ਖੁਸ਼ ਹੋ ਜਾਂਦੇ ਹਨ । ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਗੁਰਦਾਸਪੁਰ ਤੋਂ ਚੰਡੀਗੜ ਜਾਣ ਵਾਲੀ ਸੀ ਟੀ ਯੁ ਦੀ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਜਿਹਨਾ ਨੇ ਸਵਾਰੀ ਦਾ ਬੱਸ ਵਿੱਚ ਰਹਿ ਗਿਆ ਬੈਗ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ।
ਉਮ ਪ੍ਰਕਾਸ਼ ਸ਼ਰਮਾ ਵਾਸੀ ਸਕੀਮ ਨੰਬਰ ਇੱਕ ਨਗਰ ਸੁਧਾਰ ਟਰਸਟ ਕਲੋਨੀ ਨੇ ਦੱਸਿਆ ਕਿ ਬੀਤੇ ਦਿਨ ਉਹ 12.20 ਤੇ ਗੁਰਦਾਸਪੁਰ ਤੋਂ ਚੰਡੀਗੜ ਸੀ ਟੀ ਯੁ ਦੀ ਬੱਸ ਤੇ ਗਏ ਸਨ ਉਹਨਾ ਦਾ ਬੈਗ ਜਿਸ ਵਿੱਚ 35-40 ਹਜ਼ਾਰ ਰੁਪਏ ਨਕਦ ਅਤੇ ਜ਼ਰੂਰੀ ਕਾਗਜਾਤ ਸਨ ਬੱਸ ਵਿੱਚ ਰਹਿ ਗਿਆ ਜੋ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਮਿਲ ਗਿਆ ਇਹਨਾਂ ਨੇ ਚੈੱਕ ਕਰਕੇ ਉਹਨਾਂ ਦੀ ਟਿਕਟ ਆਨ ਲਾਈਨ ਬੁੱਕ ਕਰਨ ਵਾਲੇ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਜਿੱਥੋਂ ਜਾ ਕੇ ਉਹਨਾਂ ਆਪਣਾ ਬੈਗ ਵਾਪਿਸ ਹਾਸਲ ਕੀਤਾ । ਸ਼੍ਰੀ ਸ਼ਰਮਾ ਨੇ ਬੱਸ ਦੇ ਡਰਾਈਵਰ ਤੇ ਕੰਡਕਟਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਖੁਸ਼ੀ ਦੇ ਨਾਲ ਇਨਾਮ ਦੇਣ ਦੀ ਕੋਸ਼ਿਸ਼ ਵੀ ਕੀਤੀ ਜਿਸ ਨੂੰ ਉਕਤ ਡਰਾਈਵਰ ਤੇ ਕੰਡਕਟਰ ਨੇ ਲੈਣ ਤੋਂ ਮਨ੍ਹਾ ਕਰ ਦਿੱਤਾ ।