15 ਜਨਵਰੀ ਨੂੰ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ ਵਿਖੇ ਹੋਵੇਗੀ ਸਟੈਂਡ ਅਪ ਕਮੇਡੀ ਨਾਈਟ
ਹਾਸਰਸ ਕਲਾਕਾਰ ਮਨਪ੍ਰੀਤ ਸਿੰਘ ਆਪਣੀ ਪੇਸ਼ਕਾਰੀ ਰਾਹੀਂ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜ੍ਹਾਂ ਪਾਉਣਗੇ
ਕਮੇਡੀ ਨਾਈਟ ਵਿੱਚ ਦਾਖ਼ਲਾ ਮੁਫ਼ਤ ਪਰ ਪਾਸ ਨਾਲ ਹੋਵੇਗਾ
ਕਮੇਡੀ ਨਾਈਟ ਲਈ ਪਾਸ ਸ਼ਨੀਵਾਰ ਅਤੇ ਐਤਵਾਰ ਨੂੰ ਕਲਾ ਕੇਂਦਰ ਗੁਰਦਾਸਪੁਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ
ਗੁਰਦਾਸਪੁਰ, 12 ਜਨਵਰੀ 2024 (ਦੀ ਪੰਜਾਬ ਵਾਇਰ ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ 15 ਜਨਵਰੀ ਨੂੰ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ ਦੇ ਆਡੀਟੋਰੀਅਮ ਵਿਖੇ ਸਟੈਂਡ ਅੱਪ ਕਮੇਡੀ ਨਾਈਟ ਕਰਵਾਈ ਜਾ ਰਹੀ ਹੈ। ਇਸ ਕਾਮੇਡੀ ਨਾਈਟ ਪ੍ਰੋਗਰਾਮ ਵਿੱਚ ਪੰਜਾਬ ਦੇ ਪ੍ਰਸਿੱਧ ਹਾਸਰਸ ਕਲਾਕਾਰ ਮਨਪ੍ਰੀਤ ਸਿੰਘ ਆਪਣੀ ਪੇਸ਼ਕਾਰੀ ਰਾਹੀਂ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜ੍ਹਾਂ ਪਾਉਣਗੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਸਟੈਂਡ-ਅੱਪ-ਕਾਮੇਡੀ ਨਾਈਟ ਵਿੱਚ ਦਾਖ਼ਲਾ ਮੁਫ਼ਤ ਪਰ ਪਾਸ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਕਮੇਡੀ ਨਾਈਟ ਲਈ ਇਹ ਪਾਸ ਸ਼ਨੀਵਾਰ ਅਤੇ ਐਤਵਾਰ ਨੂੰ ਕਲਾ ਕੇਂਦਰ ਗੁਰਦਾਸਪੁਰ ਤੋਂ ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦੀਆਂ ਸੀਟਾਂ ਲਿਮਟਿਡ ਹਨ ਅਤੇ ਪਾਸ ‘ਪਹਿਲਾਂ ਆਓ-ਪਹਿਲਾਂ ਪਾਓ’ ਦੇ ਅਧਾਰ ‘ਤੇ ਦਿੱਤੇ ਜਾਣਗੇ। ਉਨ੍ਹਾਂ ਕਮੇਡੀ ਨਾਈਟ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਸ ਪ੍ਰਾਪਤ ਕਰਕੇ ਆਪਣੀ ਸੀਟ ਰਿਜ਼ਰਵ ਕਰ ਲੈਣ ਅਤੇ ਹਾਸਿਆਂ ਦੇ ਇਸ ਪ੍ਰੋਗਰਾਮ ਦਾ ਅਨੰਦ ਉਠਾਉਣ।