ਭਾਜਪਾ ਸਾਂਸਦ ਸੁਆਮੀ ਦਾ ਕਹਿਣਾ ਵਿਸ਼ੇਸ ਤੌਰ ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਸੰਦੇਸ਼ਾ ਭੇਜਣਾ ਬਨਣਾ
ਚੰਡੀਗੜ੍ਹ, 10 ਜਨਵਰੀ 2024 (ਦੀ ਪੰਜਾਬ ਵਾਇਰ)। ਕਾਂਗਰਸ ਨੇ 22 ਜਨਵਰੀ ਨੂੰ ਅਯੁੱਧਿਆ ‘ਚ ਹੋਣ ਵਾਲੇ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਅਧੀਰ ਰੰਜਨ ਸਮੇਤ ਸਾਰੇ ਕਾਂਗਰਸੀ ਨੇਤਾ ਇਸ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋਣਗੇ। ਕਾਂਗਰਸ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਭਾਜਪਾ ਵੱਲੋਂ ਸਿਆਸੀ ਲਾਹਾ ਲੈਣ ਲਈ ਕਰਵਾਇਆ ਗਿਆ ਹੈ।
ਕਾਂਗਰਸ ਨੇ ਸੋਸ਼ਲ ਮੀਡੀਆ ‘ਤੇ ਇਕ ਚਿੱਠੀ ਸ਼ੇਅਰ ਕੀਤੀ ਹੈ, ਜਿਸ ‘ਚ ਰਾਮ ਮੰਦਰ ਦੇ ਉਦਘਾਟਨ ‘ਚ ਸ਼ਾਮਲ ਨਾ ਹੋਣ ਦੇ ਫੈਸਲੇ ਦਾ ਕਾਰਨ ਦੱਸਿਆ ਹੈ। ਇਸ ਵਿੱਚ ਕਾਂਗਰਸ ਨੇ ਲਿਖਿਆ ਹੈ ਕਿ ਧਰਮ ਨਿੱਜੀ ਮਾਮਲਾ ਹੈ ਪਰ ਭਾਜਪਾ/ਆਰਐਸਐਸ ਨੇ ਮੰਦਰ ਦੇ ਉਦਘਾਟਨ ਪ੍ਰੋਗਰਾਮ ਨੂੰ ਆਪਣਾ ਸਮਾਗਮ ਬਣਾ ਲਿਆ ਹੈ।
ਉਧਰ ਭਾਜਪਾ ਦੇ ਸਾੰਸਦ ਸੁਭਰਾਮਨਿਅਨ ਸੁਆਮੀ ਨੇ ਕਿਹਾ ਕਿ ਇਹ ਸਭ ਤੋਂ ਢੁਕਵਾਂ ਹੋਵੇਗਾ ਜੇਕਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਬੁਲਾਇਆ ਜਾਵੇ। ਕਿਉਂਕਿ ਉਹ ਗੁਜਰਾਤ ਤੋਂ ਬਿਹਾਰ ਤੱਕ ਆਪਣੀ ਰੱਥ ਯਾਤਰਾ ਨੂੰ ਪ੍ਰਫੁੱਲਤ ਕਰ ਰਹੇ ਸਨ ਜਿੱਥੇ ਲਾਲੂ ਨੇ ਇਸ ਨੂੰ ਰੋਕਿਆ ਸੀ, ਅਤੇ ਜਿਸ ਨੇ ਰਾਮ ਮੰਦਰ ਦਾ ਮੁੱਦਾ ਭੜਕਾਇਆ ਸੀ।
ਦੱਸਣਯੋਗ ਹੈ ਕਿ ਸਵਾਮੀ ਵੱਲੋਂ ਕਈ ਹੋਰ ਤਿੱਖੇ ਹਮਲੇ ਆਪਣੇ ਹੀ ਪ੍ਰਧਾਨ ਸੇਵਕ ਖਿਲਾਫ਼ ਕੀਤੇ ਜਾਂਦੇ ਰਹੇ ਹਨ।