ਗੁਰਦਾਸਪੁਰ, 9 ਜਨਵਰੀ 2024 ( ਦੀ ਪੰਜਾਬ ਵਾਇਰ ) । ਪੁਲਿਸ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਿਸ ਦੇ ਚਲਦੇ ਇਰਾਦਾ ਕਤਲ ਦੇ ਕੇਸ ਅੰਦਰ 6 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਦਾਯਮਾ ਹਰੀਸ਼ ਕੁਮਾਰ ਨੇ ਪ੍ਰੈਸ ਨੂੰ ਦੱਸਿਆ ਕਿ ਮਿਤੀ 28 ਦਿਸੰਬਰ 2023 ਨੂੰ ਮਿੱਲ ਗਰਾਉਂਡ, ਧਾਰੀਵਾਲ ਵਿਖੇ ਸਾਹਿਲ ਭਗਤ ਉਰਫ ਸੈਲੀ ਪੁੱਤਰ ਜਗਦੀਸ਼ ਰਾਜ ਵਾਸੀ ਫੱਜੂਪੁਰ ਨੂੰ 03 ਨਾ-ਮਲੂਮ ਮੋਟਰਸਾਇਕਲ ਸਵਾਰ ਵਿਅਕਤੀਆਂ ਵੱਲੋਂ ਮਾਰ ਦੇਣ ਦੀ ਨਿਯਤ ਨਾਲ ਪਿਸਟਲ ਦੇ 04 ਫਾਇਰ ਕਰਕੇ ਜਖਮੀ ਕਰ ਦਿੱਤਾ ਸੀ। ਜਿਸ ਤੇ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ 307, 34 ਭ.ਦ 25/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਮੁਕੱਦਮਾ ਦੀ ਤਫਤੀਸ਼ ਡੀਐਸਪੀ ਦਿਹਾਤੀ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਟੀਮਾ ਬਣਾ ਕੇ ਟੈਕਨੀਕਲ ਤਰੀਕੇ ਰਾਹੀਂ ਕਰਵਾਈ ਗਈ। ਜੋ ਉਕਤ ਮੁਕੱਦਮੇ ਵਿੱਚ ਹੇਠ ਲਿਖੇ ਦੋਸ਼ੀਆ ਨੂੰ ਨਾਮਯਦ ਕਰਕੇ 03 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਸਬੰਧੀ ਐਸਐਸਪੀ ਹਰੀਸ਼ ਨੇ ਦੱਸਿਆ ਕਿ ਨਵਦੀਪ ਸਿੰਘ ਉਰਫ ਘੁੱਲਾ ਉਰਫ ਟਾਈਗਰ ਉਰਫ ਨਵ ਪੁੱਤਰ ਗੋਪਾਲ ਸਿੰਘ ਵਾਸੀ ਰਗੀਲਪੁਰ ਨੂੰ 6 ਜਨਵਰੀ 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੇ 20 ਮੁਕੱਦਮੇ ਦਰਜ ਸਨ। ਇਸੇ ਤਰ੍ਹਾਂ ਕਰਨ ਪੁੱਤਰ ਸੁਖਦੇਵ ਸਿੰਘ ਵਾਸੀ ਖੁੰਡਾ ਦੀ ਗ੍ਰਿਫ਼ਤਾਰੀ 07 ਜਨਵਰੀ 2024 ਨੂੰ ਹੋਈ ਜਿਸ ਤੇ 02 ਮੁਕੱਦਮੇ ਸਨ। ਮੁਨੀਸ ਕੁਮਾਰ ਪੁੱਤਰ ਸੁਧੀਰ ਕੁਮਾਰ ਵਾਸੀ ਮਾਡਲ ਟਾਊਨ ਧਾਰੀਵਾਲ ਦੀ ਗ੍ਰਿਫਤਾਰੀ ਵੀ 07 ਜਨਵਰੀ ਨੂੰ ਹੋਈ। ਇਸੇ ਤਰ੍ਹਾਂ ਮਨਦੀਪ ਮਸੀਹ ਉਰਫ ਐਮ.ਪੀ. ਪੁੱਤਰ ਪ੍ਰੇਮ ਮਸੀਹ ਵਾਸੀ ਸੁਜਾਨਪੁਰ ਜਿਸ ਤੇ 03 ਮੁਕੱਦਮੇ, ਮਨਪ੍ਰੀਤ ਮਸੀਹ ਉਰਫ ਮੰਗੂ ਮਸੀਹ ਪੁੱਤਰ ਮੁੱਖਾ ਮਸੀਹ ਵਾਸੀ ਤੇਜਾ ਕਲਾਂ, ਚਰਨਜੀਤ ਸਿੰਘ ਉਰਫ ਮਹਿੰਦਰ ਪੁੱਤਰ ਪਰਮਜੀਤ ਸਿੰਘ ਵਾਸੀ ਨਿਹਾਲ ਵਿਹਾਰ ਦਿੱਲੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।
ਮੁਕੱਦਮਾ ਦੇ ਦੋਸ਼ੀ ਨਵਦੀਪ ਸਿੰਘ ਉਰਫ ਘੁੱਲਾ ਉਰਫ ਟਾਈਗਰ ਉਰਫ ਨਵ ਪੁੱਤਰ ਗੋਪਾਲ ਸਿੰਘ ਵਾਸੀ ਰਗੀਲਪੁਰ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਕੁੱਲ 20 ਮੁਕੱਦਮੇ ਦਰਜ ਹਨ, ਜੋ ਇਹ ਦੋਸ਼ੀ ਮਿਤੀ 25.08.2023 ਨੂੰ ਕੋਰਟ ਕੰਪਲੈਕਸ, ਅੰਮ੍ਰਿਤਸਰ ਵਿੱਚੋ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਇਸ ਵੱਲੋਂ ਅੰਮ੍ਰਿਤਸਰ ਸ਼ਹਿਰ ਵਿਖੇ ਆਪਣੇ 05 ਸਾਥੀਆਂ ਨਾਲ ਮੈਡੀਕਲ ਸਟੋਰ ਪਰ ਡਾਕਾ ਵੀ ਮਾਰਿਆ ਸੀ ਅਤੇ ਜੰਡਿਆਲਾ ਵਿਖੇ ਡਬਲ ਮਰਡਰ ਵਿੱਚ ਵੀ ਸ਼ਾਮਿਲ ਸੀ। ਇਸ ਦਾ ਮਾਸਟਰ ਮਾਇੰਡ ਹੈਪੀ ਜੱਟ ਜੰਡਿਆਲਾ, ਜੋ ਗੈਂਗਸਟਰ ਹੈ, ਜੋ ਇਸ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ। ਜੋ ਮੁਕੱਦਮੇ ਦੀ ਤਫਤੀਸ਼ ਟੈਕਨੀਕਲ ਤਰੀਕੇ ਨਾਲ ਕਰਨ ਤੇ ਦੋਸ਼ੀ ਨਵਦੀਪ ਸਿੰਘ ਉਰਫ ਘੁੱਲਾ ਉਰਫ ਟਾਈਗਰ ਉਰਫ ਨਵ ਨੂੰ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਮਿਤੀ 05.01.2024 ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ। ਚਰਨਜੀਤ ਸਿੰਘ ਪਾਸੋਂ 01 ਪਿਸਟਲ ਬ੍ਰਾਮਦ ਹੋਣ ਤੇ ਮੁਕੱਦਮਾ ਨੰਬਰ 26, ਮਿਤੀ 05.01.2024 ਜੁਰਮ 25 ਅਸਲਾ ਐਕਟ ਥਾਣਾ ਨਿਹਾਲ ਵਿਹਾਰ ਦਿੱਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀ ਨਵਦੀਪ ਸਿੰਘ ਉਰਫ ਘੁੱਲਾ ਉਰਫ ਟਾਈਗਰ ਉਰਫ ਨਵ ਨੂੰ ਸਮੇਤ ਪਿਸਟਲ 32 ਬੋਰ, 02 ਮੈਗਜ਼ੀਨ, 03 ਰੋਦ 32 ਬੋਰ, 01 ਰੋਦ 12 ਬੋਰ, 02 ਰੋਦ 30 ਬੋਰ ਬ੍ਰਾਮਦ ਕਰਕੇ ਮੁੱਕਦਮਾ ਨੰਬਰ 143/23 ਥਾਣਾ ਧਾਰੀਵਾਲ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਮੁਕੱਦਮੇ ਦੀ ਤਫਤੀਸ਼ 01 ਹਫਤੇ ਦੇ ਅੰਦਰ-ਅੰਦਰ ਮੁਕੰਮਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਕਤ ਦੋਸ਼ੀਆਂ ਦੀ ਸਮੂਲੀਅਤ ਮੁਕੱਦਮਾ ਨੰਬਰ 142, ਮਿਤੀ 28.12.2023 ਜੁਰਮ 452, 336, 427,148, 149 ਭ:ਦ: ਵਾਧਾ ਜੁਰਮ 307 ਭ:ਦ: 25-54-59 ਅਸਲਾ ਐਕਟ ਥਾਣਾ ਧਾਰੀਵਾਲ ਵਿੱਚ ਵੀ ਹੋਣ ਕਰਕੇ ਇਸ ਮੁਕੱਦਮੇ ਵਿੱਚ ਹੇਠ ਲਿਖੇ ਕੁੱਲ 09 ਦੋਸ਼ੀਆ ਵਿੱਚੋ 06 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ :-
ਜਨਵਦੀਪ ਸਿੰਘ ਉਰਫ ਘੁੱਲਾ ਉਰਫ ਟਾਈਗਰ ਉਰਫ ਨਵ ਪੁੱਤਰ ਗੋਪਾਲ ਸਿੰਘ ਵਾਸੀ ਰਗੀਲਪੁਰ,ਕਰਨ ਪੁੱਤਰ ਸੁਖਦੇਵ ਸਿੰਘ ਵਾਸੀ ਖੁੰਡਾ,ਵਿਸ਼ਾਲ ਪੁੱਤਰ ਔਲੀਵਰ ਵਾਸੀ ਮਾਡਲ ਟਾਊਨ ਧਾਰੀਵਾਲ, ਮੁਨੀਸ ਕੁਮਾਰ ਪੁੱਤਰ ਸੁਧੀਰ ਕੁਮਾਰ ਵਾਸੀ ਮਾਡਲ ਟਾਊਨ ਧਾਰੀਵਾਲ, ਨਿਸ਼ਾਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖੁੰਡਾ,ਜੀਵਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖੁੰਡਾ, ਰੋਹਿਤ ਉਰਫ ਹਲਦੀ ਪੁੱਤਰ ਰਵੀ ਵਾਸੀ ਮਾਡਲ ਟਾਊਨ ਧਾਰੀਵਾਲ (ਗ੍ਰਿਫਤਾਰ ਕਰਨਾ ਬਾਕੀ) ਮਨਪ੍ਰੀਤ ਮਸੀਹ ਉਰਫ ਮੰਗੂ ਮਸੀਹ ਪੁੱਤਰ ਮੁੱਖਾ ਮਸੀਹ ਵਾਸੀ ਤੇਜਾ ਕਲਾਂ (ਗ੍ਰਿਫਤਾਰ ਕਰਨਾ ਬਾਕੀ) (02 ਮੁਕੱਦਮਾ) ਮਨਦੀਪ ਮਸੀਹ ਉਰਫ ਐਮ.ਪੀ. ਪੁੱਤਰ ਪ੍ਰੇਮ ਮਸੀਹ ਵਾਸੀ ਸੁਜਾਨਪੁਰ (ਗ੍ਰਿਫਤਾਰ ਕਰਨਾ ਬਾਕੀ)
ਇਸ ਤੋਂ ਇਲਾਵਾ ਦੋਸ਼ੀ ਨਵਦੀਪ ਸਿੰਘ ਉਰਫ ਘੁੱਲਾ ਉਰਫ ਟਾਈਗਰ ਉਰਫ ਨਵ ਪੁੱਤਰ ਗੋਪਾਲ ਸਿੰਘ ਵਾਸੀ ਰਗੀਲਪੁਰ ਮੁਕੱਦਮਾ ਨੰਬਰ 110, ਮਿਤੀ 04.10.2023 ਜੁਰਮ 379-ਬੀ(2) ਭ:ਦ: 25-54-59 ਅਸਲਾ ਐਕਟ ਥਾਣਾ ਧਾਰੀਵਾਲ ਵਿੱਚ ਵੀ ਲੋੜੀਂਦਾ ਸੀ।