ਪੰਜਾਬ ਮੁੱਖ ਖ਼ਬਰ

ਨੈਸ਼ਨਲ ਹਾਈਵੇ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੇੇ 44 ਪਿੰਡਾਂ ਦੀ ਜ਼ਮੀਨ ਕੀਤੀ ਜਾ ਰਹੀ ਹੈ ਐਕਵਾਇਰ

ਨੈਸ਼ਨਲ ਹਾਈਵੇ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੇੇ 44 ਪਿੰਡਾਂ ਦੀ ਜ਼ਮੀਨ ਕੀਤੀ ਜਾ ਰਹੀ ਹੈ ਐਕਵਾਇਰ
  • PublishedDecember 27, 2023

ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਮਾਲਕਾਂ ਨੂੰ ਮੁਆਵਜ਼ਾ ਦੇਣ ਸਬੰਧੀ ਪਿੰਡਾਂ ਵਿਚ ਲੱਗਣਗੇ ਵਿਸ਼ੇਸ਼ ਕੈਂਪ

ਕੈਂਪਾਂ ਦੌਰਾਨ ਸਬੰਧਤ ਪਿੰਡਾਂ ਦੇ ਜ਼ਮੀਨ ਮਾਲਕਾਂ ਤੋਂ ਪ੍ਰਾਪਤ ਕੀਤੀਆਂ ਜਾਣਗੀਆਂ ਫਾਈਲਾਂ

ਹੁਸ਼ਿਆਰਪੁਰ, 26 ਦਸੰਬਰ 2023 (ਦੀ ਪੰਜਾਬ ਵਾਇਰ)। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਭਾਰਤ ਸਰਕਾਰ ਵੱਲੋਂ ਫਗਵਾੜਾ-ਹੁਸ਼ਿਆਰਪੁਰ ਸਮੇਤ ਬਾਈਪਾਸ (ਐਨ.ਐਚ 344 ਬੀ) ਸਮੇਤ ਬਾਈਪਾਸ ਅਤੇ ਹੁਸ਼ਿਆਰਪੁਰ-ਊਨਾ ਅੱਪ ਟੂ ਪੰਜਾਬ ਬਾਰਡਰ ਸਮੇਤ ਬਾਈਪਾਸ ਐਨ.ਐਚ 503 ਏ (ਪੈਕੇਜ-iv) 4 ਲੇਨ ਨੈਸ਼ਨਲ ਹਾਈਵੇ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੱਦ ਅੰਦਰ ਪੈਂਦੇ 44 ਪਿੰਡਾਂ ਦੀ ਜ਼ਮੀਨ ਵੀ ਐਕਵਾਇਰ ਕੀਤੀ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦ ਪ੍ਰਕਾਸ਼ ਵਰਮਾ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਪ੍ਰੋਜੈਕਟਾਂ ਦੀ ਪਰੋ ਅਲਾਈਨਮੈਂਟ ਵਿਚ ਆਉਂਦੇ ਪਿੰਡਾਂ ਦੀ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਸਬੰਧੀ ਮਨਿਸਰੀ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇਜ਼, ਗੌਰਮਿੰਟ ਆਫ਼ ਇੰਡੀਆ ਵੱਲੋਂ ਵੱਖ-ਵੱਖ ਮਿਤੀਆਂ ਨੂੰ ਗਜ਼ਟ ਨੋਟੀਫਿਕੇਸ਼ਨਾਂ ਦੀ ਪ੍ਰਕਾਸ਼ਨਾ ਵੀ ਕਰਵਾਈ ਜਾ ਚੁੱਕੀ ਹੈ, ਜਿਸ ਉਪਰੰਤ ਜ਼ਿਲ੍ਹਾ ਮਾਲ ਅਫ਼ਸਰ-ਕਮ-ਸਮਰੱਥ ਅਧਿਕਾਰੀ ਭੋਂ ਪ੍ਰਾਪਤੀ, ਹੁਸ਼ਿਆਰਪੁਰ ਵਲੋਂ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 3 (ਜੀ) ਅਧੀਨ ਇਨ੍ਹਾਂ ਪਿੰਡਾਂ ਦੇ ਅਵਾਰਡ ਵੀ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਦੱÇੋਸਆ ਕਿ ਇਸ ਸਮੇਂ ਇਨ੍ਹਾਂ ਪ੍ਰੋਜੈਕਟਾਂ ਦੀ ਪਰੋ ਅਲਾਈਨਮੈਂਟ ਵਿਚ ਆਉਂਦੀ ਜ਼ਮੀਨ ਦੇ ਮਾਲਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਹੁਤ ਸਾਰੇ ਜ਼ਮੀਨ ਮਾਲਕਾਂ ਵੱਲੋਂ ਫਾਈਲਾਂ ਵੀ ਤਿਆਰ ਕਰਕੇ ਦਿੱਤੀਆਂ ਗਈਆਂ ਹਨ, ਜਿਸ ਉਪਰੰਤ ਉਨ੍ਹਾਂ ਨੂੰ ਬਣਦੇ ਮੁਆਵਜ਼ੇ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਪਰੰਤੂ ਕਈ ਜ਼ਮੀਨ ਮਾਲਕਾਂ ਵੱਲੋਂ ਉਨ੍ਹਾਂ ਦੀ ਐਕਵਾਇਰ ਹੋਈ ਜ਼ਮੀਨ ਦਾ ਮੁਆਵਜ਼ਾ ਪ੍ਰਾਪਤ ਕਰਨ ਲਈ ਦਫ਼ਤਰ ਜ਼ਿਲ੍ਹਾ ਮਾਲ ਅਫ਼ਸਰ, ਹੁਸ਼ਿਆਰਪੁਰ ਨੂੰ ਫਾਈਲਾਂ ਤਿਆਰ ਕਰਕੇ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਰਕੇ ਉਨ੍ਹਾਂ ਨੂੰ ਬਣਦੇ ਮੁਆਵਜ਼ੇ ਦੀ ਅਦਾਇਗੀ ਨਹੀਂ ਹੋ ਰਹੀ ਅਤੇ ਜ਼ਮੀਨ ਦਾ ਕਬਜ਼ਾ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਇਨ੍ਹਾਂ ਦੋਵੇਂ ਪ੍ਰੋਜੈਕਟਾਂ ਦੀ ਪਰੋ ਅਲਾਈਨਮੈਂਟ ਵਿਚ ਆਉਂਦੇ ਪਿੰਡਾਂ ਵਿਚ 26 ਦਸੰਬਰ 2023 ਤੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ 26 ਦਸੰਬਰ ਨੂੰ ਪਿੰਡ ਅਟੱਲਗੜ੍ਹ ਵਿਖੇ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 27 ਦਸੰਬਰ ਨੂੰ ਪਿੰਡ ਅੱਜੋਵਾਲ, 28 ਦਸੰਬਰ ਨੂੰ ਢੋਲਣਵਾਲ, 29 ਨੂੰ ਦਸੰਬਰ ਬ੍ਰਹਮਜੀਤ, 1 ਜਨਵਰੀ 2024 ਨੂੰ ਕਾਇਮਪੁਰ, 2 ਜਨਵਰੀ ਨੂੰ ਡਗਾਣਾ ਖੁਰਦ, 3 ਜਨਵਰੀ ਨੂੰ ਅੰਮੋਵਾਲ, 4 ਜਨਵਰੀ ਨੂੰ ਡਗਾਣਾ ਕਲਾਂ, 5 ਜਨਵਰੀ ਨੰਗਲ ਸ਼ਹੀਦਾਂ, 8 ਜਨਵਰੀ ਨੂੰ ਸੱਜਣ, 9 ਜਨਵਰੀ ਨੂੰ ਬਿਲਾਸਪੁਰ, 10 ਜਨਵਰੀ ਨੂੰ ਹਰਦੋਖਾਨਪੁਰ, 11 ਜਨਵਰੀ ਨੂੰ ਅੱਤੋਵਾਲ, 12 ਜਨਵਰੀ ਆਦਮਵਾਲ, 15 ਜਨਵਰੀ ਨੂੰ ਬੱਸੀ ਨੌ, 16 ਜਨਵਰੀ ਨੂੰ ਕੱਕੋਂ, 17 ਜਨਵਰੀ ਨੂੰ ਮੜੂਲੀ ਬ੍ਰਾਹਮਣਾ, 18 ਜਨਵਰੀ ਨੂੰ ਖਾਖਲੀ, 19 ਜਨਵਰੀ ਮਰਨਾਈਆਂ ਕਲਾਂ, 22 ਜਨਵਰੀ ਨੂੰ ਨੰਦਨ, 23 ਜਨਵਰੀ ਨੂੰ ਕਾਹਰੀ, 24 ਜਨਵਰੀ ਨੂੰ ਬੱਸੀ ਪੁਰਾਣੀ, 25 ਜਨਵਰੀ ਨੂੰ ਸਾਹਰੀ, 29 ਜਨਵਰੀ ਨੂੰ ਖੜ੍ਹਕਾਂ, 30 ਜਨਵਰੀ ਨੂੰ ਤਨੂਲੀ, 31 ਜਨਵਰੀ ਨੂੰ ਚੱਕ ਹਰਨੌਲੀ, 1 ਫਰਵਰੀ ਨੂੰ ਖਨੌੜਾ, 2 ਫਰਵਰੀ ਪਟਿਆੜੀ, 5 ਨੂੰ ਮਹਿਟਿਆਣਾ, 6 ਫਰਵਰੀ ਨੂੰ ਜਹਾਨਖੇਲਾਂ, 7 ਫਰਵਰੀ ਨੂੰ ਅਹਿਰਾਣਾ, 8 ਫਰਵਰੀ ਮਹਿਲਾਂਵਾਲੀ, 9 ਫਰਵਰੀ ਨੂੰ ਪੁਰਹੀਰਾਂ, 12 ਫਰਵਰੀ ਨੂੰ ਬੱਸੀ ਮੁਸਤਫ਼ਾ, 13 ਫਰਵਰੀ ਨੂੰ ਕਿਲਾ ਬਰੂਨ, 14 ਫਰਵਰੀ ਨੂੰ ਕੋਟਲਾ ਗੌਂਸਪੁਰ, 15 ਫਰਵਰੀ ਨੂੰ ਬਿਛੋਹੀ ਵਿਖੇ ਸਵੇਰੇ 11 ਵਜੇ ਕੈਂਪ ਲਗਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਮਾਲਕਾਂ ਦੀ ਇਸ ਪ੍ਰੋਜੈਕਟ ਦੀ ਅਲਾਈਨਮੈਂਟ ਵਿਚ ਜ਼ਮੀਨ ਆਈ ਹੈ, ਅਤੇ ਉਨ੍ਹਾਂ ਵੱਲੋਂ ਫਾਈਲਾਂ ਤਿਆਰ ਕਰਕੇ ਜ਼ਿਲ੍ਹਾ ਮਾਲ ਅਫ਼ਸਰ-ਕਮ-ਸਮਰੱਥ ਅਧਿਕਾਰੀ ਭੋਂ ਪ੍ਰਾਪਤੀ, ਹੁਸ਼ਿਆਰਪੁਰ ਦੇ ਦਫ਼ਤਰ ਕਮਰਾ ਨੰਬਰ 309, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਨੂੰ ਨਹੀਂ ਦਿੱਤੀਆਂ ਗਈਆਂ, ਉਹ ਆਪਣੇ ਨਾਲ ਫਾਈਲਾਂ ਤਿਆਰ ਕਰਕੇ ਕੈਂਪ ਵਿਚ ਲਿਆਉਣ, ਜਿਸ ਵਿਚ ਪ੍ਰਾਰਥੀ ਦਾ ਕੈਂਸਲ ਚੈੱਕ, ਦਰਖ਼ਾਸਤ, ਤਾਜ਼ਾ ਫਰਦ ਜਮਾਂਬੰਦੀ, ਬੈਂਕ ਅਕਾਊਂਟ ਦੀ ਕਾਪੀ, ਅਗਜੈਕਟਿਵ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਐਫੀਡੈਵਿਟ, ਆਧਾਰ ਕਾਰਡ ਦੀ ਕਾਪੀ, ਪੈਨ ਕਾਰਡ ਦੀ ਕਾਪੀ ਅਤੇ ਜੇਕਰ ਕਿਸੇ ਵਿਅਕਤੀ ਦਾ ਪਾਸਪੋਰਟ ਬਣਿਆ ਹੋਵੇ ਤਾਂ ਉਸ ਦੀ ਫੋਟੋ ਕਾਪੀ ਲੱਗੀ ਹੋਵੇ।

Written By
The Punjab Wire