ਪੰਜਾਬ

ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਦੋ ਕੈਦੀਆਂ ਦੀ ਭੇਤਭਰੀ ਹਾਲਤ ਵਿੱਚ ਮੌਤ

ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਦੋ ਕੈਦੀਆਂ ਦੀ ਭੇਤਭਰੀ ਹਾਲਤ ਵਿੱਚ ਮੌਤ
  • PublishedDecember 22, 2023

ਹੁਸ਼ਿਆਰਪੁਰ, 22 ਦਿਸੰਬਰ 2023 (ਦੀ ਪੰਜਾਬ ਵਾਇਰ)। ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਦੋ ਕੈਦੀਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਇਨ੍ਹਾਂ ਦੀ ਪਛਾਣ ਓਮਕਾਰ ਵਾਸੀ ਸੁੰਦਰ ਨਗਰ, ਹੁਸ਼ਿਆਰਪੁਰ ਅਤੇ ਟੀਟੂ ਵਾਸੀ ਪਿੰਡ ਮਹਿਣਾ, ਚੱਬੇਵਾਲ ਹੁਸ਼ਿਆਰਪੁਰ ਵਜੋਂ ਹੋਈ ਹੈ।

ਸੂਤਰਾਂ ਅਨੁਸਾਰ ਉਨ੍ਹਾਂ ਦੀ ਖ਼ੁਦਕੁਸ਼ੀ ਦਾ ਮਾਮਲਾ ਤੜਕੇ ਕਰੀਬ 3.30 ਵਜੇ ਸਾਹਮਣੇ ਆਇਆ ਜਦੋਂ ਦੋਵੇਂ ਆਪਣੀ ਬੈਰਕ ਦੇ ਬਾਥਰੂਮ ਵਿੱਚ ਲਟਕਦੇ ਮਿਲੇ। ਹਾਲਾਂਕਿ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਫਿਲਹਾਲ ਇਸ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ। ਜੇਲ੍ਹ ਪ੍ਰਸ਼ਾਸਨ ਦੀ ਸੂਚਨਾ ‘ਤੇ ਜ਼ਿਲ੍ਹੇ ਦੇ ਨਿਆਂਇਕ ਅਧਿਕਾਰੀ ਨੇ ਜੇਲ੍ਹ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ ਅਤੇ ਦੁਪਹਿਰ ਬਾਅਦ ਮੈਡੀਕਲ ਬੋਰਡ ਵੱਲੋਂ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Written By
The Punjab Wire