ਗੁਰਦਾਸਪੁਰ, 21 ਦਿਸੰਬਰ 2023 (ਦੀ ਪੰਜਾਬ ਵਾਇਰ)। ਨੈ਼ਸ਼ਨਲ ਪੋ੍ਗਰਾਮ ਰੀਵਿਊ ਕਰਨ ਲਈ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਐਕਸਟੇਂਸ਼ਨ ਐਜੁਕੇਟਰਾਂ ਦੀ ਮੀਟਿੰਗ ਹੌਈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਮਹਾਜਨ ਨੇ ਕਿਹਾ ਕਿ ਸਮੂਹ ਨੈਸ਼ਨਲ ਪੋਗਰਾਮਾਂ ਵਿਚ ਵਧੀਆ ਕਾਰਗੁਜਾਰੀ ਕੀਤੀ ਜਾਵੇ। ਇਸ ਸਮੇਂ ਵਿਕਸਿਤ ਭਾਰਤ ਸੰਕਲਪ ਯਾਤਰਾ ਅਤੇ ਆਯੁਸ਼ਮਾਨ ਭਾਰਤ ਮੁਖਮੰਤਰੀ ਸਿਹਤ ਬੀਮਾ ਯੋਜਨਾ ਦੇ ਕੈਂਪਾਂ ਦਾ ਵਧ ਤੋ ਵਧ ਪ੍ਚਾਰ ਕੀਤਾ ਜਾਵੇ। ਇਸ ਯਾਤਰਾ ਦੇ ਪੜਾਅ ਦਾ ਯੋਗ ਪ੍ਬੰਧ ਕੀਤਾ ਜਾਵੇ। ਯੋਗ ਵਿਅਕਤੀਆਂ ਦੇ ਸਿਹਤ ਬੀਮਾ ਕਾਰਡ ਬਣਾਏ ਜਾਣ ਤਾਂ ਜੋ ਉਹ ਬਿਹਤਰ ਇਲਾਜ ਹਾਸਲ ਕਰ ਸਕਨ।
ਉਨਾਂ ਕਿਹਾ ਕਿ ਆਭਾ ਆਈਡੀ ਹਰੇਕ ਵਿਅਕਤੀ ਦੀ ਬਣਾਈ ਜਾਵੇ,ਕਿਉਕਿ ਆਭਾ ਆਈਡੀ ਦੇ ਜਰੀਏ ਵਿਅਕਤੀ ਦਾ ਬੀਤੇ ਸਮੇਂ ਦਾ ਪੂਰਾ ਸਿਹਤ ਖਾਕਾ ਮਿੰਟਾਂ ਵਿਚ ਮਿਲ ਜਾਂਦਾ ਹੈ। ਸਮੂਹ ਮੁਲਾਜਮ ਦਿਤੇ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰਨ। ਫੀਲਡ ਵਿਜਟ ਦੋਰਾਨ ਸਿਹਤ ਵਿਭਾਗ ਵਲੋ ਚਲਾਈ ਜਾ ਰਹੀ ਯੋਜਨਾਵਾਂ ਦਾ ਵਧ ਤੋ ਵਧ ਪ੍ਚਾਰ ਕੀਤਾ ਜਾਵੇ। ਵਿਭਾਗੀ ਜਾਣਕਾਰੀ ਲੋਕਾਂ ਤਕ ਪਹੁੰਚਣ ਨਾਲ ਉਹ ਵਧ ਲ਼ਾਭ ਲ਼ੈ ਸਕਨਗੇ।
ਉਨਾਂ ਕਿਹਾ ਕਿ ਜਲਦ ਹੀ ਹੋਰ ਆਮ ਆਦਮੀ ਕਲੀਨਿਕ ਖੋਲੇ ਜਾ ਰਿਹੇ ਹਨ ਜਿਨਾਂ ਲਈ ਭਰਤੀ ਜਲਦ ਮੁਕੰਮਲ ਕਰ ਲਈ ਜਾਵੇਗੀ