ਡਿਪਟੀ ਕਮਿਸਨਰ-ਕਮ-ਕਮਿਸਨਰ ਨਗਰ ਨਿਗਮ ਪਠਾਨਕੋਟ ਨੇ ਸਿਟੀ ਪਠਾਨਕੋਟ ਨੂੰ ਹੋਰ ਬਿਹਤਰ ਬਣਾਉਂਣ ਲਈ ਕਾਰਪੋਰੇਸਨ ਅਧਿਕਾਰੀਆਂ ਨਾਲ ਕੀਤੀ ਵਿਸੇਸ ਮੀਟਿੰਗ
ਪਸੂ ਪਾਲਕ ਘਰ੍ਹਾਂ ਅੰਦਰ ਹੀ ਰੱਖਣ ਪਸੂਆਂ ਨੂੰ ਅਗਰ ਸਹਿਰ ਅੰਦਰ ਲਾਵਾਰਿਸ ਘੁਮਦੇ ਪਾਏ ਗਏ ਤਾਂ ਕੀਤਾ ਜਾਵੇਗਾ ਜੁਰਮਾਨਾ ਅਤੇ ਬਣਦੀ ਕਾਰਵਾਈ-ਕਮਿਸਨਰ ਨਗਰ ਨਿਗਮ
ਪਠਾਨਕੋਟ, 20 ਦਸੰਬਰ 2023 (ਦੀ ਪੰਜਾਬ ਵਾਇਰ )। ਅੱਜ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ-ਕਮ-ਕਮਿਸਨਰ ਨਗਰ ਨਿਗਮ ਪਠਾਨਕੋਟ ਵੱਲੋਂ ਸਿਟੀ ਪਠਾਨਕੋਟ ਨੂੰ ਹੋਰ ਵੀ ਬਿਹਤਰ ਬਣਾਉਂਣ ਲਈ ਕਾਰਪੋਰੇਸਨ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੋਰਾਨ ਸਹਿਰ ਅੰਦਰ ਸਾਫ ਸਫਾਈ, ਨਜਾਇਜ ਕਬਜਿਆਂ ਆਦਿ ਨੂੰ ਹਟਾਉਂਣ ਆਦਿ ਵਿਸਿਆਂ ਤੇ ਚਰਚਾ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਹੁਲ ਕੁਮਾਰ ਸਹਾਇਕ ਕਮਿਸਨਰ ਨਗਰ ਨਿਗਮ ਪਠਾਨਕੋਟ, ਸੁਰਜੀਤ ਸਿੰਘ ਜੁਆਇੰਟ ਕਮਿਸਨਰ ਨਗਰ ਨਿਗਮ ਪਠਾਨਕੋਟ, ਸਤੀਸ ਸੈਣੀ, ਡਾ. ਐਨ.ਕੇ. ਸਿੰਘ ਅਤੇ ਹੋਰ ਵੱਖ ਵੱਖ ਨਗਰ ਨਿਗਮ ਦੇ ਅਧਿਕਾਰੀ ਵੀ ਹਾਜਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਕਾਰਪੋਰੇਸਨ ਪਠਾਨਕੋਟ ਵੱਲੋਂ ਸਿਟੀ ਪਠਾਨਕੋਟ ਨੂੰ ਬਿਹਤਰ ਬਣਾਉਂਣ ਦੇ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ ਸਹਿਰ ਅੰਦਰ ਸਾਫ ਸਫਾਈ ਨੂੰ ਬਣਾਈ ਰੱਖਣ ਦੇ ਲਈ ਵਿਸੇਸ ਮੂਹਿੰਮ ਅਧੀਨ ਕਾਰਜ ਕੀਤੇ ਜਾ ਰਹੇ ਹਨ ਉਨ੍ਹਾਂ ਵੱਲੋਂ ਸਹਿਰ ਦੇ ਵੱਖ ਵੱਖ ਵਾਰਡਾਂ ਅੰਦਰ ਵੱਖ ਵੱਖ ਜਗ੍ਹਾਂ ਦਾ ਦੋਰਾ ਕੀਤਾ ਜਾ ਰਿਹਾ ਹੈ ਤਾਂ ਜੋ ਸਹਿਰ ਨੂੰ ਬਿਹਤਰ ਬਣਾਉਂਣ ਲਈ ਕਾਰਜ ਕੀਤੇ ਜਾ ਸਕਣ। ਉਨ੍ਹਾ ਕਿਹਾ ਕਿ ਸਹਿਰ ਅੰਦਰ ਨਜਾਇਜ ਕਬਜਿਆਂ ਨੂੰ ਹਟਾਉਂਣ ਲਈ ਵਿਸੇਸ ਮੂਹਿੰਮ ਚਲਾਈ ਗਈ ਸੀ ਜਿਸ ਦਾ ਲੋਕਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਅਤੇ ਹੁਣ ਦੇਖਣ ਵਿੱਚ ਆਇਆ ਕਿ ਦੁਕਾਨਦਾਰ ਨਿਰਧਾਰਤ ਸਥਾਨ ਤੇ ਹੀ ਸਮਾਨ ਲਗਾ ਰਹੇ ਹਨ ਇਸ ਲਈ ਸਾਰੇ ਵਪਾਰੀਆਂ ਦਾ ਧੰਨਵਾਦ ਹੈ ਅਤੇ ਅਪੀਲ ਵੀ ਹੈ ਕਿ ਸਹਿਰ ਅੰਦਰ ਦੁਕਾਨਾਂ ਤੇ ਬਾਹਰ ਨਿਰਧਾਰਤ ਸਥਾਨ ਤੱਕ ਹੀ ਸਮਾਨ ਲਗਾÇਾਂੲਆ ਜਾਵੇ ਉਸ ਤੋਂ ਅੱਗੇ ਨਹੀਂ ।
ਉਨ੍ਹਾਂ ਦੱਸਿਆ ਕਿ ਸਹਿਰ ਦੇ ਮੁੱਖ ਮਾਰਗ ਏ.ਪੀ.ਕੇ. ਰੋਡ, ਢਾਂਗੂ ਰੋਡ, ਸੈਲੀ ਕੂਲੀਆਂ ਰੋਡ ਆਦਿ ਤੇ ਬਿਊਟੀਫਿਕੇਸ ਕਰਨ ਦੇ ਲਈ ਅਤੇ ਕਮੀਆਂ ਨੂੰ ਦੂਰ ਕਰਨ ਦੇ ਲਈ ਵਿਸੇਸ ਤੋਰ ਤੇ ਉਨ੍ਹਾਂ ਵੱਲੋਂ ਉਪਰੋਕਤ ਸਥਾਨਾਂ ਤੇ ਦੋਰੇ ਕਰਕੇ ਪਤਾ ਲਗਾਇਆ ਹੈ ਅਤੇ ਇਨ੍ਹਾਂ ਮਾਰਗਾਂ ਨੂੰ ਹੋਰ ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ ਇਸ ਤੇ ਵਿਚਾਰ ਕੀਤਾ ਗਿਆ ਹੈ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਹਿਰ ਦੀਆਂ ਸੜਕਾਂ ਤੇ ਸਾਫ ਸਫਾਈ ਦਾ ਵਿਸੇਸ ਧਿਆਨ ਰੱਖਿਆ ਜਾਵੈ ਅਤੇ ਯਕੀਨੀ ਬਣਾਇਆ ਜਾਵੇ ਕਿ ਸਾਫ ਸਫਾਈ ਤੋਂ ਬਾਅਦ ਕੂੜਾ ਕਰਕਟ ਹਰ ਰੋਜ ਹੀ ਚੁੱਕਿਆ ਜਾਵੈ।
ਮੀਟਿੰਗ ਦੋਰਾਨ ਉਨ੍ਹਾਂ ਦੱਸਿਆ ਕਿ ਸਹਿਰ ਅੰਦਰ ਲਵਾਰਿਸ ਪਸੂਆਂ ਦੀ ਸੰਖਿਆ ਬਹੁਤ ਜਿਆਦਾ ਹੈ ਅਤੇ ਦੇਖਣ ਵਿੱਚ ਆਇਆ ਹੈ ਕਿ ਪਸੁ ਲੋਕਾਂ ਵੱਲੋਂ ਘਰ੍ਹਾਂ ਅੰਦਰ ਰੱਖੇ ਹੋਏ ਹਨ ਪਰ ਦਿਨ ਦੇ ਸਮੇਂ ਉਨ੍ਹਾਂ ਪਸੂਆਂ ਨੂੰ ਸੜਕ ਤੇ ਖੁੱਲਾ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਪਸੂ ਪਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਅਪਣੇ ਪਸੂਆਂ ਨੂੰ ਘਰ੍ਹਾਂ ਅੰਦਰ ਰੱਖਿਆ ਜਾਵੇ, ਅਤੇ ਜੇਕਰ ਕਿਸੇ ਦਾ ਪਸੂ ਲਾਵਾਰਿਸ ਘੁੰਮਦਿਆਂ ਪਾਇਆ ਗਿਆ ਤਾਂ ਉਸ ਪਸੂ ਦੇ ਮਾਲਿਕ ਤੇ ਜੁਰਮਾਨਾਂ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਸਹਿਰ ਅੰਦਰ ਲੋਕਾਂ ਦੀ ਚੰਗੀ ਸਿਹਤ ਲਈ ਪਾਰਕਾਂ ਤਾਂ ਬਣਾਈਆਂ ਗਈਆਂ ਹਨ ਪਰ ਸਾਭ ਸੰਭਾਲ ਦੀ ਕਮੀ ਹੋਣ ਕਰਕੇ ਪਾਰਕਾਂ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਸਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੱਗੇ ਆਉਂਣ ਅਤੇ ਇਨ੍ਹਾਂ ਪਾਰਕਾਂ ਦੀ ਸਾਂਭ ਸੰਭਾਲ ਦਾ ਜਿਮ੍ਹਾਂ ਲੈਣ , ਪਾਰਕਾਂ ਦੀ ਸਾਂਭ ਸੰਭਾਲ ਦੇ ਲਈ ਕਾਰਪੋਰੇਸਨ ਵੱਲੋਂ ਉਨ੍ਹਾਂ ਨੂੰ ਵਿੱਤੀ ਤੋਰ ਤੇ ਸਹਾਇਤਾ ਵੀ ਕੀਤੀ ਜਾਵੇਗੀ।
ਉਨ੍ਹਾਂ ਸਿਟੀ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰ੍ਹਾਂ ਦੇ ਕੂੜਾ ਕਰਕਟ, ਪਾਲੀਥਿਨ ਆਦਿ ਨੂੰ ਸੀਵਰੇਜ ਵਿੱਚ ਨਾ ਸੁੱਟਿਆ ਜਾਵੈ ਇਸ ਨਾਲ ਸੀਵਰੇਜ ਬੰਦ ਹੋ ਜਾਂਦਾ ਹੈ ਅਤੇ ਸੀਵਰੇਜ ਨੂੰ ਸਾਫ ਕਰਨ ਵਿੱਚ ਵੀ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘਰ੍ਹਾਂ ਅੰਦਰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਡਸਟਬੀਨ ਵਿੱਚ ਰੱਖੋ ਤਾਂ ਜੋ ਘਰ ਦੇ ਨਾਲ ਨਾਲ ਸਹਿਰ ਨੂੰ ਵੀ ਸਾਫ ਸੁਥਰਾ ਰੱਖਿਆ ਜਾ ਸਕੇ।