ਦੇਸ਼ ਪੰਜਾਬ

ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਵਿੱਚ ਸਟਾਪੇਜ ਦਿਵਾਉਣ ਲਈ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ 

ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਵਿੱਚ ਸਟਾਪੇਜ ਦਿਵਾਉਣ ਲਈ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ 
  • PublishedDecember 20, 2023

ਕਿਹਾ- ਸੂਬੇ ਦੇ ਪ੍ਰਮੁੱਖ ਉਦਯੋਗਿਕ ਸ਼ਹਿਰ ਅਤੇ ਐਨ.ਆਰ.ਆਈ ਹੱਬ ਨੂੰ ਮਿਲਣਾ ਚਾਹੀਦਾ ਹੈ ਸਟਾਪੇਜ

 ਜਲੰਧਰ, 20 ਦਸੰਬਰ 2023 (ਦੀ ਪੰਜਾਬ ਵਾਇਰ)। ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲ ਕੇ 30 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਨਵੀਂ ਦਿੱਲੀ ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਜਲੰਧਰ ਵਿੱਚ ਸਟਾਪੇਜ ਦੇਣ ਦੀ ਮੰਗ ਕੀਤੀ ਹੈ।  ਉਨ੍ਹਾਂ ਕਿਹਾ ਕਿ ਜਲੰਧਰ ਸੂਬੇ ਦਾ ਪ੍ਰਮੁੱਖ ਉਦਯੋਗਿਕ ਸ਼ਹਿਰ ਹੋਣ ਦੇ ਨਾਲ-ਨਾਲ ਐਨ.ਆਰ.ਆਈ ਹੱਬ ਵੀ ਹੈ।  ਜਲੰਧਰ ਵਿਖੇ ਇਸ ਰੇਲਗੱਡੀ ਦੇ ਰੁਕਣ ਨਾਲ ਉੱਦਮੀਆਂ, ਕਾਰੋਬਾਰੀਆਂ ਅਤੇ ਐਨ.ਆਰ.ਆਈ  ਨੂੰ ਬਹੁਤ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਜਲੰਧਰ ਅਤੇ ਨਵੀਂ ਦਿੱਲੀ ਵਿਚਕਾਰ ਇਸ ਹਾਈ ਸਪੀਡ ਟਰੇਨ ਵਿੱਚ ਸਫ਼ਰ ਕਰਨ ਦਾ ਮੌਕਾ ਮਿਲੇਗਾ।

 ਰਿੰਕੂ ਨੇ ਕਿਹਾ ਕਿ ਜੇਕਰ ਵੰਦੇ ਭਾਰਤ ਲੁਧਿਆਣਾ ਅਤੇ ਅੰਬਾਲਾ ਦੇ ਸਟੇਸ਼ਨਾਂ ‘ਤੇ ਸਟਾਪੇਜ ਹੈ ਤਾਂ ਜਲੰਧਰ ‘ਤੇ ਵੀ ਸਟਾਪੇਜ ਜ਼ਰੂਰ ਹੋਣਾ ਚਾਹੀਦਾ ਹੈ।  ਇਸ ਨਾਲ ਨਾ ਸਿਰਫ ਰੇਲਵੇ ਨੂੰ ਫਾਇਦਾ ਹੋਵੇਗਾ ਸਗੋਂ ਲੋਕਾਂ ਦਾ ਕੀਮਤੀ ਸਮਾਂ ਵੀ ਬਚੇਗਾ।  ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਕਟੜਾ ਤੱਕ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਨੂੰ ਵੀ ਜਲੰਧਰ ਵਿੱਚ ਸਟਾਪੇਜ ਨਹੀਂ ਦਿੱਤਾ ਗਿਆ ਜਿਸ ਕਾਰਨ ਇੱਥੋਂ ਦੇ ਲੋਕ ਨਿਰਾਸ਼ ਹਨ।  ਇਸ ਲਈ ਹੁਣ ਜਲੰਧਰ ਨੂੰ ਨਵੀਂ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

 ਸੰਸਦ ਮੈਂਬਰ ਰਿੰਕੂ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਜਲੰਧਰ ਪੰਜਾਬ ਦਾ ਵੱਡਾ ਸਟੇਸ਼ਨ ਹੈ।  ਇਸ ਸਟੇਸ਼ਨ ‘ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਉਂਦੇ ਹਨ।  ਵੰਦੇ ਭਾਰਤ ਦਾ ਸਭ ਤੋਂ ਵੱਧ ਲਾਭ ਵਪਾਰਿਆਂ ਨੂੰ ਹੋਵੇਗਾ ਜਿਨ੍ਹਾਂ ਲਈ ਸਮਾਂ ਬਹੁਤ ਕੀਮਤੀ ਹੈ।  ਜੇਕਰ ਟਰੇਨ ਜਲੰਧਰ ‘ਚ ਰੁਕਦੀ ਹੈ ਤਾਂ ਰੇਲਵੇ ਦਾ ਮਾਲੀਆ ਵੀ ਵਧੇਗਾ।  ਉਮੀਦ ਹੈ ਕਿ ਉਸ ਦੀ ਮੰਗ ਜਲਦੀ ਪੂਰੀ ਹੋ ਜਾਵੇਗੀ।

Written By
The Punjab Wire