ਗੁਰਦਾਸਪੁਰ

ਕੋਰੋਨਾ ਦੇ ਨਵੇਂ ਵੇਰੀਏਂਟ ਨੇ ਦਿਤੀ ਦੇਸ਼ ਅੰਦਰ ਦਸਤਕ- ਲੋਕ ਅਹਤਿਆਤ ਵਰਤਨ- ਸਿਵਲ ਸਰਜਨ ਗੁਰਦਾਸਪੁਰ

ਕੋਰੋਨਾ ਦੇ ਨਵੇਂ ਵੇਰੀਏਂਟ ਨੇ ਦਿਤੀ ਦੇਸ਼ ਅੰਦਰ ਦਸਤਕ- ਲੋਕ ਅਹਤਿਆਤ ਵਰਤਨ- ਸਿਵਲ ਸਰਜਨ ਗੁਰਦਾਸਪੁਰ
  • PublishedDecember 19, 2023

ਗੁਰਦਾਸਪੁਰ, 19 ਦਿਸੰਬਰ 2023 (ਦੀ ਪੰਜਾਬ ਵਾਇਰ)। ਕੋਰੋਨਾ ਦੇ ਨਵੇਂ ਵੇਰੀਏਂਟ ਨੇ ਦੇਸ਼ ਵਿਚ ਦਸਤਕ ਦੇ ਦਿਤੀ ਹੈ। ਇਸ ਸਬੰਧੀ ਅਹਤਿਆਤ ਵਰਤਨ ਦੀ ਲੋੜ ਹੈ।

ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਜੀ ਨੇ ਦਸਿਆ ਕਿ ਦੇਸ਼ ਵਿਚ ਕੋਰੋਨਾ ਦਾ ਨਵਾਂ ਵੈਰੀਏਂਟ ਜੇਐਨ-1 ਮਿਲਿਆ ਹੈ। ਇਸ ਦੇ ਲੱਛਣਾਂ ਵਿੱਚ ਹਲਕਾ ਬੁਖਾਰ, ਖੰਘ, ਨੱਕ ਦੇ ਰਸਤੇ ਵਿੱਚ ਬੇਅਰਾਮੀ, ਗਲੇ ਵਿੱਚ ਖਰਾਸ਼, ਵਗਦਾ ਨੱਕ, ਚਿਹਰੇ ਦੇ ਅੰਦਰ ਦਰਦ ਜਾਂ ਦਬਾਅ, ਸਿਰ ਦਰਦ ਅਤੇ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਸ਼ਾਮਲ ਹਨ।

ਮਾਹਿਰਾਂ ਨੇ ਦੇਖਿਆ ਹੈ ਕਿ ਇਸਦੀ ਪ੍ਰਸਾਰਣਯੋਗਤਾ ਦੇ ਕਾਰਨ, JN.1 ਕੋਵਿਡ ਦਾ ਇੱਕ ਪ੍ਰਭਾਵੀ ਤਣਾਅ ਬਣ ਗਿਆ ਹੈ ਅਤੇ ਇਸਦੀ ਰੋਕਥਾਮ ਲਈ ਉਚਿਤ ਉਪਾਅ ਕੀਤੇ ਜਾਣੇ ਚਾਹੀਦੇ ਹਨ। ਕੋਰੋਨਾ ਤੋਂ ਡਰਨ ਦੀ ਬਜਾਏ ਸਾਵਧਾਨ ਰਹਿੰਣ ਦੀ ਜਰੂਰਤ ਹੈ। ਜਿਵੇਂ ਕਿ ਭੀੜ ਵਿਚ ਸ਼ਾਮਲ ਹੋਣ ਤੇ ਮਾਸਕ ਪਾਉਣਾ, 2 ਗਜ ਦੀ ਦੂਰੀ, ਹਥ ਧੋਣਾ ਆਦਿ ਆਦਤ ਵਿਚ ਸ਼ੁਮਾਰ ਕਰਨਾ ਚਾਹੀਦਾ ਹੈ। ਉਹਨਾਂ ਸਮੂਹ ਲੋਕਾਂ ਨੂੰ ਅਪੀਲ ਹੈ ਕਿ ਉਹ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਨਾ ਕਰਨ।

Written By
The Punjab Wire