ਹੁਣ ਮਰੀਜ ਨੂੰ ਸੈਂਟਰ ਅੰਦਰ ਦਾਖਲ ਕਰਕੇ ਵੀ ਕੀਤਾ ਜਾ ਸਕਦਾ ਹੈ ਇਲਾਜ਼
ਮਾਨਸਿਕ ਰੋਗ ਤੋਂ ਪੀੜਤ ਵਿਅਕਤੀ ਦਾ ਇਲਾਜ ਦਵਾਈਆਂ, ਕਾਊਂਸਲਿੰਗ, ਥੈਰੇਪੀ ਰਾਹੀਂ ਵੀ ਸੰਭਵ : ਡਾ: ਰੁਪਿੰਦਰ ਕੌਰ ਬੱਬਰ
ਗੁਰਦਾਸਪੁਰ, 17 ਦਸੰਬਰ 2023 (ਦੀ ਪੰਜਾਬ ਵਾਇਰ)। ਮਾਨਸਿਕ ਤੌਰ ਤੇ ਪੀੜਤਾਂ ਨੂੰ ਕੌਸਲਿੰਗ ਅਤੇ ਦਵਾਇਆਂ ਰਾਹੀ ਠੀਕ ਕਰਨ ਲਈ ਵਰਦਾਤ ਸਾਬਤ ਹੋਇਆ ਗੁਰਦਾਸਪੁਰ ਦਾ ਡਾ: ਰੁਪਿੰਦਰ ਨਿਊਰੋ ਸਾਈਕੈਟ੍ਰੀ ਸੈਂਟਰ (ਮਾਨਸਿਕ ਰੋਗਾਂ ਦਾ ਇਲਾਜ ਕੇਂਦਰ) ਵੱਲੋਂ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਣ ਦਾ ਬੇਹੱਦ ਔਖਾ ਰਾਹ ਪੂਰੀ ਕਰ ਲਿਆ ਹੈ ਅਤੇ ਹੁਣ ਗੰਭੀਰ ਮਾਨਸਿਕ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਦਾਖਲ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਦੀ ਸਹੂਲਤ ਵੀ ਪ੍ਰਾਪਤ ਕਰ ਲਈ ਗਈ ਹੈ।
ਕਾਲੇਜ ਰੋਡ ਗੁਰਦਾਸਪੁਰ ਤੇ ਸਥਿਤ ਡਾ ਰੁਪਿੰਦਰ ਨਿਓਰੋ ਸਾਇਕੈਟ੍ਰੀ ਸੈਂਟਰ ਦੀ ਇਸ ਨਵੀਂ ਪੁਲਾਂਗ ਨੇ ਨਾ ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਦੇ ਬਲਕਿ ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ ਆਦਿ ਖੇਤਰਾਂ ਦੇ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਨੂੰ ਆਸ ਦੀ ਇਕ ਨਵੀਂ ਕਿਰਨ ਵਿਖਾਈ ਹੈ ਜੋ ਕਿਰਨ ਉਨ੍ਹਾਂ ਨੂੰ ਪਹਿਲ੍ਹਾਂ ਚੰਡੀਗੜ੍ਹ, ਮੁਹਾਲੀ, ਨੋਇਡਾ ਵਰਗੇ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਜਾ ਕੇ ਮਿਲਦੀ ਸੀ। ਪਰ ਹੁਣ ਉਨ੍ਹਾਂ ਨੂੰ ਮੀਲਾਂ ਸਫ਼ਰ ਤਹਿ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਉਨ੍ਹਾਂ ਦਾ ਇਲਾਜ ਕਿਫਾਇਤੀ ਦਰ੍ਹਾਂ ਤੇ ਨੇੜਲੇ ਕੇਂਦਰ ਵਿੱਚ ਹੀ ਉਪਲਬਧ ਹੋਵੇਗਾ। ਕੇਂਦਰ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਮਿਲਣ ਤੋਂ ਬਾਅਦ ਸਟਾਫ਼ ਦੇ ਨਾਲ-ਨਾਲ ਸ਼ਹਿਰ ਵਾਸੀਆਂ ਵਿੱਚ ਵੀ ਭਾਰੀ ਖੁਸ਼ੀ ਪਾਈ ਜਾ ਰਹੀ ਹੈ, ਜਿਸ ਦਾ ਕਾਰਨ ਮਰੀਜਾਂ ਨੂੰ ਮਿਲਣ ਵਾਲਾ ਆਧੂਨਿਕ ਸੁਵਿਧਾਵਾ ਨਾਲ ਲੈਸ ਸਸਤਾ ਇਲਾਜ ਹੈ।
ਚੰਡੀਗੜ੍ਹ ਮੋਹਾਲੀ ਛੱਡ ਗੁਰਦਾਸਪੁਰ ਪਹੁੰਚੇ ਸਨ ਮਰੀਜ
ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਡਾ: ਰੁਪਿੰਦਰ ਨਿਊਰੋ ਸਾਈਕੈਟ੍ਰਿਕ ਸੈਂਟਰ ਨੂੰ ਲੈ ਕੇ ਜਦੋਂ ਸੈਂਟਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਹਸਪਤਾਲ ‘ਚ ਵੱਡੀ ਗਿਣਤੀ ‘ਚ ਮਾਨਸਿਕ ਰੋਗਾਂ ਦੇ ਮਰੀਜ਼ ਆਏ ਹੋਏ ਸਨ ਅਤੇ ਕਈ ਮਰੀਜ਼ਾਂ ਨੂੰ ਦੂਰ-ਦੁਰਾਡੇ ਦਾ ਸਫ਼ਰ ਤੈਅ ਕਰਨਾ ਪਿਆ । ਹਸਪਤਾਲ ‘ਚ ਇਲਾਜ ਕਰਵਾਉਣ ਲਈ 100-150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਾਖ਼ਲਾ ਲੈਣ ਪਹੁੰਚੇ ਸਨ।
ਇਸ ਸਬੰਧੀ ਜਦੋਂ ਮਾਨਸਿਕ ਰੋਗ ਤੋਂ ਪੀੜਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਮੌਕੇ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ 200 ਤੋਂ 250 ਕਿਲੋਮੀਟਰ ਦੂਰ ਚੰਡੀਗੜ੍ਹ, ਮੁਹਾਲੀ ਆਦਿ ਤੋਂ ਦਵਾਈਆਂ ਲੈਣ ਲਈ ਜਾਣਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਕਈ ਵਾਰ ਅਸਪਤਾਲ ਵਾਲੇ ਪੀੜਤ ਨੂੰ ਦਾਖ਼ਲ ਕਰਵਾਉਣ ਲਈ ਕਹਿੰਦੇ ਸਨ , ਜਿਸ ਕਾਰਨ ਉਸ ਨੂੰ ਕਈ-ਕਈ ਦਿਨ ਘਰੋਂ ਦੂਰ ਰਹਿਣਾ ਪੈਂਦਾ ਸੀ, ਪਰ ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਸੈਂਟਰ ਵਿੱਚ ਪੀੜਤਾਂ ਨੂੰ ਦਾਖ਼ਲ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ ਉਨ੍ਹਾਂ ਨੇ ਇਸ ਕੇਂਦਰ ਦਾ ਰੁੱਖ ਕੀਤਾ ਹੈ।
ਬੇਹਦ ਘੱਟ ਖਰਤੇ ਤੇ ਕੀਤਾ ਜਾਂਦਾ ਹੈ ਮਾਨਸਿਕ ਰੋਗਾਂ ਤੋਂ ਪੀੜਤਾਂ ਦਾ ਇਲਾਜ- ਡਾ ਰੁਪਿੰਦਰ
ਡਾ: ਰੁਪਿੰਦਰ ਨਿਊਰੋ ਸਾਈਕੈਟ੍ਰਿਕ ਸੈਂਟਰ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਦੇਣ ਸਬੰਧੀ ਜਦੋਂ ਸੈਂਟਰ ਚਲਾ ਰਹੀ ਮਾਹਿਰ ਡਾਕਟਰ ਰੁਪਿੰਦਰ ਕੌਰ ਬੱਬਰ ਨਾਲ ਗੱਲਬਾਤ ਕੀਤੀ ਗਈ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਸਾਲੇ ਤੋਂ ਇਸ ਸੈਂਟਰ ਨੂੰ ਚਲਾ ਰਹੇ ਹਨ। ਇਸ ਸੈਂਟਰ ਵਿੱਚ ਮਹਿਜ ਕੌਸਲਿੰਗ ਅਤੇ ਦਵਾਇਆਂ ਰਾਹੀ ਹਜ਼ਾਰਾਂ ਮਰੀਜ਼ਾਂ ਜੋਕਿ ਮਾਨਸਿਕ ਬਿਮਾਰੀਆਂ ਤੋਂ ਪੀੜਤ ਸਨ ਦਾ ਸਫਲ ਇਲਾਜ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਰ ਹੁਣ ਗੰਭੀਰ ਸਥਿਤੀ ਵਾਲੇ ਮਰੀਜਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਨੇ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਨੂੰ ਆਪਣੇ ਸੈਂਟਰ ਵਿੱਚ ਦਾਖ਼ਲ ਕਰਨ ਲਈ ਉਨ੍ਹਾਂ ਨੂੰ ਮਾਨਤਾ ਦਿੱਤੀ ਹੈ ਅਤੇ ਇਸ ਲਈ ਸਬੰਧਤ ਵਿਭਾਗ ਵੱਲੋਂ ਕੇਂਦਰ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਨੂੰ ਆਪਣੀ ਲੈਬ ਟੈਸਟਿੰਗ, ਈ.ਈ.ਜੀ., ਕਾਊਂਸਲਿੰਗ ਫੈਕਲਟੀ ਸਮੇਤ ਪੂਰਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਦਾ ਕੇਂਦਰ ਵਿੱਚ ਬਹੁਤ ਹੀ ਘੱਟ ਰੇਟਾਂ ’ਤੇ ਇਲਾਜ ਕੀਤਾ ਜਾਂਦਾ ਹੈ ਅਤੇ ਹੁਣ ਪੀੜਤਾਂ ਨੂੰ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।
ਕੇਂਦਰ ਵਿੱਚ 24 ਘੰਟੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਡਾ ਰੁਪਿੰਦਰ ਨੇ ਦੱਸਿਆ ਕਿ ਮਾਨਸਿਕ ਰੋਗ ਇੱਕ ਤਰ੍ਹਾਂ ਦਾ ਸਰੀਰਕ ਵਿਕਾਸ ਹੈ ਜਿਸ ਦਾ ਇਲਾਜ ਦਵਾਈਆਂ, ਕਾਊਂਸਲਿੰਗ, ਥੈਰੇਪੀ ਨਾਲ ਕੀਤਾ ਜਾ ਸਕਦਾ ਹੈ, ਇਸ ਲਈ ਜੇਕਰ ਕੋਈ ਵਿਅਕਤੀ ਮਾਨਸਿਕ ਰੋਗ ਤੋਂ ਪੀੜਤ ਹੈ ਤਾਂ ਉਹ ਲਗਾਤਾਰ ਦਵਾਈ ਲੈਣ ਨਾਲ ਤੰਦਰੁਸਤ ਹੋ ਸਕਦਾ ਹੈ, ਇਸ ਲਈ ਅਜਿਹੇ ਵਿਅਕਤੀ ਨੂੰ ਇਲਾਜ ਕਰਵਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ 24 ਘੰਟੇ ਸੁਵਿਧਾਵਾਂ ਪ੍ਰਦਾਨ ਕੀਤੀ ਜਾਂਦੀ ਹੈ। ਪਰ ਕੇਂਦਰ ਵੱਲੋਂ ਹੁਣ ਗੰਭੀਰ ਰੂਪ ਵਾਲੇ ਮਰੀਜ ਵੀ ਦਾਖਲ ਹੋ ਸਕਦੇ ਹਨ।
ਮਾਨਸਿਕ ਰੋਗਾਂ ਦੀ ਸਮੱਸਿਆ ਕੀ ਹੈ?
ਇਥੇ ਦੱਸਣਾ ਬਣਦਾ ਹੈ ਕਿ ਮਾਨਸਿਕ ਰੋਗ ਦੇ ਸਪੈਸ਼ਲਿਸਟ ਡਾਕਟਰ ਰੁਪਿੰਦਰ ਮਾਨਸਿਕ ਰੋਗ ਤੋਂ ਪੀੜਤ ਵਿਅਕਤੀ ਦਾ ਇਲਾਜ ਨਾ ਸਿਰਫ਼ ਦਵਾਈਆਂ ਨਾਲ ਕਰਦੇ ਹਨ, ਸਗੋਂ ਇਸ ਤੋਂ ਪੀੜਤ ਵਿਅਕਤੀ ਦੀ ਸੋਚ ਵਿੱਚ ਵੀ ਬਦਲਾਅ ਲਿਆਉਂਦੇ ਹਨ। ਅਜਿਹੇ ਡਾਕਟਰਾਂ ਕੋਲ ਸਰੀਰਕ ਅਤੇ ਮਾਨਸਿਕ ਸਿਹਤ ਦੀ ਡੂੰਘੀ ਸਮਝ ਹੈ ਅਤੇ ਉਨ੍ਹਾਂ ਕੋਲ ਕਾਉਂਸਲਿੰਗ ਅਤੇ ਥੈਰੇਪੀ ਰਾਹੀਂ ਮਰੀਜ਼ ਨੂੰ ਠੀਕ ਕਰਨ ਦੀ ਮੁਹਾਰਤ ਹੁੰਦੀ ਹੈ।
ਕੀ ਹੁੰਦੀਆਂ ਹਨ ਮਾਨਸਿਕ ਰੋਗੀਆਂ ਦੀਆਂ ਵਿਸ਼ੇਸ਼ਤਾਵਾਂ ?
ਇੱਕ ਮਾਨਸਿਕ ਰੋਗੀ ਵਿਅਕਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਅਸੰਗਠਿਤ ਵਿਵਹਾਰ, ਸਮਾਜਿਕ ਅਲੱਗ-ਥਲੱਗਤਾ, ਬਹੁਤ ਜ਼ਿਆਦਾ ਸੰਵੇਦਨਸ਼ੀਲਤਾ, ਹਮਲਾਵਰਤਾ, ਸਵੈ-ਨੁਕਸਾਨ, ਸਵੈ-ਨਿਯੰਤਰਣ ਦੀ ਘਾਟ, ਗਤੀਵਿਧੀਆਂ ਨੂੰ ਦੁਹਰਾਉਣਾ, ਲਗਾਤਾਰ ਕੁਝ ਕਰਨ ਤੋਂ ਰੋਕਣ ਵਿੱਚ ਅਸਮਰੱਥਾ, ਅੰਦੋਲਨ, ਇੱਕ ਮਾਮੂਲੀ ਘਟਨਾ ਤੋਂ ਬਾਅਦ ਵਧੇਰੇ ਤਣਾਅ ਵਿੱਚ ਹੋਣਾ ਮੁੱਖ ਹਨ। ਲੱਛਣ ਚਿੰਤਾ ਨੂੰ ਰੋਕਣ ਵਿੱਚ ਅਸਮਰੱਥਾ, ਬੇਚੈਨੀ ਆਦਿ ਹਨ।