ਗੁਰਦਾਸਪੁਰ

ਕਾਂਗਰਸ ਹਾਈਕਮਾਨ ਨੇ ਜ਼ਿਲ੍ਹਾ ਤੇ ਬਲਾਕ ਪੱਧਰੀ ਅਹੁਦੇਦਾਰ ਐਲਾਨੇ, ਅਰੁਨਾ ਚੌਧਰੀ ਨੇ ਦਿੱਤੇ ਨਿਯੁਕਤੀ ਪੱਤਰ

ਕਾਂਗਰਸ ਹਾਈਕਮਾਨ ਨੇ ਜ਼ਿਲ੍ਹਾ ਤੇ ਬਲਾਕ ਪੱਧਰੀ ਅਹੁਦੇਦਾਰ ਐਲਾਨੇ, ਅਰੁਨਾ ਚੌਧਰੀ ਨੇ ਦਿੱਤੇ ਨਿਯੁਕਤੀ ਪੱਤਰ
  • PublishedDecember 9, 2023

ਪਾਰਟੀ ਆਪਣੇ ਆਗੂਆਂ ਤੇ ਵਰਕਰਾਂ ਨਾਲ ਚੱਟਾਨ ਵਾਂਗ ਖਡ਼੍ਹੀ : ਸਾਬਕਾ ਮੰਤਰੀ

ਦੀਨਾਨਗਰ, 9 ਦਸੰਬਰ 2023 (ਦੀ ਪੰਜਾਬ ਵਾਇਰ )। ਪ੍ਰਦੇਸ਼ ਕਾਂਗਰਸ ਕਮੇਟੀ ਨੇ ਹਲਕਾ ਦੀਨਾਨਗਰ ਨਾਲ ਸਬੰਧਿਤ ਸੀਨੀਅਰ ਤੇ ਸਰਗਰਮ ਪਾਰਟੀ ਵਰਕਰਾਂ ਨੂੰ ਜ਼ਿਲ੍ਹਾ ਤੇ ਬਲਾਕ ਪੱਧਰੀ ਅਹੁਦਿਆਂ ਨਾਲ ਨਿਵਾਜ਼ ਕੇ ਮਾਣ ਬਖ਼ਸ਼ਿਆ ਹੈ। ਇਨ੍ਹਾਂ ਤਮਾਮ ਅਹੁਦੇਦਾਰਾਂ ਨੂੰ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕਾ ਅਰੁਨਾ ਚੌਧਰੀ ਵੱਲੋਂ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਅਰੁਨਾ ਚੌਧਰੀ ਨੇ ਦੱਸਿਆ ਕਿ ਬਲਕਾਰ ਸਿੰਘ ਸਿੱਧਪੁਰ, ਮਨੀਸ਼ ਕਪੂਰ, ਤਰਸੇਮ ਸਿੰਘ ਨਾਨੋਨੰਗਲ ਅਤੇ ਹਰਜਿੰਦਰ ਸਿੰਘ ਨੂੰ ਹਾਈਕਮਾਨ ਵੱਲੋਂ ਕਾਂਗਰਸ ਕਮੇਟੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਕੁਲਦੀਪ ਸਿੰਘ ਮੱਟਮ, ਰਵਿੰਦਰ ਸਿੰਘ, ਦਵਿੰਦਰ ਕੁਮਾਰ ਕੁੰਡੇ ਲਾਲੋਵਾਲ, ਅਵਤਾਰ ਸਿੰਘ ਘੇਸਲ, ਰਵਿੰਦਰ ਸਿੰਘ ਲਾਹਡ਼ੀ ਵੀਰਾਂ, ਹਰਪਾਲ ਸਿੰਘ ਮੱਟਮ ਅਤੇ ਦਰਸ਼ਨ ਕੁਮਾਰ ਬਿੱਲਾ ਭਰਥ ਨੂੰ ਬਲਾਕ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ। ਇਸੇ ਤਰ੍ਹਾਂ ਸਾਬਕਾ ਕੌਂਸਲਰ ਡਾ. ਦੀਪਕ ਨਿਸ਼ਚਲ, ਬਲਵੰਤ ਸਿੰਘ ਬਾਜ਼ੀਗਰ ਕੁੱਲੀਆਂ ਭਟੋਆ, ਕੇਵਲ ਕੁਮਾਰ ਚਾਵਾ, ਰਮੇਸ਼ ਕੁਮਾਰ ਬਸਤੀ ਵਿਕਾਸ ਨਗਰ ਅਤੇ ਪਵਨ ਕੁਮਾਰ ਚੇਚੀਆਂ ਨੂੰ ਬਲਾਕ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੌਰਾਨ ਤਮਾਮ ਅਹੁਦੇਦਾਰਾਂ ਨੇ ਨਵੀਂ ਜ਼ਿੰਮੇਵਾਰੀ ਦੇਣ ਲਈ ਕਾਂਗਰਸ ਹਾਈਕਮਾਨ ਸਮੇਤ ਵਿਧਾਇਕਾ ਅਰੁਨਾ ਚੌਧਰੀ ਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਮਜ਼ਬੂਤੀ ਤੇ ਤਰੱਕੀ ਲਈ ਪਹਿਲਾਂ ਤੋਂ ਵੀ ਜ਼ਿਆਦਾ ਮੇਹਨਤ ਕਰਨਗੇ। ਅਰੁਨਾ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਹਰੇਕ ਆਗੂ ਤੇ ਵਰਕਰ ਨਾਲ ਚੱਟਾਨ ਵਾਂਗ ਖਡ਼੍ਹੀ ਹੈ ਅਤੇ ਮੌਜੂਦਾ ਪੰਜਾਬ ਸਰਕਾਰ ਨੂੰ ਕਾਂਗਰਸੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਹਰੇਕ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਆਰੰਭ ਦੇਣ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਵੱਲੋਂ ਪਿਛਲੇ ਪੰਜ ਸਾਲਾਂ ’ਚ ਕਰਵਾਏ ਵਿਕਾਸ ਕੰਮ ਚੇਤੇ ਕਰਵਾਉਣ। ਇਸ ਮੌਕੇ ਯਸ਼ਪਾਲ ਠਾਕੁਰ ਅਵਾਂਖਾ ਅਤੇ ਕਾਕਾ ਅਵਾਂਖਾ ਵੀ ਹਾਜ਼ਰ ਸਨ।

Written By
The Punjab Wire