ਗੁਰਦਾਸਪੁਰ

ਗੁਰਦਾਸਪੁਰ ਪਬਲਿਕ ਸਕੂਲ ਵਿੱਚ ਮਾਂ ਅਤੇ ਬੱਚਿਆਂ ਦੇ ਆਪਸੀ ਪਿਆਰ ਨੂੰ ਪ੍ਰਦਰਸ਼ਿਤ ਕਰਦੇ ਉਮੰਗ ਪ੍ਰੋਗਰਾਮ ਦਾ ਹੋਇਆ ਆਗਾਜ

ਗੁਰਦਾਸਪੁਰ ਪਬਲਿਕ ਸਕੂਲ ਵਿੱਚ ਮਾਂ ਅਤੇ ਬੱਚਿਆਂ ਦੇ ਆਪਸੀ ਪਿਆਰ ਨੂੰ ਪ੍ਰਦਰਸ਼ਿਤ ਕਰਦੇ ਉਮੰਗ ਪ੍ਰੋਗਰਾਮ ਦਾ ਹੋਇਆ ਆਗਾਜ
  • PublishedDecember 9, 2023

ਮਾਂ ਬੱਚਿਆਂ ਦਾ ਰੈਂਪ ਵਾਕ ਖਿਚ ਦਾ ਕੇਂਦਰ ਰਿਹਾ

ਗੁਰਦਾਸਪੁਰ, 9 ਦਿਸੰਬਰ 2023 (ਦੀ ਪੰਜਾਬ ਵਾਇਰ)। ਸਥਾਨਕ ਬਹਿਰਾਮਪੁਰ ਰੋਡ ‘ਤੇ ਸਥਿਤ ਗੁਰਦਾਸਪੁਰ ਪਬਲਿਕ ਸਕੂਲ ‘ਚ ਮਾਂ ਅਤੇ ਬੱਚਿਆਂ ਦੇ ਰੂਹਾਨੀ ਰਿਸ਼ਤਿਆਂ ਦੀ ਗਰਮੀ ਦਾ ਅਸਲ ਨਿਗ ਮਾਨਨ ਲਈ ਦੋ ਦਿਨੀ ਉਮੰਗ ਪ੍ਰੋਗਰਾਮ ਦਾ ਆਗਾਜ਼ ਸਕੂਲ ਦੀ ਡਾਇਰੈਕਟਰ ਅਰਚਨਾ ਬਹਿਲ ਵਲੋ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਮੁਖਤਾ ਸੀ ਕਿ ਛੋਟੇ ਬੱਚਿਆਂ ਦੇ ਨਾਲ ਉਨ੍ਹਾਂ ਦੀਆਂ ਮਾਤਾਵਾਂ ਨੇ ਉਨ੍ਹਾਂ ਨਾਲ ਰੈਂਪ ਵਾਕ ਨਾ ਕਰਕੇ ਹਾਜਰੀ ਦਾ ਮਨੋਰੰਜਨ ਕੀਤਾ ਹੈ ਬਲਕਿ ਮਾਂ ਬੱਚਿਆਂ ਦੇ ਰਿਸ਼ਤਿਆਂ ਦੇ ਅਟੁਟ ਬੰਧਨ ਨੂੰ ਪੇਸ਼ ਕੀਤਾ ਜਿਸ ਦੀ ਸਾਰਿਆਂ ਨੇ ਸ਼ਲਾਘਾ ਵੀ ਕੀਤੀ। ਵਰਣਨਯੋਗ ਹੈ ਕਿ ਗੁਰਦਾਸਪੁਰ ਖੇਤਰ ਵਿੱਚ ਗੁਰਦਾਸਪੁਰ ਪਬਲਿਕ ਸਕੂਲ ਸਭ ਤੋਂ ਪੁਰਾਣਾ ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਸਕੂਲ ਹੈ ਜਿਸ ਦੀ ਸ਼ੁਰੂਆਤ ਸਵਰਗੀ ਸਿੱਖਿਆ ਮੰਤਰੀ ਸ਼੍ਰੀ ਖੁਸ਼ਹਾਲ ਬਹਿਲ ਵਲੌ ਇਸ ਇਲਾਕੇ ਦੇ ਬੱਚਿਆ ਨੂੰ ਉਚ ਸਿੱਖਿਆ ਮੁਹਈਆ ਕਰਵਾਉਣ ਦੇ ਮੰਤਵ ਨਾਲ ਕੀਤੀ ਸੀ।

ਉਮੰਗ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾਇਰੈਕਟਰ ਅਰਚਨਾ ਬਹਿਲ, ਪ੍ਰਿੰਸੀਪਲ ਸੰਦੀਪ ਅਰੋੜਾ ਅਤੇ ਡਾਕਟਰ ਰਾਬੀਆ ਬਹਿਲ ਵਲੌ ਜੋਤੀ ਜਗਾਕੇ ਕੀਤੀ ਗਈ। ਪ੍ਰੋਗਰਾਮ ਵਿੱਚ ਬੱਚਿਆਂ ਦੇ ਪੰਜ ਵਰਗਾਂ 2 ਤੋਂ 16 ਸਾਲ ਤੱਕ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਬਬਰ ਹਸਪਤਾਲ ਦੇ ਡਾਕਟਰਾਂ ਦੁਆਰਾ ਖਾਸ ਤੌਰ ‘ਤੇ ਬੱਚਿਆਂ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹੈ, ਜੋ ਬੱਚਿਆਂ ਦੇ ਮਾਹਿਰ ਡਾਕਟਰ ਤੇ ਹੋਰ ਡਾਕਟਰਾਂ ਨੇ ਵੀ ਬੱਚਿਆਂ ਦਾ ਪੂਰੀ ਤਰ੍ਹਾਂ ਨਾਲ ਨਿਰੀਖਣ ਕੀਤਾ ਅਤੇ ਲੋੜੀਂਦੇ ਬੱਚਿਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ । ਪ੍ਰੋਗਰਾਮ ਵਿੱਚ ਛੋਟੇ ਬੱਚਿਆਂ ਦੇ ਨਾਲ ਉਨ੍ਹਾਂ ਦੀਆਂ ਮਾਵਾਂ ਨੇ ਰੈਂਪ ਵਾਕ ਕਰਕੇ ਸਾਰਿਆਂ ਦਾ ਮਨ ਮੋਹ ਲਿਆ ਅਤੇ ਰੈਂਪ ਵਾਕ ਵਿੱਚ ਅਵੱਲ ਰਹਿਣ ਵਾਲੀ ਜੋੜੀ ਨੂੰ ਇੱਕ ਈਨਾਮ ਅਤੇ ਟਰਾਫੀ ਦੇਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ‘ਤੇ ਬੱਚਿਆਂ ਵਲੌ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵਿੱਚ ਭਾਗ ਲਿਆ ਗਿਆ। ਛੋਟੇ ਬੱਚਿਆਂ ਦੁਆਰਾ ਜਿਮਨਾਸਟਿਕ ਰਾਹੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸੋਲੋ ਡਾਂਸ, ਗਰੁੱਪ ਡਾਂਸ, ਮਿੱਕੀ ਮਾਊਸ ਸੈਲੀਬ੍ਰੇਸ਼ਨ, ਸਿੱਖੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਨਾਟਕ ਸਮੇਤ ਹੋਰ ਕਈ ਪ੍ਰੋਗਰਾਮਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।

ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਡਾਇਰੈਕਟਰ ਅਰਚਨਾ ਬਹਿਲ ਨੇ ਕਿਹਾ ਕਿ ਸਕੂਲ ਨੇ ਹਮੇਸ਼ਾ ਹੀ ਬੱਚਿਆਂ ਨੂੰ ਭਵਿੱਖ ਲਈ ਸਭ ਤੋ ਅਗੇ ਰੱਖਿਆ ਹੈ ਅਤੇ ਸਿੱਖਿਆ ਦੇ ਨਾਲ ਖੇਡਾਂ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਸਕੂਲ ਦੇ ਕਈ ਬੱਚੇ ਅੱਜ ਡਾਕਟਰ, ਇੰਜੀਨੀਅਰ, ਅਧਿਕਾਰੀ ਬਣਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ ਜਿਸ ‘ਤੇ ਉਨ੍ਹਾਂ ਨੂੰ ਹਮੇਸ਼ਾ ਮਾਣ ਹੈ। ਉਮੰਗ ਪ੍ਰੋਗਰਾਮ ਦੌਰਾਨ ਦੀ ਗੁਰਦਾਸਪੁਰ ਐਜੁਕੇਸ਼ਨ ਸੋਸਾਇਟੀ ਦੇ ਚੇਅਰਮੈਨ ਰਮਨ ਬਹਿਲ ਨੇ ਵਿਸ਼ੇਸ਼ ਤੌਰ ‘ਤੇ ਪ੍ਰੋਗਰਾਮ ਦਾ ਨਿਰੀਖਣ ਕੀਤਾ ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆ।

ਇਸ ਮੌਕੇ ‘ਤੇ ਸਕੂਲ ਪ੍ਰਿੰਸੀਪਲ ਸੰਦੀਪ ਅਰੋੜਾ ਵਲੌ ਸਕੂਲ ਦੁਆਰਾ ਬੱਚਿਆਂ ਨੂੰ ਮੁਹਈਆ ਕਰਵਾਈ ਜਾਂਦਿਆ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸਕੂਲ ‘ਚ ਬੱਚਿਆਂ ਦੇ ਸਰਵਪੱਖੀ ਨੂੰ ਮੁੱਖ ਰਖਦੇ ਹੋਏ ਸਿੱਖਿਆ ਮੁਹਇਆ ਕਰਵੀਈ ਜਾਂਦੀ ਹੈ, ਤਾਂ ਜੋ ਉਹ ਭਵਿੱਖ ‘ਚ ਇੱਕ ਚੰਗੇ ਨਾਗਰਿਕ ਅਤੇ ਅਧਿਕਾਰੀ ਬਣਕੇ ਲੋਕਾਂ ਤੇ ਸਮਾਜ ਦੀ ਸੇਵਾ ਕਰ ਸਕਨ। ਉਹ ਗੁਰਦਾਸਪੁਰ ਦੇ ਨਿਵਾਸੀਆਂ ਸੱਦਾ ਦਿੰਦੇ ਹਨ ਕਿ ਉਹ ਸਕੂਲ ਵਿੱਚ ਆਕੇ ਸਕੂਲ ਵਿੱਚ ਮੁਹਇਆ ਕਰਵਾਈ ਜਾਂਦੀ ਸਿੱਖਿਆ ਤੇ ਮਾਹੌਲ ਨੂੰ ਦੇਖਣ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਗੁਰਦਾਸਪੁਰ ਵਿੱਚ ਵੀ ਅਜਿਹੇ ਸਕੂਲ ਹਨ, ਜਿੱਥੇ ਨਾ ਕੇਵਲ ਬੱਚਿਆਂ ਨੂੰ ਸਿੱਖਿਆ ਮੁਹਈਆ ਕਰਵਾਈ ਜਾਂਦੀ ਹੈ ਬਲਕਿ ਉਨ੍ਹਾਂ ਦਾ ਚੋਪੱਖੀ ਵਿਕਾਸ ਵੀ ਕੀਤਾ ਜਾਂਦਾ ਹੈ। ਅੱਜ ਦਾ ਪ੍ਰੋਗਰਾਮ ਸਕੂਲ ਦੀ ਕੋਆਡੀਨੇਟਰ ਡਾਕਟਰ ਰਾਬਿਆ ਬਹਿਲ ਦੀ ਅਗਵਾਈ ਵਿਚ ਬਾਖੂਬੀ ਕਰਵਾਇਆ ਗਿਆ। ਸਾਰੀਆ ਦਾ ਧੰਨਵਾਦ ਡਾਕਟਰ ਰਾਬੀਆ ਬਹਿਲ ਨੇ ਕੀਤਾ। ਜੱਜਾਂ ਦੀ ਭੂਮਿਕਾ ਐਸ.ਐਲ ਭਵਨ ਸਕੂਲ ਅਮ੍ਰਿਤਸਰ ਦੇ ਅਹੁਦੇਦਾਰਾਂ ਵਲੌ ਅਦਾ ਕੀਤੀ ਗਈ।

Written By
The Punjab Wire