ਪੰਜਾਬ ਮੁੱਖ ਖ਼ਬਰ

ਕੇਜਰੀਵਾਲ-ਮਾਨ ਭਲਕੇ ਲੁਧਿਆਣਾ ‘ਚ ਕਰਨਗੇ ਰੈਲੀ: ਟ੍ਰੈਫਿਕ ਪੁਲਿਸ ਨੇ ਜਾਮ ਤੋਂ ਬਚਣ ਲਈ ਰੂਟ ਪਲਾਨ ਕੀਤਾ ਜਾਰੀ

ਕੇਜਰੀਵਾਲ-ਮਾਨ ਭਲਕੇ ਲੁਧਿਆਣਾ ‘ਚ ਕਰਨਗੇ ਰੈਲੀ: ਟ੍ਰੈਫਿਕ ਪੁਲਿਸ ਨੇ ਜਾਮ ਤੋਂ ਬਚਣ ਲਈ ਰੂਟ ਪਲਾਨ ਕੀਤਾ ਜਾਰੀ
  • PublishedDecember 9, 2023

ਚੰਡੀਗੜ੍ਹ, 9 ਦਿਸੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਲੁਧਿਆਣਾ ਦੇ ਧਨਾਨਸੂ ਵਿੱਚ ਰੈਲੀ ਕਰਨਗੇ। ਆਮ ਆਦਮੀ ਪਾਰਟੀ (ਆਪ) ਵੱਲੋਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਰੂਟ ਪਲਾਨ ਵੀ ਜਾਰੀ ਕੀਤਾ ਹੈ। ਰੈਲੀ ਕਾਰਨ ਮੁੱਖ ਤੌਰ ’ਤੇ 4 ਸੜਕਾਂ ਪ੍ਰਭਾਵਿਤ ਹੋਣਗੀਆਂ। ਜਿਸ ਵਿੱਚ ਸਮਰਾਲਾ ਚੌਂਕ ਤੋਂ ਕੋਹਾੜਾ ਰੋਡ, ਸਾਹਨੇਵਾਲ ਤੋਂ ਕੋਹਾੜਾ ਰੋਡ, ਨੀਲੋਂ ਤੋਂ ਕੋਹਾੜਾ/ਧੰਨਸੂ ਰੋਡ ਅਤੇ ਦੱਖਣੀ ਬਾਈਪਾਸ ਰੋਡ ਪ੍ਰਭਾਵਿਤ ਹੋਣਗੇ।

ਪੁਲੀਸ ਨੇ ਇਨ੍ਹਾਂ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ

1. ਸਮਰਾਲਾ ਚੌਕ- ਸਮਰਾਲਾ ਚੌਕ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲਾ ਟਰੈਫਿਕ ਸ਼ੇਰਪੁਰ ਚੌਕ ਤੋਂ ਹੋ ਕੇ ਦੋਰਾਹਾ ਅਤੇ ਫਿਰ ਨੀਲੋਂ ਵਾਲੇ ਪਾਸੇ ਤੋਂ ਚੰਡੀਗੜ੍ਹ ਵੱਲ ਜਾਵੇਗਾ।

2.ਸਾਹਨੇਵਾਲ ਚੌਕ- ਸਾਹਨੇਵਾਲ ਚੌਕ ਤੋਂ ਕੋਹਾਡ਼ਾ ਵਾਲੇ ਪਾਸੇ ਜਾਣ ਵਾਲਾ ਟਰੈਫਿਕ ਕੋਹਾਡ਼ਾ-ਮਾਛੀਵਾਡ਼ ਰੋਡ ਭੈਣੀ ਸਾਹਿਬ ਤੋਂ ਕਟਾਣੀ ਕਲਾਂ ਵਾਇਆ ਨੀਲੋਂ ਵੱਲ ਜਾਵੇਗਾ।

3. ਨੀਲੋ ਨਹਿਰ ਦਾ ਪੁਲ- ਚੰਡੀਗੜ੍ਹ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲਾ ਟਰੈਫਿਕ ਨੀਲੋ ਨਹਿਰ ਰਾਹੀਂ ਦੋਰਾਹਾ ਬਾਈਪਾਸ ਰਾਹੀਂ ਲੁਧਿਆਣਾ ਸ਼ਹਿਰ ਵੱਲ ਆਵੇਗਾ।

4. ਕੋਹਾੜਾ ਚੌਕ- ਮਾਛੀਵਾੜਾ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲਾ ਟਰੈਫਿਕ ਸਾਹਨੇਵਾਲ ਪੁਲ ਤੋਂ ਦੋਰਾਹਾ ਤੋਂ ਨੀਲੋ ਤੋਂ ਹੁੰਦਾ ਹੋਇਆ ਲੁਧਿਆਣਾ ਸ਼ਹਿਰ ਨੂੰ ਆਵੇਗਾ।

5. ਟਿੱਬਾ ਨਹਿਰ ਦਾ ਪੁਲ- ਡੇਹਲੋਂ ਵਾਲੇ ਪਾਸੇ ਤੋਂ ਟਿੱਬਾ ਨਹਿਰ ਦੇ ਪੁਲ ਤੋਂ ਆਉਣ ਵਾਲੀ ਆਵਾਜਾਈ ਦੋਰਾਹਾ ਬਾਈਪਾਸ ਰਾਹੀਂ ਦਿੱਲੀ ਹਾਈਵੇ ਜਾਂ ਦੋਰਾਹਾ ਰੋਡ ਰਾਹੀਂ ਆਵੇਗੀ।

6.ਵੇਰਕਾ ਕੱਟ- ਵੇਰਕਾ ਕੱਟ ਤੋਂ ਟਿੱਬਾ ਨਹਿਰ ਪੁਲ ਵਾਲੇ ਪਾਸੇ ਜਾਣ ਵਾਲੀ ਆਮ ਆਵਾਜਾਈ ਜਗਰਾਉਂ ਪੁਲ ਰਾਹੀਂ ਭਾਰਤ ਨਗਰ ਚੌਕ ਤੋਂ ਆਵੇਗੀ।

7. ਰਾਮਗੜ੍ਹ ਚੌਂਕ-ਸਮਰਾਲਾ ਚੌਂਕ ਵਾਲੇ ਪਾਸੇ ਤੋਂ ਆਉਣ ਵਾਲੀ ਟ੍ਰੈਫਿਕ ਦਿੱਲੀ ਹਾਈਵੇਅ ਤੋਂ ਹੋ ਕੇ ਲੁਧਿਆਣਾ ਏਅਰਪੋਰਟ ਰੋਡ ਤੋਂ ਹੋ ਕੇ ਜਾਵੇਗੀ।

Written By
The Punjab Wire