ਗੁਰਦਾਸਪੁਰ

ਵਿਧਾਇਕ ਬਰਿੰਦਰਮੀਤ ਪਾਹੜਾ ਦਾ ਦਾਅਵਾ- ਉਦਘਾਟਨ ਤੋਂ ਪਹਿਲ੍ਹਾ ਕੀਤਾ ਨਜ਼ਰਬੰਦ

ਵਿਧਾਇਕ ਬਰਿੰਦਰਮੀਤ ਪਾਹੜਾ ਦਾ ਦਾਅਵਾ- ਉਦਘਾਟਨ ਤੋਂ ਪਹਿਲ੍ਹਾ ਕੀਤਾ ਨਜ਼ਰਬੰਦ
  • PublishedDecember 2, 2023

ਕਿਹਾ ਮੁੱਖ ਮੰਤਰੀ ਮਾਨ ਨਾਲ ਦੋਬਾਰਾ ਗੱਲ ਕਰ ਕਰਨਗੇਂ ਪ੍ਰੈਸ ਵਾਰਤਾ

ਗੁਰਦਾਸਪੁਰ, 2 ਦਸੰਬਰ 2023। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਿੱਥੇ ਗੁਰਦਾਸਪੁਰ ਦੇ ਬੱਸ ਅੱਡੇ ਦਾ ਉਦਘਾਟਨ ਕੀਤੀ ਗਿਆ ਅਤੇ ਪਠਾਨਕੋਟ ਅਤੇ ਗੁਰਦਾਸਪੁਰ ਲਈ 1854 ਕਰੋੜ ਦੇ ਪ੍ਰੋਜੇਕਟਾਂ ਦਿੱਤੇ ਗਏ। ਉੱਥੇ ਹੀ ਗੁਰਦਾਸਪੁਰ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਦਾਅਵਾ ਹੈ ਕਿ ਉਦਘਾਟਨ ਤੋਂ ਪਹਿਲ੍ਹਾਂ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਸੀ। ਪਾਹੜਾ ਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਖੁਦ ਫੋਨ ਕਰਕੇ ਕਿਹਾ ਕਿ ਅਸੀਂ ਅੱਜ ਬੱਸ ਸਟੈਂਡ ਦਾ ਉਦਘਾਟਨ ਨਹੀਂ ਕਰਾਂਗੇ ਅਤੇ ਅਸੀਂ ਦੋਵੇਂ 10 ਤੋਂ 15 ਦਸੰਬਰ ਦਰਮਿਆਨ ਕਿਸੇ ਸਮੇਂ ਇਕੱਠੇ ਉਦਘਾਟਨ ਕਰਨਗੇ, ਪਰ ਬਾਅਦ ਵਿਚ ਮੁੱਖ ਮੰਤਰੀ ਦੀ ਕੀ ਮਜਬੂਰੀ ਹੋਈ ਜੋਂ ਉਨ੍ਹਾਂ ਨੂੰ ਆਪਣੀ ਗੱਲ ‘ਤੋਂ ਪਰਤਨਾ ਪਿਆ ਅਤੇ ਨਵੇਂ ਬੱਸ ਅੱਡੇ ਦਾ ਉਦਘਾਟਨ ਕਰ ਦਿੱਤਾ ਗਿਆ।

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦ ਆਪਣੇ ਗ੍ਰਹਿ ਵਿਖੇ ਕੁੱਝ ਕੂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਇਸ ਸਬੰਧੀ ਵਿਧਾਇਕ ਨੇ ਕਿਹਾ ਕਿ ਉਹ ਪਹਿਲ੍ਹਾਂ ਮੁੱਖ ਮੰਤਰੀ ਨਾਲ ਗੱਲ ਕਰਕੇ ਮੁੱਕਰਣ ਬਾਰੇ ਸਥਿਤੀ ਤੋਂ ਜਾਣੂ ਹੋਣਗੇਂ ਅਤੇ ਬਾਅਦ ਵਿੱਚ ਪ੍ਰੈਸ ਵਾਰਤਾ ਵੀ ਕਰਨਗੇਂ। ਉਨ੍ਹਾਂ ਕਿਹਾ ਕਿ ਜੋਂ ਬੱਸ ਸਟੈਡ਼ ਦੇ ਉਦਘਾਟਨ ਮੌਕੇ ਪੱਥਰ ਲਗਾਇਆ ਗਿਆ ਉਸ ਪੱਥਰ ਤੇ ਬੱਸ ਅੱਡੇ ਬਣਾਉਣ ਵਾਲੇ ਦਾ ਨਾਮ ਵੀ ਨਹੀਂ ਲਿਖਿਆ ਗਿਆ।

ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਵੀ ਅਪੀਲ ਕੀਤੀ ਸੀ ਕਿ ਗੁਰਦਾਸਪੁਰ ਦੇ ਬੱਸ ਸਟੈਂਡ ਦਾ ਜਲਦੀ ਉਦਘਾਟਨ ਕੀਤਾ ਜਾਵੇ। ਜਦੋਂ ਕਿ ਇਸ ਤੋਂ ਪਹਿਲਾਂ 2 ਜੂਨ ਨੂੰ ਉਨ੍ਹਾਂ ਨੇ ਬੱਸ ਸਟੈਂਡ ਦਾ ਉਦਘਾਟਨ ਕਰਨ ਅਤੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਅਤੇ ਸਾਰੇ ਸਬੰਧਤ ਲੋਕਾਂ ਨੂੰ ਈਮੇਲ ਅਤੇ ਪੱਤਰ ਲਿਖਿਆ ਸੀ ਕਿ ਮੈਂ ਬਤੌਰ ਵਿਧਾਇਕ ਸਮਾਰੋਹ ਵਿੱਚ ਸ਼ਾਮਿਲ ਹੋਣਾ ਚਾਹੁੰਦਾ।

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਬੱਸ ਸਟੈਂਡ ਦੇ ਉਦਘਾਟਨੀ ਸਮਾਰੋਹ ਦਾ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਸ਼ੁੱਕਰਵਾਰ ਨੂੰ ਮੁੱਖ ਸਕੱਤਰ ਪੰਜਾਬ ਅਤੇ ਡੀਸੀ ਗੁਰਦਾਸਪੁਰ ਨਾਲ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਪੁਲਸ ਅਧਿਕਾਰੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਕਰੀਬ 8 ਵਜੇ ਪੁਲਸ ਵੱਡੀ ਗਿਣਤੀ ‘ਚ ਉਨ੍ਹਾਂ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਅਤੇ ਉਨਾ ਦੇ ਪੂਰੇ ਪਰਿਵਾਰ ਨੂੰ ਨਜ਼ਰਬੰਦ ਕਰ ਦਿੱਤਾ।

ਵਿਧਾਇਕ ਪਾਹੜਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਨਾ ਤਾਂ ਕੋਈ ਟਵੀਟ ਕੀਤਾ ਅਤੇ ਨਾ ਹੀ ਕਿਸੇ ਨੂੰ ਕੋਈ ਮੈਸੇਜ ਭੇਜਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਓ.ਐਸ.ਡੀ ਰਾਜਬੀਰ ਸਿੰਘ ਦੇ ਨੰਬਰ ਤੋਂ ਫ਼ੋਨ ਆਇਆ, ਪਰ ਨੰਬਰ ਅਣਜਾਣ ਹੋਣ ਕਾਰਨ ਉਨ੍ਹਾਂ ਫ਼ੋਨ ਅਟੈਂਡ ਨਹੀਂ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਡੀਸੀ ਗੁਰਦਾਸਪੁਰ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਫਿਰ ਫੋਨ ਆਇਆ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਬੱਸ ਸਟੈਂਡ ਦਾ ਉਦਘਾਟਨ ਨਹੀਂ ਕਰਨਗੇ। ਉਹ 10 ਤੋਂ 15 ਦਸੰਬਰ ਦਰਮਿਆਨ ਮੁੜ ਪੰਜਾਬ ਆਉਣਗੇ ਅਤੇ ਉਨ੍ਹਾਂ ਨਾਲ ਗੁਰਦਾਸਪੁਰ ਬੱਸ ਸਟੈਂਡ ਅਤੇ ਦੀਨਾਨਗਰ ਤਹਿਸੀਲ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਵੱਲੋਂ ਮੇਰੀ ਤਾਰੀਫ ਵੀ ਕੀਤੀ ਗਈ।  

ਉਨ੍ਹਾਂ ਦੱਸਿਆ ਕਿ ਉਦਘਾਟਨ ਤੋਂ ਕੁਝ ਮਿੰਟ ਪਹਿਲਾਂ ਮੁੱਖ ਮੰਤਰੀ ਦੇ ਓ.ਐਸ.ਡੀ ਨੇ ਉਨ੍ਹਾਂ ਨੂੰ ਦੁਬਾਰਾ ਫ਼ੋਨ ‘ਤੇ ਦੱਸਿਆ ਕਿ ਮੁੱਖ ਮੰਤਰੀ ਸਿਰਫ਼ ਬੱਸ ਸਟੈਂਡ ਦਾ ਦੌਰਾ ਕਰਨਗੇ, ਉਦਘਾਟਨ ਨਹੀਂ ਕਰਨਗੇ। ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਬਾਅਦ ਬੱਸ ਸਟੈਂਡ ਦਾ ਉਦਘਾਟਨ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲ ਕਰਨਗੇ ਕਿ ਉਨ੍ਹਾਂ ਦੀ ਕੀ ਮਜਬੂਰੀ ਸੀ ਜੋਂ ਉਨ੍ਹਾਂ ਨਾਲ ਕੀਤਾ ਵਾਅਦਾ ਕੀਤਾ ਅਤੇ ਫਿਰ ਵਾਅਦਾ ਕਿਉਂ ਤੋੜਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾ ਤਾਂ ਮੁੱਖ ਮੰਤਰੀ ਦੀ ਰਿਕਾਰਡਿੰਗ ਕੀਤੀ ਹੈੈ ਅਤੇ ਸੀਐਸ ਦਾ ਸਤਿਕਾਰ ਕਰਦੇ ਹਨ। ਪਰ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਪੂਰੀ ਗੱਲ ਹੋਂਣ ਤੋਂ ਬਾਅਦ ਦੋਬਾਰਾ ਮੀਡਿਆ ਨਾਲ ਰੂਬਰੂ ਹੋਣਗੇ। ਇਸ ਮੌਕੇ ਪਾਹੜਾ ਵੱਲੋਂ ਆਪਣਾ ਮੈਸੇਜ ਆਪ ਪੜ੍ਹ ਕੇ ਵੀ ਸੁਣਾਇਆ ਗਿਆ।

Written By
The Punjab Wire