Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਸ਼ੇਸ਼

ਆਪ’ ਨੇ ਗੁਰਦਾਸਪੁਰ ‘ਚ ਵਿਕਾਸ ਕ੍ਰਾਂਤੀ ਰੈਲੀ ਰਾਹੀਂ ਵਜਾਇਆ ਲੋਕ ਸਭਾ ਚੋਣਾਂ ਦਾ ਬਿਗਲ ; ਭਾਰੀ ਇੱਕਠ ਕਰ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਦਿੱਤਾ ਕੌਮੀ ਆਗੂਆ ਨੂੰ ਸੰਦੇਸ਼, ਆਪ ਕਿਸੇ ਤੋਂ ਘੱਟ ਨਹੀਂ

ਆਪ’ ਨੇ ਗੁਰਦਾਸਪੁਰ ‘ਚ ਵਿਕਾਸ ਕ੍ਰਾਂਤੀ ਰੈਲੀ ਰਾਹੀਂ ਵਜਾਇਆ ਲੋਕ ਸਭਾ ਚੋਣਾਂ ਦਾ ਬਿਗਲ ; ਭਾਰੀ ਇੱਕਠ ਕਰ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਦਿੱਤਾ ਕੌਮੀ ਆਗੂਆ ਨੂੰ ਸੰਦੇਸ਼, ਆਪ ਕਿਸੇ ਤੋਂ ਘੱਟ ਨਹੀਂ
  • PublishedDecember 2, 2023

ਕੇਜਰੀਵਾਲ ਅਤੇ ਮਾਨ ਨੇ ਭਾਜਪਾ ਦੇ ਸਾਂਸਦ ਸੰਨੀ ਦਿਓਲ ਤੇ ਚਲਾਏ ਸਿਆਸੀ ਤੀਰ

ਆਪ ਦਾ ਬੂਟਾ ਲਗਾਓ ਤੁਹਾਨੂੰ ਫਲ ਅਤੇ ਫੁੱਲ ਅਸੀਂ ਦੇਵਾਂਗੇ – ਭਗਵੰਤ ਮਾਨ

ਗੁਰਦਾਸਪੁਰ, 2 ਦਿਸੰਬਰ 2023 (ਮੰਨਨ ਸੈਣੀ)। ਵਿਕਾਸ ਕ੍ਰਾਂਤੀ ਰੈਲੀ ਰਾਹੀਂ ਆਮ ਆਦਮੀ ਪਾਰਟੀ ਨੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਰਚਮ ਲਹਿਰਾ ਦਿੱਤਾ ਹੈ। ਗੁਰਦਾਸਪੁਰ ‘ਚ ਹੋਈ ਵਿਸ਼ਾਲ ਰੈਲੀ ‘ਚ ‘ਆਪ’ ਦੇ ਕੌਮੀ ਕਨਵਿਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪੂਰੀ ਕੈਬਨਿਟ ਨਾਲ ਪਹੁੰਚ ਕੇ ਹਲਕੇ ‘ਚ ਚੋਣ ਬਿਗਲ ਵਜਾਇਆ। ਉਨ੍ਹਾਂ ਨੇ ਜਨਤਾ ਨੂੰ ਆਗਾਮੀ ਲੋਕ ਸਭਾ ਚੋਣਾਂ ‘ਚ ਆਪ ‘ਤੇ ਭਰੋਸਾ ਜਤਾਉਣ ਲਈ ਕਿਹਾ ਅਤੇ ਕਿਹਾ ਕਿ ਤੂਸੀ ਆਪ ਦਾ ਬੂਟਾ ਗੁਰਦਾਸਪੁਰ ਹਲਕੇ ਵਿੱਚ ਲਗਾਓ ਫਲ ਅਤੇ ਫੁੱਲ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ।

ਇਸ ਰੈਲੀ ਰਾਹੀਂ ਖੁਦ ਕੇਜਰੀਵਾਲ ਅਤੇ ਭਗਵੰਤ ਮਾਨ ਖੁੱਦ ਜ਼ਿਲ੍ਹਾ ਪੱਧਰੀ ਆਗੂਆਂ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਹੋਏ ਅਤੇ ਪੰਡਾਲ ਤੋਂ ਬਾਹਰ ਨਿਕਲੇ ਭਾਰੀ ਇਕੱਠ ਨੂੰ ਦੇਖ ਕੇ ਬਹੁਤ ਖੁਸ਼ੀ ਜਾਹਿਰ ਕੀਤੀ। ਰੈਲੀ ਅੰਦਰ ਭਾਰੀ ਇੱਕਠ ਦੇ ਜਰਿਏ ਜਿਲ੍ਹੇ ਦੇ ਲੀਡਰਸ਼ਿਪ ਨੇ ਵੀ ਆਪਣੇ ਕੌਮੀ ਆਗੂਆ ਨੂੰ ਇਹ ਸੰਦੇਸ਼ ਦਿੱਤਾ ਕਿ ਬੇਸ਼ਕ ਗੁਰਦਾਸਪੁਰ ਜ਼ਿਲ੍ਹੇ ਅੰਦਰ ਆਮ ਆਦਮੀ ਪਾਰਟੀ ਘਟ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਹੋਵੇ, ਪਰ ਉਨ੍ਹਾਂ ਦੀ ਮੇਹਨਤ ਸਦਕਾ ਭਾਰੀ ਤਾਦਾਤ ਅੰਦਰ ਲੋਕ ਪਾਰਟੀ ਨਾਲ ਜੁੜ੍ਹ ਰਹੇ ਹਨ ਅਤੇ ਲੋਕ ਸਭਾ ਦੀਆਂ ਚੌਣਾ ਲਈ ਪੂਰੀ ਤਰ੍ਹਾਂ ਤਿਆਰ ਹਨ।

ਵਿਸ਼ਾਲ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਤੌਰ ‘ਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਿਨੇ ਅਭਿਨੇਤਾ ਸੰਨੀ ਦਿਓਲ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਤਾਅਨੇ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।

ਸੰਸਦ ਮੈਂਬਰ ਸੰਨੀ ਦਿਓਲ ‘ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਵੱਡੀ ਉਮੀਦ ਨਾਲ ਸਿਨੇ ਕਲਾਕਾਰ ਸੰਨੀ ਦਿਓਲ ਨੂੰ ਸੰਸਦ ਮੈਂਬਰ ਚੁਣਿਆ ਸੀ। ਪਰ ਐਮ.ਪੀ ਬਣਨ ਤੋਂ ਬਾਅਦ ਉਹ ਗੁਰਦਾਸਪੁਰ ਦੇ ਲੋਕਾਂ ਦਾ ਹਾਲ ਜਾਣਨ ਨਹੀਂ ਆਏ। ਵਿਕਾਸ ਦੀ ਗੱਲ ਤਾਂ ਭੁੱਲ ਜਾਓ ਉਸ ਨੇ ਕਦੇ ਗੁਰਦਾਸਪੁਰ ਵੱਲ ਤੱਕਿਆ ਵੀ ਨਹੀਂ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਸਭਾ ਚੋਣਾਂ ਵਿੱਚ ਆਮ ਲੋਕਾਂ ਨੂੰ ਜਿਤਾਉਣ ਨਾ ਕਿ ਵੱਡੇ ਲੋਕਾਂ ਨੂੰ ਤਾਂ ਜੋਂ ਉਹ ਉਹ ਹਮੇਸ਼ਾ ਤੁਹਾਡ਼ੇ ਦੁੱਖ-ਸੁੱਖ ਵਿੱਚ ਤੁਹਾਡ਼ੇ ਨਾਲ ਰਹਿਣ।

ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੀ ਧਰਤੀ ਨੂੰ ਕ੍ਰਾਂਤੀਕਾਰੀ ਧਰਤੀ ਦੱਸਦਿਆਂ ਕਿਹਾ ਕਿ ਸਿਆਸੀ ਤੌਰ ਤੇ ਰਾਜਨੀਤਿਕ ਆਗੂ ਇਸ ਧਰਤੀ ਤੋਂ ਵੱਡੇ-ਵੱਡੇ ਅਹੁਦਿਆਂ ‘ਤੇ ਕਾਬਜ਼ ਹੋਏ ਹਨ | ਪਰ ਉਨ੍ਹਾਂ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ ਹੈ। ਪਰ ਆਮ ਆਮਦੀ ਪਾਰਟੀ ਦੇ ਆਗੂ ਹੁਣ ਲੋਕਾਂ ਦੀ ਸਾਰ ਲੈ ਰਹੇ ਹਨ।

ਸੰਸਦ ਮੈਂਬਰ ਸਬੰਧੀ ਲੋਕਾਂ ਨੂੰ ਪੁਛਦੇ ਹੋਏ ਮੁੱਖ ਮੰਤਰੀ ਨੇ ਤੰਜ ਭਰੇ ਲਹਿਜੇ ਵਿੱਚ ਪੁਛਿਆ ਕਿ ਉਹਨਾਂ ਨੇ ਸਾੰਸਦ ਨੂੰ ਕਦੋਂ ਵੇਖਿਆ ਸੀ। । ਮਾਨ ਨੇ ਕਿਹਾ ਕਿ ਸੰਨੀ ਦਿਓਲ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਦਰਬਾਰ ਸਾਹਿਬ ਤਾ ਪਹੁੰਚ ਗਏ ਪਰ ਕੁਝ ਕਿਲੋਮੀਟਰ ਦਾ ਸਫ਼ਰ ਤਹਿ ਕਰ ਇਲਾਕੇ ਦੇ ਲੋਕਾਂ ਤੱਕ ਨਹੀਂ ਪਹੁੰਚੇ।

ਮੁੱਖ ਮੰਤਰੀ ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਕੀ ਪੀੜ ਹੈ ਜੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉਨ੍ਹਾਂ ਦਾ ਤਾਂ ਢਾਈ ਕਿੱਲੋ ਵਾਲਾ ਹੱਥ ਆਪਣੀ ਤਾਕਤ ਦਿਖਾ ਰਿਹਾ ਹੈ। ਮਾਨ ਨੇ ਕਿਹਾ ਕਿ ਚੰਗਾ ਹੁੰਦਾ ਜੇ ਉਹ ਪਾਰਲੀਮੈਂਟ ਵਿੱਚ ਬੋਲੇ ਹੁੰਦੇ ਅਤੇ ​​ਆਪਣੇ ਹਲਕੇ ਲਈ ਪੈਕੇਜ ਲੈ ਕੇ ਆਉਂਦੇ। ਜਿਸ ਨਾਲ ਗੁਰਦਾਸਪੁਰ ਦੀ ਧਰਤੀ ਚਮਕੇਦੀ। ਲੋਕਾਂ ਨੂੰ ਹੋਸਲਾ ਦੇਣ ਭਰੇ ਲਹਿਜੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਗੱਲ ਨਹੀਂ, ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਤੁਸੀਂ ਆਮ ਆਦਮੀ ਪਾਰਟੀ ਦਾ ਰੁੱਖ ਲਗਾਓਗੇ ਅਤੇ ਅਸੀਂ ਤੁਹਾਡੇ ਲਈ ਫਲ ਅਤੇ ਫੁੱਲ ਲੈ ਕੇ ਆਵਾਂਗੇ। ਉਨ੍ਹਾਂ ਲੋਕਾਂ ਨੂੰ ਆਪ ਨੂੰ ਵੋਟਾ ਪਾ ਕੇ ਇਹ ਕਥਨ ਤੋੜਨ ਦੀ ਵੀ ਅਪੀਲ ਕੀਤੀ ਕਿ ਰਾਜਨੀਤਿਕ ਆਗੂ ਇਹ ਧਾਰਨਾ ਛੱਡ ਦੇਣ ਕਿ ਗੁਰਾਦਸਪੁਰ ਇਸ ਪਾਰਟੀ ਦਾ ਹੈ ਯਾ ਹੋਸ਼ਿਆਰਪੁਰ ਉਸ ਪਾਰਟੀ ਦਾ।

ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਅਤਿਵਾਦ ਤੇ ਨਸ਼ਿਆਂ ਖ਼ਿਲਾਫ਼ ਦੇਸ਼ ਦੀ ਲੜਾਈ ਲੜ ਰਿਹਾ ਹੈ ਪਰ ਬਦਕਿਸਮਤੀ ਇਹ ਹੈ ਕਿ ਜਦੋਂ ਵੀ ਸੂਬੇ ਨੂੰ ਦੇਸ਼ ਦੀ ਤਰਫ਼ ਤੋਂ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਕੇਂਦਰੀ ਬਲਾਂ ਦੀ ਲੋੜ ਪੈਂਦੀ ਹੈ ਤਾਂ ਇਸ ਲਈ ਮੋਟੀ ਫ਼ੀਸ ਤਾਰਨ ਲਈ ਕਹਿ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਜਿਹੜੇ ਸੂਬੇ ਦੇ ਸਭ ਤੋਂ ਵੱਧ ਪੁੱਤਰ ਹਥਿਆਰਬੰਦ ਦਸਤਿਆਂ ਵਿੱਚ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ, ਉਸ ਨੂੰ ਅਜਿਹੀਆਂ ਫ਼ੀਸਾਂ ਭਰਨੀਆਂ ਪੈਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ ਤਾਂ ‘ਭਾੜੇ ਉਤੇ ਅਰਧ ਸੈਨਿਕ ਬਲਾਂ’ ਵਾਲੀ ਧਾਰਾ ਖ਼ਤਮ ਹੋਣੀ ਚਾਹੀਦੀ ਹੈ ਅਤੇ ਕੇਂਦਰ ਨੂੰ ਕੇਂਦਰੀ ਬਲਾਂ ਦੀਆਂ ਕੰਪਨੀਆਂ ਦੀ ਤਾਇਨਾਤੀ ਵਿੱਚ ਫਰਾਖਦਿਲੀਂ ਦਿਖਾਉਣੀ ਚਾਹੀਦੀ ਹੈ ਕਿਉਂਕਿ ਹੁਣ ਮੰਗ ਤੋਂ ਬਹੁਤ ਘੱਟ ਫੋਰਸ ਤਾਇਨਾਤ ਕੀਤੀ ਜਾਂਦੀ ਹੈ।

ਆਪਣੇ ਆਪ ਨੂੰ ‘ਮਾਝੇ ਦਾ ਜਰਨੈਲ’ ਦੱਸਣ ਵਾਲੇ ਬਿਕਰਮ ਸਿੰਘ ਮਜੀਠੀਆ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਦੇ ਪੁਰਖਿਆਂ ਨੇ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਮਗਰੋਂ ਜਨਰਲ ਡਾਇਰ ਨੂੰ ਰਾਤ ਦਾ ਖਾਣਾ ਦੇ ਕੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਅਤੇ ਇੱਥੋਂ ਤੱਕ ਕਿ ਮੇਰਠ ਦੇ ਫੌਜੀ ਸਿਖਲਾਈ ਕੇਂਦਰ ਲਈ ਆਏ ਅਰਬੀ ਨਸਲ ਦੇ ਘੋੜੇ ਵੀ ਗਾਇਬ ਕਰ ਦਿੱਤੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹੀ ਨਹੀਂ, ਸਗੋਂ ਆਪਣੇ ਪਰਿਵਾਰ ਦੀ ‘ਸ਼ੱਕੀ ਵਿਰਾਸਤ’ ਨੂੰ ਅੱਗੇ ਵਧਾਉਂਦਿਆਂ ਮਜੀਠੀਆ ਨੇ ਵੀ ਆਪਣੀ ਚੜ੍ਹਤ ਦੇ ਦਿਨਾਂ ਵਿੱਚ ਸੂਬੇ ਦੇ ਲੋਕਾਂ ਨੂੰ ਲੁੱਟਿਆ। ਉਨ੍ਹਾਂ ਅਕਾਲੀ ਆਗੂ ਉਤੇ ਸੂਬੇ ਵਿੱਚ ‘ਚਿੱਟੇ’ ਦਾ ਨਸ਼ਾ ਫੈਲਾਉਣ ਅਤੇ ਹਜ਼ਾਰਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਦਾ ਵੀ ਦੋਸ਼ ਲਾਇਆ।

ਉਨ੍ਹਾਂ ਕਿਹਾ ਕਿ ਸਾਡੇ ਸਰਵੇਖਣ ਮੁਤਾਬਿਕ ਪੰਜਾਬ ਅੰਦਰ 13-0 ਦਾ ਨਤੀਜਾ ਆਵੇਗਾ ਅਤੇ ਇਸ ਨਾਲ ਚੰਡੀਗੜ੍ਹ ਹਲਕੇ ਵਿੱਚ ਵੀ ਆਪ ਦੀ ਜਿੱਤ ਹੋਵੇਗੀ।

Written By
The Punjab Wire