ਗੁਰਦਾਸਪੁਰ, 01 ਦਸੰਬਰ 2023 (ਦੀ ਪੰਜਾਬ ਵਾਇਰ ) । ਸ਼੍ਰੀ ਹਿਮਾਂਸ਼ੂ ਅਗਰਵਾਲ, ਆਈ.ਏ.ਐਸ. ਡਿਪਟੀ ਕਮਿਸ਼ਨਰ—ਕਮ—ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਵੋਟਰਾਂ/ਨਾਗਰਿਕਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀਵੀਪੀਏਟੀ ਦੀ ਮਿਤੀ 01.12.2023 ਤੋਂ ਜ਼ਿਲ੍ਹਾ ਪੱਧਰ ਅਤੇ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਅਵੇਰਨੈਸ ਕੀਤੀ ਜਾਵੇਗੀ।
ਜ਼ਿਲ੍ਹਾ ਪੱਧਰ ਤੇ ਸੁਵਿਧਾ ਸੈਂਟਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬੀ—ਬਲਾਕ ਗੁਰਦਾਸਪੁਰ ਵਿਖੇ ਕੀਤੀ ਜਾਵੇਗੀ ਅਤੇ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਅਵੇਰਨੈਸ 004—ਗੁਰਦਾਸਪੁਰ ਦੀ ਦਫ਼ਤਰ ਉਪ ਮੈਜਿਸਟੇ੍ਰਟ ਗੁਰਦਾਸਪੁਰ, 005—ਦੀਨਾਨਗਰ (ਅ.ਜ.) ਦੀ ਦਫ਼ਤਰ ਉਪ ਮੰਡਲ ਮੈਜਿਸਟੇ੍ਰਟ ਦੀਨਾਨਗਰ, 006—ਕਾਦੀਆਂ ਦੀ ਦਫ਼ਤਰ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ, 007—ਬਟਾਲਾ ਦੀ ਦਫ਼ਤਰ ਉਪ ਮੰਡਲ ਮੈਜਿਸਟੇ੍ਰਟ ਬਟਾਲਾ, 008—ਸ਼੍ਰੀ ਹਰਗੋਬਿੰਦਪੁਰ (ਅ.ਜ.) ਦੀ ਦਫ਼ਤਰ ਉਪ ਮੰਡਲ ਮੈਜਿਸਟੇ੍ਰਟ ਕਲਾਨੌਰ, 009—ਫਤਿਹਗੜ੍ਹ ਚੂੜੀਆਂ ਦੀ ਦਫ਼ਤਰ ਉਪ ਮੰਡਲ ਮੈਜਿਸਟੇ੍ਰਟ ਫਤਿਹਗੜ੍ਹ ਚੂੜੀਆਂ ਅਤੇ 10—ਡੇਰਾ ਬਾਬਾ ਨਾਨਕ ਦੀ ਦਫ਼ਤਰ ਉਪ ਮੰਡਲ ਮੈਜਿਸਟੇ੍ਰਟ ਵਿਖੇ ਕੀਤੀ ਜਾਵੇਗੀ।
ਆਮ ਜਨਤਾ ਨੂੰ ਵੱਧ ਤੋਂ ਵੱਧ ਅਪੀਲ ਕੀਤੀ ਜਾਂਦੀ ਹੈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀਵੀਪੀਏਟੀ ਦੀ ਅਵੇਰਨੈਸ ਵਿੱਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਅਤੇ ਅਵੇਰਨੈਸ ਵਿੱਚ ਸ਼ਾਮਲ ਹੋ ਕੇ ਈ.ਵੀ.ਐਮਜ਼ ਦੇ ਬੈਲਟ ਯੂਨਿਟ ਤੇ ਨੀਲਾ ਬਟਨ ਦਬਾ ਕੇ ਆਪਣੀ ਵੋਟ ਦੀ ਤਸਦੀਕ ਵੀਵੀਪੀਏਟੀ ਤੇ ਛਪੀ ਹੋਈ ਪਰਚੀ ਤੋਂ ਕਰਕੇ ਆਪਣੀ ਤਸੱਲੀ ਕਰੋ ਕਿ ਆਪ ਵੱਲੋਂ ਪਾਈ ਹੋਈ ਵੋਟ ਦੀ ਤਸਦੀਕ ਹੁੰਦੀ ਹੈ।