Close

Recent Posts

ਗੁਰਦਾਸਪੁਰ

3 ਦਸੰਬਰ (ਸ਼ਨੀਵਾਰ) ਨੂੰ ਲਗਾਏ ਜਾਣ ਵਾਲੇ ਸਪੈਸ਼ਲ ਕੈਂਪ ਦੇ ਸ਼ਡਿਊਲ ਵਿੱਚ ਤਬਦੀਲੀ, ਹੁਣ 09 ਦਸੰਬਰ (ਸ਼ਨੀਵਾਰ) ਨੂੰ ਲੱਗੇਗਾ ਸਪੈਸ਼ਲ ਕੈਂਪ

3 ਦਸੰਬਰ (ਸ਼ਨੀਵਾਰ) ਨੂੰ ਲਗਾਏ ਜਾਣ ਵਾਲੇ ਸਪੈਸ਼ਲ ਕੈਂਪ ਦੇ ਸ਼ਡਿਊਲ ਵਿੱਚ ਤਬਦੀਲੀ, ਹੁਣ 09 ਦਸੰਬਰ (ਸ਼ਨੀਵਾਰ) ਨੂੰ ਲੱਗੇਗਾ ਸਪੈਸ਼ਲ ਕੈਂਪ
  • PublishedDecember 1, 2023

ਗੁਰਦਾਸਪੁਰ, 01 ਦਸੰਬਰ 2023 (ਦੀ ਪੰਜਾਬ ਵਾਇਰ। ਹਿਮਾਂਸ਼ੂ ਅਗਰਵਾਲ, ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀ ਦੀ ਚੱਲ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਨਿਰਧਾਰਿਤ ਸ਼ਡਿਊਲ ਅਨੁਸਾਰ ਮਿਤੀ 03 ਦਸੰਬਰ 2023 (ਸ਼ਨੀਵਾਰ) ਅਤੇ 04 ਦਸੰਬਰ 2023 (ਐਤਵਾਰ) ਨੂੰ ਆਮ ਜਨਤਾ ਤੋਂ ਵੋਟ ਬਣਾਉਣ/ਕਟਵਾਉਣ/ਸੋਧ ਕਰਵਾਉਣ ਲਈ ਫਾਰਮ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ ਬੀ.ਐਲ.ਓਜ. ਰਾਹੀਂ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਮਿਤੀ 03 ਦਸੰਬਰ 2023 (ਸ਼ਨੀਵਾਰ) ਨੂੰ ਪ੍ਰਸ਼ਾਸ਼ਨਿਕ ਰੁਝੇਵੇਂ ਕਰਕੇ ਇਸ ਦਿਨ ਲੱਗਣ ਵਾਲਾ ਕੈਂਪ ਹੁਣ ਮਿਤੀ 09 ਦਸੰਬਰ 2023 (ਸ਼ਨੀਵਾਰ) ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ ਲਗਾਇਆ ਜਾਵੇਗਾ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿਤੀ 09 ਦਸੰਬਰ 2023 ਨੂੰ ਆਪਣੀ ਵੋਟ ਬਣਾਉਣ/ਕਟਵਾਉਣ/ਸੋਧ ਕਰਵਾਉਣ ਲਈ ਇਸ ਸਪੈਸ਼ਲ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਮਿਤੀ 04 ਦਸੰਬਰ (ਐਤਵਾਰ) ਨੂੰ ਲੱਗਣ ਵਾਲਾ ਸਪੈਸ਼ਲ ਕੈਂਪ ਪਹਿਲਾਂ ਦੀ ਤਰ੍ਹਾਂ ਇਸੇ ਮਿਤੀ ਨੂੰ ਹੀ ਲੱਗੇਗਾ।

Written By
The Punjab Wire