ਚੰਡੀਗੜ੍ਹ, 28 ਨਵੰਬਰ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਂਗਰਸ ਪਾਰਟੀ ਦੇ ਇਕ ਵਿਧਾਇਕ ਵਲੋਂ ਉਨ੍ਹਾਂ ਉਤੇ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਨੂੰ ਨਾ ਮਿਲਣ ਅਤੇ ਮਾਈਨਿੰਗ ਸਬੰਧੀ ਲਗਾਏ ਦੋਸ਼ਾਂ ਸਿਰੇ ਤੋਂ ਨਕਾਰ ਦਿੱਤਾ।
ਉਨ੍ਹਾਂ ਵਿਰੋਧੀ ਧਿਰ ਦੇ ਵਿਧਾਇਕ ਵਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੋ ਕਾਲਜ ਅਧਿਆਪਕਾਂ ਦੀ ਭਰਤੀ ਲਈ ਜ਼ੋ ਮੁਹਿੰਮ ਆਰੰਭੀ ਗਈ ਸੀ ਉਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਵਲੋਂ ਡਈਸਐਂਡ ਨੋਟ ਲਿਖ ਕੇ ਭਰਤੀ ਪ੍ਰਕਿਰਿਆ ਰੋਕਣ ਲਈ ਕਿਹਾ ਸੀ।
ਸ. ਬੈਂਸ ਨੇ ਦੱਸਿਆ ਕਿ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਇਹ ਭਰਤੀ ਪ੍ਰਕਿਰਿਆ ਨਿਯਮਾਂ ਦੇ ਉਲਟ ਜਾ ਕੇ ਕੀਤੀ ਜਿਸ ਨੂੰ ਹਾਈਕੋਰਟ ਵਲੋਂ ਰੱਦ ਕਰ ਦਿੱਤਾ।
ਆਪਣੇ ਆਰਡਰ ਵਿਚ ਹਾਈ ਕੋਰਟ ਵਲੋਂ ਕਿਹਾ ਗਿਆ ਸੀ ਕਿ ਸਾਨੂੰ ਪਤਾ ਹੈ ਕੋਰਟ ਦੇ ਫੈਸਲੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਪ੍ਰਭਾਵਤ ਹੋਣਗੀਆਂ ਪਰ ਇਸ ਭਰਤੀ ਵਿਚ ਬਹੁਤ ਸਾਰੀਆਂ ਲੀਗਲ ਅੜਚਨਾਂ ਹਨ ਜਿਸ ਕਾਰਨ ਅਸੀਂ ਇਹ ਭਰਤੀ ਰੱਦ ਕਰ ਰਹੇ ਹਾਂ। ਇਸ ਲਈ ਇਹ ਭਰਤੀ ਰੱਦ ਹੋਣ ਲਈ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
ਮਾਈਨਿੰਗ ਸਬੰਧੀ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸ.ਬੈਸ ਨੇ ਕਿਹਾ ਜੇਕਰ ਕੋਈ ਵਿਅਕਤੀ ਮੇਰੇ ਜਾਂ ਮੇਰੇ ਪਰਿਵਾਰ ਦੇ ਮਾਈਨਿੰਗ ਵਿਚ ਸ਼ਾਮਿਲ ਹੋਣ ਸਬੰਧੀ ਸਬੂਤ ਦੇ ਦੇਵੇ ਤਾਂ ਮੈਂ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨਾ ਲਈ ਤਿਆਰ ਹਾਂ।ਉਨ੍ਹਾਂ ਕਿਹਾ ਕਿ ਚਾਹੇ ਮੇਰਾ ਨਾਰਕੋ ਟੈਸਟ ਕਰਵਾ ਲਿਆ ਜਾਵੇ।
ਉਨ੍ਹਾਂ ਕਿਹਾ ਜਦੋਂ ਮੈਂ ਖਣਿਜ ਪਦਾਰਥਾਂ ਮੰਤਰੀ ਸੀ ਤਾਂ ਸਾਡੇ ਸੂਬੇ ਨੇ ਸਭ ਤੋਂ ਵੱਧ ਰੈਵਿਨਿਊ ਹਾਸਲ ਕੀਤਾ ਸੀ।
ਇਸ ਤੋਂ ਗ਼ੈਰ ਕਾਨੂੰਨੀ ਮਾਈਨਿੰਗ ਵਿਚ ਸ਼ਾਮਿਲ ਰਹੇ ਰਾਕੇਸ਼ ਚੌਧਰੀ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਲੋਂ ਬਲੈਕਮੇਲ ਕਰਨ ਵਾਲੇ ਇਕ ਵਕੀਲ ਨੂੰ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਮੂਰਖ਼ ਬਨਾਉਣ ਦਾ ਯਤਨ ਕਰ ਰਹੇ ਹਨ।
ਸ.ਬੈਂਸ ਨੇ ਕਿਹਾ ਕਿ ਮੇਰਾ ਹਲਕੇ ਵਿੱਚ ਮਾਈਨਿੰਗ ਕਾਰਨ ਦਿਨੋਂ ਦਿਨ ਪਾਣੀ ਡੂੰਘਾ ਹੋ ਰਿਹਾ ਹੈ ਇਸ ਲਈ ਅਸੀਂ ਤਾਂ ਚਾਹੁੰਦੇ ਹਾਂ ਕਿ ਮਾਈਨਿੰਗ ਤਾਂ ਪੂਰੀ ਤਰ੍ਹਾਂ ਬੰਦ ਕਰ ਦੇਣੀ ਚਾਹੀਦੀ ਹੈ।