ਗੁਰਦਾਸਪੁਰ

ਗੁਰਦਾਸਪੁਰ ਦੇ ਕਈ ਖੇਤਰਾਂ ਅੰਦਰ ਮੰਗਲਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ, ਪੜ੍ਹੋ ਕਿਹੜੇ ਖੇਤਰ ਹੋਣਗੇ ਪ੍ਰਭਾਵਿਤ

ਗੁਰਦਾਸਪੁਰ ਦੇ ਕਈ ਖੇਤਰਾਂ ਅੰਦਰ ਮੰਗਲਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ, ਪੜ੍ਹੋ ਕਿਹੜੇ ਖੇਤਰ ਹੋਣਗੇ ਪ੍ਰਭਾਵਿਤ
  • PublishedNovember 20, 2023

ਗੁਰਦਾਸਪੁਰ, 20 ਨਵੰਬਰ 2023 (ਦੀ ਪੰਜਾਬ ਵਾਇਰ)। ਸੰਚਾਲਣ ਮੰਡਲ ਗੁਰਦਾਸਪੁਰ ਅਧੀਨ ਆਉਂਦੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ.ਵੀ.ਸਬ-ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 66 ਕੇ.ਵੀ. ਪੁੱਡਾ ਕਲੋਨੀ ਬਟਾਲਾ ਰੋਡ, 66 ਕੇ.ਵੀ. ਨਿਊ ਗੁਰਦਾਸਪੁਰ ਸਕੀਮ ਨੰ-7, 66 ਕੇ.ਵੀ.ਸ/ਸ ਜੌੜਾ ਛੱਤਰਾ, 66 ਕੇ.ਵੀ. ਸ/ਸ ਬੁੱਚੇ ਨੰਗਲ, 66 ਕੇ.ਵੀ ਸ/ਸ ਹਰਦੋਛੰਨੀ, 66 ਕੇ.ਵੀ. ਸ/ਸ ਬਾਹਮਈ, 66 ਕੇ.ਵੀ. ਸ/ਸ ਗਾਲ੍ਹੜੀ ਅਤੇ ਅਤੇ ਇਹਨਾਂ ਸ/ਸ ਤੋਂ ਚੱਲਦੇ 11 ਕੇ.ਵੀ. ਪੁੱਡਾ 1 ਅਤੇ 2, ਗੀਤਾ ਭਵਨ ਰੋਡ, ਬਟਾਲਾ ਰੋਡ, 11 ਕੇ.ਵੀ. ਐਸ.ਡੀ.ਕਾਲਜ ਫੀਡਰ, 11 ਕੇ.ਵੀ. ਬਾਬਾ ਟਹਿਲ ਸਿੰਘ ਫੀਡਰ, 11 ਕੇ.ਵੀ. ਗੋਲ ਮੰਦਰ ਫੀਡਰ, ਆਦ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ 132 ਕੇ.ਵੀ.ਸ/ਸ ਹਰਦੋਛੰਨੀ ਰੋਡ ਦੀ ਬਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ ਮਿਤੀ 21 ਨਵੰਬਰ 2023 ਨੂੰ ਦਿਨ ਮੰਗਲਵਾਰ ਸਵੇਰੇ 10.00 ਤੋਂ 5.00 ਤੱਕ ਬੰਦ ਰਹੇਗੀ। ਇਹ ਜਾਣਕਾਰੀ ਵਧੀਕ ਨਿਗਰਾਨ ਇੰਜੀ/ਸੰਚਾਲਣ ਮੰਡਲ ਗੁਰਦਾਸਪੁਰ ਇੰਜੀ. ਕੁਲਦੀਪ ਸਿੰਘ ਵਲੋਂ ਐਸ.ਐਸ.ਈ 132 ਕੇ.ਵੀ. ਸ/ਸ ਹਰਦੋਛੰਨੀ ਰੋਡ ਗੁਰਦਾਸਪੁਰ ਵਲੋਂ ਪ੍ਰਾਪਤ ਸੂਚਨਾ ਦੇ ਆਧਾਰ ਤੇ ਦਿੱਤੀ ਗਈ ਹੈ।

ਇੰਜੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਫੀਡਰਾਂ ਤੋਂ ਚੱਲਦੇ ਏਰੀਆ ਜਿਸ ਵਿੱਚ ਕਾਹਨੂੰਵਾਨ ਰੋਡ, ਸ਼੍ਰੀ ਰਾਮ ਸ਼ਰਨਮ ਕਲੋਨੀ, ਐਸ.ਡੀ. ਕਾਲਜ ਤੋਂ ਲੈ ਕੇ ਮੇਹਰ ਚੰਦ ਰੋਡ, ਤਿੱਬੜੀ ਰੋਡ, ਪੁਲਿਸ ਕੰਟਰੋਲ ਰੂਮ, ਓਂਕਾਰ ਨਗਰ, ਹਨੂੰਮਾਨ ਚੌਂਕ, ਗੀਤਾ ਭਵਨ ਰੋਡ,ਸੰਗਲਪੁਰਾ ਰੋਡ, ਜੀ.ਟੀ.ਰੋਡ ਬਟਾਲਾ ਸਾਈਡ, ਆਦਰਸ਼ ਨਗਰ, ਟਹਿਲ ਸਿੰਘ ਰੋਡ, ਗੋਲ ਮੰਦਰ ਸਾਈਡ, ਪੁਰਾਣਾ ਦਾਣਾ ਮੰਡੀ ਦਾ ਕੁਝ ਏਰੀਆ ਇੰਪਰੂਵਮੈਂਟ ਟਰੱਸਟ ਸਕੀਮ ਨੰ-7 ਦਾ ਏਰੀਆ, ਨਾਗ ਮੰਦਰ ਸਾਈਡ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Written By
The Punjab Wire