ਪਿੰਡ ਚਾਈਆ ਵਿਖੇ ਸ੍ਰੀ ਗੋਬਿੰਦ ਗੋਧਾਮ (ਗੋਸ਼ਾਲਾ) ਵਿਖੇ ਪੂਰੀ ਸ਼ਰਧਾ ਨਾਲ ਗੋਪਾਲ ਅਸ਼ਟਮੀ ਮਨਾਈ ਗਈ
ਚੇਅਰਮੈਨ ਰਮਨ ਬਹਿਲ ਤੇ ਭਾਰਤ ਭੂਸ਼ਨ ਸ਼ਰਮਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ
ਪੰਜਾਬ ਗਊ ਸੇਵਾ ਕਮਿਸ਼ਨ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਗੋਬਿੰਦ ਗਊਧਾਮ ਵਿਖੇ ਗਊ ਭਲਾਈ ਕੈਂਪ ਲਗਾਇਆ
ਗੁਰਦਾਸਪੁਰ, 20 ਨਵੰਬਰ 2023 (ਦੀ ਪੰਜਾਬ ਵਾਇਰ) । ਸ਼ਿਵ ਸ਼ਕਤੀ ਮੰਦਰ ਟਰੱਸਟ (ਰਜਿ:) ਵੱਲੋਂ ਪਿੰਡ ਚਾਈਆ, ਤ੍ਰਿਮੋ ਰੋਡ ਗੁਰਦਾਸਪੁਰ ਵਿਖੇ ਸ੍ਰੀ ਗੋਬਿੰਦ ਗੋਧਾਮ (ਗੋਸ਼ਾਲਾ) ਵਿਖੇ ਗੋਪਾਲ ਅਸ਼ਟਮੀ ਪੂਰੀ ਸ਼ਰਧਾ ਮਨਾਈ ਗਈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਗਊ ਭਲਾਈ ਕੈਂਪ ਲਗਾਇਆ ਗਿਆ।
ਗਊ ਭਲਾਈ ਕੈਂਪ ਦਾ ਉਦਘਾਟਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਗੋਪਾਲ ਅਸ਼ਟਮੀ ਦਾ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਗਊਧੰਨ ਦੀ ਸੇਵਾ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਉਹ ਸ਼ਿਵ ਸ਼ਕਤੀ ਮੰਦਿਰ ਟਰੱਸਟ ਗੋਬਿੰਦ ਗਊਧਾਮ ਦੀ ਤਰੱਕੀ ਲਈ ਹਰ ਤਰਾਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਹਨ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਕਿਹਾ ਕਿ ਪਾਲਣ ਵਿਭਾਗ ਦੀ ਟੀਮ ਹਮੇਸ਼ਾਂ ਹੀ ਗਊ ਸੇਵਾ ਲਈ ਤਿਆਰ ਰਹਿੰਦੀ ਹੈ ਅਤੇ ਬਿਮਾਰ ਤੇ ਕਮਜ਼ੋਰ ਪਸੂਆਂ ਦਾ ਇਲਾਜ਼ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਅਤੇ ਕਰਮਚਾਰੀ ਇਸ ਗਊਸ਼ਾਲਾ ਵਿੱਚ ਸਮੇਂ ਸਿਰ ਕਰਦੇ ਹਨ। ਇਸ ਮੌਕੇ ’ਤੇ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਦਿੱਤੀਆਂ 25000 ਰੁਪਏ ਦੀਆਂ ਦਵਾਈਆਂ ਜਿਸ ਵਿੱਚ ਐਂਟੀਬਾਇੳਟਿਕ, ਮਿਨਰਲ ਮਿਕਚਰ, ਸਪਲੀਮੈਂਟ, ਪੇਨ ਕਿੱਲਰ ਆਦਿ ਗਊਸ਼ਾਲਾ ਨੂੰ ਵੰਡੇ ਗਏ।
ਇਸ ਮੌਕੇ ਰਰਜਨੀਸ਼ ਮਹਾਜਨ, ਰੁਦਰ ਸ਼ਰਮਾਂ, ਪਰਤਾਪ ਸਿੰਘ, ਸੰਦੀਪ ਸ਼ਰਮਾਂ, ਪਰਸ਼ੋਤਮ ਸ਼ਰਮਾਂ, ਸ਼ਾਮ ਲਾਲ ਸ਼ਰਮਾਂ, ਸੁਨੀਲ ਮਹਾਜਨ (ਲਾਲ ਜੀ), ਡਾ. ਨੀਲਮ, ਇੰਸਪੈਕਟਰ ਸਿਮਰਨ ਪਾਲ ਸਿੰਘ, ਅਮਰਬੀਰ ਸਿੰਘ, ਬਲਬੀਰ ਸਿੰਘ, ਬਲਦੇਵ ਸਿੰਘ ਸਰਪੰਚ ਪਿੰਡ ਚਾਈਆ, ਸੁਧੀਰ ਮਹਾਜਨ ਸਾਬਕਾ ਐੱਮ.ਸੀ, ਕੇਸ਼ੋ ਬਹਿਲ ਸਾਬਕਾ ਚੇਅਰਮੈਨ ਬਲਾਕ ਸੰਮਤੀ, ਕੁਲਦੀਪ ਸ਼ਰਮਾਂ, ਵਿਜੈ ਸ਼ਰਮਾਂ, ਰਣਬੀਰ ਸ਼ਰਮਾਂ, ਬਰਿਜ ਭੂਸ਼ਨ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀ ਹਾਜ਼ਰ ਸਨ।