ਗੁਰਦਾਸਪੁਰ- ਜੇਕਰ ਪਰਾਲੀ ਦੇ ਪ੍ਰਬੰਧਨ ਲਈ ਸੰਦ ਨਹੀਂ ਤਾਂ ਇਹਨਾਂ ਨੰਬਰਾਂ ਤੇ ਕਰੋ ਸੰਪਰਕ
ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਬਲਾਕਾਂ ਵਿੱਚ ਉਪਲੱਬਦ ਖੇਤੀ ਮਸ਼ੀਨਰੀ ਰੇਕ ਅਤੇ ਬੇਲਰ ਦੀ ਲਿਸਟ ਜਾਰੀ
ਗੁਰਦਾਸਪੁਰ, 6 ਨਵੰਬਰ 2023 (ਦੀ ਪੰਜਾਬ ਵਾਇਰ)। ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਵਿੱਚ ਉਪਲੱਬਧ ਖੇਤੀ ਮਸ਼ੀਨਰੀ ਰੇਕ ਅਤੇ ਬੇਲਰ ਦੀ ਲਿਸਟ ਜਾਰੀ ਕੀਤੀ ਗਈ ਹੈ। ਖੇਤੀ ਸੰਦਾਂ ਦੀ ਇਸ ਲਿਸਟ ਵਿੱਚ ਖੇਤੀ ਸੰਦ ਦੇ ਮਾਲਕ ਦਾ ਨਾਮ, ਪਿੰਡ, ਸੰਪਰਕ ਨੰਬਰ ਅਤੇ ਬਲਾਕ ਅਤੇ ਉਸ ਕੋਲ ਉਪਲੱਬਧ ਖੇਤੀ ਸੰਦਾਂ ਦੇ ਨਾਮ ਦੱਸੇ ਗਏ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਪਰਾਲੀ ਪ੍ਰਬੰਧਨ ਲਈ ਖੇਤੀ ਸੰਦ ਨਹੀਂ ਹਨ ਤਾਂ ਉਹ ਇਸ ਲਿਸਟ ਵਿੱਚੋਂ ਆਪਣੇ ਨੇੜੇ ਦੇ ਖੇਤੀ ਸੰਦ ਦੇ ਮਾਲਕ ਨਾਲ ਸੰਪਰਕ ਕਰਕੇ ਵਾਜਬ ਕਿਰਾਏ ਉੱਪਰ ਆਪਣੇ ਖੇਤਾਂ ਵਿੱਚਲੀ ਪਰਾਲੀ ਦਾ ਨਿਪਟਾਰਾ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਲੋੜੀਂਦੀ ਮਾਤਰਾ ਵਿੱਚ ਖੇਤੀ ਸੰਦ ਉਪਲੱਬਧ ਹਨ ਇਸ ਲਈ ਉਹ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।