ਗੁਰਦਾਸਪੁਰ, 25 ਅਕਤੂਬਰ 2023 (ਦੀ ਪੰਜਾਬ ਵਾਇਰ)। ਬੀਤੀ ਦੇਰ ਰਾਤ ਗੁਰਦਾਸਪੁਰ ਵਿੱਚ ਬੀਐਸਐਫ ਸੈਕਟਰ ਦੀ ਕਮਾਲਪੁਰ ਜੱਟਾਂ ਪੋਸਟ ’ਤੇ ਪਾਕਿਸਤਾਨੀ ਡਰੋਨ ਇੱਕ ਵਾਰ ਫਿਰ ਦੇਖਿਆ ਗਿਆ। ਡਰੋਨ ਦੀ ਗਤੀਵਿਧੀ ਨੂੰ ਦੇਖ ਸਰਹੱਦ ‘ਤੇ ਤਾਇਨਾਤ ਬੀਐਸਐਫ ਦੀ 27 ਬਟਾਲੀਅਨ ਦੇ ਜਵਾਨਾਂ ਤੁਰੰਤ ਹਰਕਤ ਵਿੱਚ ਆਏ ਅਤੇ 5.56 ਐਮਐਮ ਇੰਸਾਸ ਰਾਈਫਲ ਤੋਂ 14 ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਮੁੱੜ ਗਿਆ।
ਪਾਕਿਸਤਾਨੀ ਡਰੋਨ 1 ਮਿੰਟ ਤੱਕ ਭਾਰਤੀ ਸਰਹੱਦ ‘ਤੇ ਘੁੰਮਦਾ ਰਿਹਾ। ਦੱਸ ਦਈਏ ਕਿ ਇਸ ਤੋਂ ਪਹਿਲਾਂ 22 ਅਕਤੂਬਰ ਦੀ ਰਾਤ ਨੂੰ ਵੀ ਗੁਰਦਾਸਪੁਰ ਦੀ ਆਦੀਆਂ ਪੋਸਟ ‘ਤੇ ਪਾਕਿਸਤਾਨੀ ਡਰੋਨ ਦੀ ਹਰਕਤ ਦਰਜ ਕੀਤੀ ਗਈ ਸੀ। ਜਿਸ ‘ਤੇ ਬੀਐਸਐਫ ਦੇ ਜਵਾਨਾਂ ਵੱਲੋਂ 21 ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਪਾਕਿਸਤਾਨੀ ਡਰੋਨ ਵਾਪਸ ਚਲਾ ਗਿਆ।