ਗੁਰਦਾਸਪੁਰ, 25 ਅਕਤੂਬਰ 2023 (ਦੀ ਪੰਜਾਬ ਵਾਇਰ)। 2018 ਦੀਆਂ ਪੰਚਾਇਤ ਚੋਣਾਂ ਦੌਰਾਨ ਬੂਥ ਤੇ ਕਬਜਾ ਕਰ ਬੈਲਟ ਪੇਪਰਾ ਉਪਰ ਮੋਹਰ ਲਗਾ ਕਰ ਵੋਟਾ ਬੈਲਟ ਬਾਕਸ ਵਿੱਚ ਪਾਉਣ ਅਤੇ ਮਾਰਕੁਟਾਈ ਕਰਨ ਵਾਲੇ ਦੱਸ ਦੋਸ਼ੀਆ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਥਾਣਾ ਘੁਮਣ ਕਲਾਂ ਦੀ ਪੁਲਿਸ ਵੱਲੋਂ ਪੁਲਿਸ ਕਪਤਾਨ ਸਥਾਨਿਕ ਵੱਲੋਂ ਕੀਤੀ ਗਈ ਇੰਨਕੁਆਰੀ ਤੋਂ ਬਾਅਦ ਦਰਜ ਕੀਤਾ ਗਿਆ ਹੈ। ਦੋਸ਼ੀਆ ਵੱਲੋਂ ਪ੍ਰਾਈਮਰੀ ਸਕੂਲ ਪਿੰਡ ਸ਼ਕਰੀ ਵਿੱਚ ਦਾਖਲ ਹੋ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਰੰਜੀਤ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਵਾਸੀ ਪਿੰਡ ਸ਼ਕਰੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਅਤੇ ਪੁਲਿਸ ਕਪਤਾਨ ਸਥਾਨਿਕ ਵੱਲੋਂ ਕੀਤੀ ਗਈ ਇੰਕੁਆਰੀ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਵਿੱਚ ਸੁਰਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਗੱਗੋਵਾਲੀ, ਹਰਉਪਿੰਦਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੁਖਾ ਰਾਜੂ , ਗੁਰਭੇਜ ਸਿੰਘ ਪੁੱਤਰ ਨਿਸ਼ਾਨ ਸਿੰਘ, ਸੁਖਦੇਵ ਸਿੰਘ ਪੁੱਤਰ ਸਤਨਾਮ ਸਿੰਘ, ਗੁਰਬਚਨ ਸਿੰਘ ਪੁੱਤਰ ਦਲਬੀਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ, ਬਲਜਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ, ਰਵਿੰਦਰਪਾਲ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀਆਨ ਸ਼ਕਰੀ, ਨਰਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਗਿੱਲ ਅਤੇ ਮਲਕੀਤ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਕੁੰਜਰ ਦੋਸ਼ੀ ਪਾਏ ਗਏ ਹਨ।
ਉਕਤ ਤੇ ਦੋਸ਼ ਹੈ ਕਿ ਪੰਚਾਇਤੀ ਚੋਣਾ 2018 ਦੋਰਾਨ ਉਕਤ ਦੋਸ਼ੀ ਬੂਥ ਨੰ:115 ਪ੍ਰਾਈਮਰੀ ਸਕੁਲ਼ ਪਿੰਡ ਸ਼ਕਰੀ ਵਿੱੱਚ ਦਾਖਲ ਹੋ ਕੇ ਬੂਥ ਤੇ ਕਬਜਾ ਕਰਕੇ ਬੈਲਟ ਪੇਪਰਾ ਉੱਪਰ ਮੋਹਰ ਲਗਾ ਕੇ ਵੋਟਾ ਬੈਲਟ ਬਾਕਸ ਵਿੱੱਚ ਪਾਈਆਂ ਗਇਆ ਅਤੇ ਰਣਜੀਤ ਸਿੰਘ ਪੁੱੱਤਰ ਬਖਸ਼ੀਸ਼ ਸਿੰਘ ਵਾਸੀ ਸ਼ਕਰੀ ਦੀ ਮਾਰ ਕੁਟਾਈ ਕੀਤੀ ਗਈ। ਜਿਸ ਦੇ ਚਲਦਿਆਂ ਉਕਤ ਖਿਲਾਫ਼ ਆਈਪੀਸੀ ਧਾਰਾ 324,323,506, 171 F, 148,149 ਤਹਿਤ ਮਾਮਲਾ ਦਰਜ ਹੋਇਆ ਹੈ। ਇਸ ਸਬੰਧੀ ਮਲਕੀਤ ਸਿੰਘ ਵਾਸੀ ਕੁੰਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।