ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਅਸਲਿਅਤ ਤੋਂ ਮੀਲਾਂ ਦੂਰ ਬੈਠਾ ਸਿਹਤ ਵਿਭਾਗ ਹੁਣ ਹਕੀਕਤ ਜਾਨਣ ਲਈ ਨਿਜੀ ਲੈਬ ਅਤੇ ਹਸਪਤਾਲਾ ਤੋਂ ਮੰਗੇਗਾ ਮਰੀਜਾ ਦਾ ਪੁਰਾਣਾ ਅਤੇ ਮੌਜੂਦਾ ਰਿਕਾਰਡ

ਅਸਲਿਅਤ ਤੋਂ ਮੀਲਾਂ ਦੂਰ ਬੈਠਾ ਸਿਹਤ ਵਿਭਾਗ ਹੁਣ ਹਕੀਕਤ ਜਾਨਣ ਲਈ ਨਿਜੀ ਲੈਬ ਅਤੇ ਹਸਪਤਾਲਾ ਤੋਂ ਮੰਗੇਗਾ ਮਰੀਜਾ ਦਾ ਪੁਰਾਣਾ ਅਤੇ ਮੌਜੂਦਾ ਰਿਕਾਰਡ
  • PublishedOctober 14, 2023

ਮਹਿਜ ਸਰਕਾਰੀ ਹਸਪਤਾਲਾਂ ਦੇ ਆਂਕੜੇ ਨੂੰ ਅਸਲਿਅਤ ਮੰਨ ਕੇ ਪ੍ਰਸ਼ਾਸਨ ਨੂੰ ਕੀਤੇ ਜਾ ਰਹੇ ਵੇਰਵੇ ਜਾਰੀ

ਅਸਲ ਵਿੱਚ ਉੱਚ ਅਫ਼ਸਰਾ ਤੋਂ ਲੈ ਕੇ ਆਮ ਲੋਕ ਹੋ ਚੁੱਕੇ ਹਨ ਬੁਰੀ ਤਰ੍ਹਾਂ ਡੇਂਗੂ ਅਤੇ ਚਿਕੁਨਗੁਨੀਆਂ ਬੂਖਾਰ ਦੇ ਸ਼ਿਕਾਰ

ਜਲਦ ਡੀਸੀ ਗੁਰਦਾਸਪੁਰ ਨੂੰ ਸਾਰੇ ਨਿਜੀ ਲੈਬ ਅਤੇ ਅਸਪਤਾਲਾ ਤੋਂ ਰਿਕਾਰਡ ਮੰਗਣ ਲਈ ਲਿਖਿਆ ਜਾਵੇਗਾ- ਡਾ ਪ੍ਰਭਜੋਤ ਕੌਰ ਕਲਸੀ

ਗੁਰਦਾਸਪੁਰ, 14 ਅਕਤੂਬਰ 2023 (ਮੰਨਨ ਸੈਣੀ)। ਜਿਲ੍ਹਾ ਗੁਰਦਾਸਪੁਰ ਅੰਦਰ ਡੇਂਗੂ ਅਤੇ ਚਿਕੁਨਗੁਣੀਆਂ ਦੇ ਮਰੀਜ਼ਾ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਿਲ੍ਹਾ ਪ੍ਰਸ਼ਾਸਨ ਸਾਹਮਣੇ ਆਂਕੜੇ ਪੇਸ਼ ਕੀਤੇ ਗਏ ਹਨ। ਇਹਨ੍ਹਾਂ ਵੇਰਵੇ ਅਨੁਸਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਡੇਂਗੂ ਦੇ ਕੁੱਲ 259 ਕੇਸ ਅਤੇ ਚਿਕਨਗੁਣੀਆਂ ਦੇ 45 ਕੇਸ ਸਾਹਮਣੇ ਆਉਣ ਆਏ ਹਨ। ਸਿਹਤ ਵਿਭਾਗ ਵੱਲੋਂ ਪੇਸ਼ ਕੀਤਾ ਗਿਆ ਇਹ ਡਾਟਾ ਆਪਣੇ ਆਪ ਵਿੱਚ ਹੈਰਾਨ ਕਰ ਦੇਣ ਵਾਲਾ ਸੀ ਅਤੇ ਖੁਦ ਬਿਆਨ ਕਰ ਰਿਹਾ ਸੀ ਕਿ ਅਸਲ ਆਂਕੜਿਆਂ ਤੋਂ ਸਿਹਤ ਵਿਭਾਗ ਗੁਰਦਾਸਪੁਰ ਮੀਲਾਂ ਦੂਰ ਡੇਰਾ ਜਮਾ ਅੱਖਾ ਮੀਟੀ ਬੈਠਾ ਹੈ। ਜਿਸ ਤੱਕ ਹੁਣ ਪਹਿਲ੍ਹਾ ਖੁਦ ਸਿਵਤ ਵਿਭਾਗ ਵੱਲੋਂ ਪਹੁੰਚ ਕੀਤੀ ਜਾਵੇਗੀ ਅਤੇ ਅਸਲ ਹਕੀਕਤ ਤੋਂ ਜਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾਵੇਗਾ।

ਦੱਸਣਯੋਗ ਹੈ ਕਿ ਹੜ੍ਹ ਦੀ ਮਾਰ ਹੇਠ ਆਏ ਜਿਲ੍ਹਾ ਗੁਰਦਾਸਪੁਰ ਅੰਦਰ ਹੜ੍ਹ ਤੋਂ ਪੂਰੀ ਤਰ੍ਹਾ ਬਚਾਵ ਤੋਂ ਬਾਅਦ ਪਾਣੀ ਖੜ੍ਹ ਜਾਣ ਕਾਰਨ ਕਾਫੀ ਤਾਦਾਤ ਵਿੱਚ ਪਿੰਡਾ ਦੇ ਲੋਕ ਬਿਮਾਰ ਹੋਏ। ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਮੌਕੇ ਦੀ ਨਜਾਕਤ ਨੂੰ ਵੇਖਦੇ ਹੋਏ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਪਹਿਲ ਦੇਂਦੇ ਹੋਏ ਉਨ੍ਹਾਂ ਖੇਤਰਾਂ ਦੀ ਪੂਰੀ ਤਨਦੇਹੀ ਨਾਲ ਸੇਧ ਲਈ ਗਈ। ਜਿਸ ਕਾਰਨ ਉਕਤ ਟੀਮਾਂ ਦੀ ਪਹੁੱਚ ਸ਼ਹਿਰਾਂ ਅੰਦਰ ਦੇਰ ਨਾਲ ਹੋਈ।

ਸ਼ਹਿਰ ਅੰਦਰ ਹੋਈ ਦੇਰੀ ਕਾਰਨ ਡੇਂਗੂ ਅਤੇ ਚਿਕਨਗੁਨਿਆ ਨੇ ਪੂਰੀ ਤਰ੍ਹਾ ਆਪਣਾ ਜਲਵਾ ਦਿਖਾਂਦੇ ਹੋਏ ਸ਼ਹਿਰ ਅੰਦਰ ਕਹਿਰ ਮਚਾਇਆ। ਹਾਲਾਕਿ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਪੂਰੇ ਨਿਰਦੇਸ਼ਾ ਦੇ ਬਾਵਜੂਦ ਨਗਰ ਕੌਸਿਲ ਗੁਰਦਾਸਪੁਰ ਵੱਲੋਂ ਪੂਰੀ ਤਰ੍ਹਾਂ ਸ਼ਹਿਰ ਦੀ ਫੌਗਿੰਗ ਕਰਨ ਵਿੱਚ ਵੀ ਅਸਮਰੱਥ ਦਿਖਾਈ ਦਿੱਤਾ, ਕਿਉਕਿ ਫਾਗਿੰਗ ਕਰਨ ਵਾਲਾ ਖੁੱਦ ਡੇਂਗੂ ਦਾ ਸ਼ਿਕਾਰ ਦੱਸਿਆ ਗਿਆ। ਡੇਂਗੂ ਅਤੇ ਚਿਕੁਨਗੁਨੀਆ ਬੁਖਾਰ ਦਾ ਸ਼ਿਕਾਰ ਆਮ ਲੋਕਾਂ ਤੋਂ ਲੈ ਕੇ ਖੁੱਦ ਕਈ ਜਿਲ੍ਹਾਂ ਪ੍ਰਮੁੱਖ ਤੱਕ ਰਹੇ। ਗੁਰਦਾਸਪੁਰ ਦੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਹੱਲਾ ਮਚਾਇਆ ਗਿਆ । ਇਸ ਸਬੰਧੀ ਸਮਾਜ ਸੇਵਾ ਦੀ ਭਾਵਨਾ ਨਾਲ ਅਭਿਨੇਤਾ ਰੌਕੀ ਸ਼ਹਿਰਿਆ ਅਤੇ ਉਨ੍ਹਾਂ ਦੇ ਮੰਚ ਦੇ ਲੋਕਾਂ ਵਲੋਂ ਡੇਗੂ ਅਤੇ ਚਿਕਨਗੁਨੀਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਸੁੱਧ ਲੈਣ ਦੀ ਪੁਕਾਰ ਕੀਤੀ ਗਈ। ਪਰ ਪ੍ਰਸ਼ਾਸਨ ਦੇ ਕੰਨਾ ਤੇ ਜੂੰ ਨਾ ਸਰਕੀ।

ਪਰ ਸ਼ਨੀਵਾਰ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਨੋਟ ਅੰਦਰ ਸਿਹਤ ਵਿਭਾਗ ਵੱਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਗਏ ਆਂਕੜ੍ਹਿਆ ਨੇ ਮੀਡੀਆ ਨੂੰ ਵੀ ਹੈਰਾਨ ਕਰ ਦਿੱਤਾ। ਜਿਸ ਸਬੰਧੀ ਜੱਦ ਦੀ ਪੰਜਾਬ ਵਾਇਰ ਵੱਲੋਂ ਜਿਲ੍ਹਾ ਅਪਿਡੀਮੋਲੋਜਿਸਟ ਡਾ ਪ੍ਰਭਜੋਤ ਕਲਸੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਡਾਟਾ ਸਿਰਫ ਉਹ ਡਾਟਾ ਹੈ ਜੋ ਸਰਕਾਰੀ ਹਸਪਤਾਲਾਂ ਤੋਂ ਪੁਰੀ ਤਰ੍ਹਾਂ ਕੰਨਫਰਮ ਹੈ ਕਿਓਕਿ ਪ੍ਰਾਇਵੇਟ ਵਾਲੇ ਸਿਰਫ਼ ਕਾਰਡ ਦਾ ਟੈਸਟ ਕਰਵਾਉਂਦੇ ਹਨ। ਇੱਥੇ ਇਹ ਵੀ ਦੱਸਿਆ ਗਿਆ ਕਿ ਵਿਭਾਗ ਵੱਲੋਂ ਆਪਣੇ ਪੱਧਰ ਤੇ ਨਿਜੀ ਅਸਪਤਾਲਾਂ ਅਤੇ ਨਿਜੀ ਲੈਬ੍ਰਾਰਟੀ ਵਾਲਿਆਂ ਨੂੰ ਆਪਣਾ ਡਾਟਾ ਦਰਜ ਕਰਵਾਉਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਵੱਲੋ ਡਾਟਾ ਮੁਕੱਮਲ ਦਰਜ ਕਰਵਾਉਣ ਵਿੱਚ ਅਨਗਹਿਲੀ ਵਰਤੀ ਗਈ।

ਉਨ੍ਹਾਂ ਦੱਸਿਆ ਕਿ ਹੁਣ ਸਿਹਤ ਵਿਭਾਗ ਵੱਲੋਂ ਪੂਰੀ ਤਰ੍ਹਾਂ ਸਖਤੀ ਬਰਤੀ ਜਾਵੇਗੀ ਅਤੇ ਹੁਣ ਨਿਜੀ ਲੈਬ ਅਤੇ ਅਸਪਤਾਲ ਵਾਲੇਆਂ ਨੂੰ ਆਪਣਾ ਪੁਰਾਣਾ ਡਾਟਾ ਭੇਜਣ ਅਤੇ ਹਰ ਰੋਜ ਡਾਟਾ ਅਪਡੇਟ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਲਿਖਿਆ ਜਾਵੇਗਾ।

ਉੱਧਰ ਇਸ ਸਬੰਧੀ ਪੂਰਾ ਮਾਮਲਾ ਦੀ ਪੰਜਾਬ ਵਾਇਰ ਵੱਲੋਂ ਗੁਰਦਾਸਪੁਰ ਦੇ ਡਿਪਟੀ ਹਿਮਾਂਸ਼ੂ ਅਗਰਵਾਲ ਦੇ ਨੋਟਿਸ ਵਿੱਚ ਲਿਆਂਦਾ ਗਿਆ ਅਤੇ ਡੀਸੀ ਗੁਰਦਾਸਪੁਰ ਵੱਲੋਂ ਇਸ ਸਬੰਧੀ ਘੋਖ ਕਰਨ ਦੀ ਗੱਲ ਕਹੀ ਗਈ।

Written By
The Punjab Wire