ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਵਫਦ ਨੇ ਵਿਧਾਇਕ ਸ੍ਰੀ ਹਰਗੋਬਿੰਦਪੁਰ ਨਾਲ ਕੀਤੀ ਮੁਲਾਕਾਤ
ਮਜ਼ਦੂਰ ਵਿਰੋਧੀ ਨੋਟੀਫੀਕੇਸ਼ਨ ਰੱਦ ਕਰਨ ਲਈ ਕੀਤੀ ਅਪੀਲ
ਕਿਰਤੀਆਂ ਦੀ ਉਜ਼ਰਤ ‘ਚ ਵਾਧੇ ਲਈ ਕੀਤੀ ਵਕਾਲਤ
ਸ੍ਰੀ ਹਰਗੋਬਿੰਦਪੁਰ,7, ਸਤੰਬਰ 2023 (ਦੀ ਪੰਜਾਬ ਵਾਇਰ ) । ਮਜ਼ਦੂਰਾਂ ਦਾ ਕੰਮ ਦੌਰਾਨ ਸੋਸ਼ਣ ਕਰਨ ਵਾਲੇ ਕਿਰਤੀ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫੀਕੇਸ਼ਨ ਨੂੰ ਰੱਦ ਕਰਵਾਉਂਣ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਨੇ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ‘ਕਿਸ਼ਨਨਕੋਟ’ ਨਾਲ ਮੁਲਾਕਾਤ ਕੀਤੀ।
ਵਿਧਾਇਕ ਹਲਕਾ ਸ੍ਰੀ ਹਰਗੋਬਿੰਦਰਪੁਰ ਨੂੰ ਮਿਲਣ ਵਾਲੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ‘ਵਫਦ’ ‘ਚ ਸ਼ਾਮਲ ਸਤਨਾਮ ਸਿੰਘ ਗਿੱਲ,ਸਤਨਾਮ ਸਿੰਘ ਸੱਭਰਵਾਲ,ਗੋਪਾਲ ਸਿੰਘ ਉਮਰਾਨੰਗਲ, ਅੰਮ੍ਰਿਤਪਾਲ ਸਿੰਘ ਸ਼ਾਹਪੁਰ ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਨੇ ਸਹਿਚਾਰਕ ਤੌਰ ‘ਤੇ ਵਿਧਾਇਕ ਸ੍ਰ ਅਮਰਪਾਲ ਸਿੰਘ ਕਿਸ਼ਨਕੋਟ ਨੂੰ ਮੰਗ ਪੱਤਰ ਸੌਪਦਿਆਂ ਹੋਇਆ ਲੋਕ ਹਿੱਤ ‘ਚ ਅਪੀਲ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸਨ ਸੱਦ ਕੇ ਮਿਤੀ 20/09/2023 ਨੂੰ ਕਿਰਤ ਮਹਿਕਮੇਂ ਵੱਲੋਂ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਦੇ ਸਮੇ ‘ਚ 4 ਘੰਟੇ ਦੇ ਕੀਤੇ ਗਏ ਵਾਧੇ ਨੂੰ ਵਾਪਿਸ ਲੈਣ ਲਈ ਉਕਤ ਨੋਟੀਫੀਕੇਸ਼ਨ ਨੂੰ ਰੱਦ ਕਰਨ ਲਈ ਮਤਾ ਲਿਆਦਾ ਜਾਵੇ।
ਇਸ ਮੌਕੇ ਸ੍ਰ ਸਤਨਾਮ ਸਿੰਘ ਗਿੱਲ ਨੇ ਵਿਧਾਇਕ ਨੂੰ ਕਿਹਾ ਕਿ ਵੱਖ-ਵੱਖ ਟ੍ਰੇਡ ਨਾਲ ਜੁੜਿਆ ਵਰਕਰਾਂ ਨੂੰ ਬੀਮਾ ਯੋਜਨਾ ਨਾਲ ਜੋੜਿਆਂ ਜਾਵੇ। ਉਨ੍ਹਾ ਨੇ ਕਿਹਾ ਕਿ ਕਿਰਤੀਆਂ ਦੀ ਉਜ਼ਰਤਾਂ ‘ਚ ਮਹਿੰਗਾਈ ਦੇ ਅਨੁਸਾਰ ਵਾਧਾ ਕੀਤਾ ਜਾਵੇ।
ਉਨ੍ਹਾ ਨੇ ਕਿਹਾ ਕਿ ਪੰਜਾਬ ਦੇ ਕਿਰਤੀਆਂ ਦੀ ਮੰਗ ਹੈ ਕਿ ਫੈਕਟਰੀ ਐਕਟ 1948 ‘ਚ ਲੋੜੀਦੀਂ ਸੋਧ ਕਰਕੇ ਐਕਟ ਦੀ ਪਾਲਣਾ ਸੂਬੇ ‘ਚ ਸ਼ਖਤੀ ਨਾਲ ਕਰਵਾਈ ਜਾਵੇ।
ਮੰਗ ਜਾਇਜ ਹੈ ਮੁੱਖ ਮੰਤਰੀ ਧਿਆਨ ਵਿੱਚ ਲਿਆਂਦੀ ਜਾਵੇਗੀ- ਵਿਧਾਇਕ ਅਮਰਪਾਲ
ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਸ੍ਰ ਸਤਨਾਮ ਸਿੰਘ ਗਿੱਲ ਆਪਣੇ ਸਾਥੀਆਂ ਦੇ ਨਾਲ
ਅੱਜ ਮੈਂਨੂੰ ਮਿਲੇ ਹਨ।ਇਹਨਾਂ ਦੀ ਮੰਗ ਜਾਇਜ ਹੈ।ਮੈਂ ਮੁੱਖ ਮੰਤਰੀ ਪੰਜਾਬ ਦੇ ਧਿਆਨ ‘ਚ ਕਿਰਤੀਆਂ ਦੇ ਨੋਟੀਫੀਕੇਸ਼ਨ ਦਾ ਮੁੱਦਾ ਲਿਆਂਵਾਂਗਾਂ ਅਤੇ ਕੋਸ਼ਿਸ਼ ਕਰਾਗਾ ਕਿ ਮਜ਼ਦੂਰਾਂ ਦਾ ਪੱਖ ਪੂਰਿਆ ਜਾਵੇ।