ਗੁਰਦਾਸਪੁਰ

ਸ਼ਹਿਰ ਦੇ ਵੱਖ ਵੱਖ ਆਈਲੈਟਸ ਸੈਂਟਰਾਂ ਵਿੱਚ ਸਵੀਪ ਟੀਮ ਵਲੋਂ ਸੈਮੀਨਾਰ

ਸ਼ਹਿਰ ਦੇ ਵੱਖ ਵੱਖ ਆਈਲੈਟਸ ਸੈਂਟਰਾਂ ਵਿੱਚ ਸਵੀਪ ਟੀਮ ਵਲੋਂ ਸੈਮੀਨਾਰ
  • PublishedOctober 7, 2023

ਗੁਰਦਾਸਪੁਰ, 7 ਅਕਤੂਬਰ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਵੀਪ ਨੋਡਲ ਅਫਸਰ ਕਮ ਜਿਲਾ ਸਿੱਖਿਆ ਅਫਸਰ (ਸੈ:ਸਿੱ) ਸ੍ਰੀ ਵਿਨੋਦ ਸ਼ਰਮਾ ਦੀ ਯੋਗ ਰਹਿਨੁਮਾਈ ਹੇਠ ਗੁਰਦਾਸਪੁਰ ਸ਼ਹਿਰ ਦੇ ਕਰੀਬ 12 ਆਈਲੈਟਸ ਸੈਂਟਰਾਂ ਵਿੱਚ ਵੋਟਰ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਵੈਬਰਜ, ਯੂਟੋਪੀਆ,ਕੇਰਲਾ ਸੈਂਟਰ, ਐਲ.ਏ ਅਕੈਡਮੀ, ਗਰੇ ਮੈਟਰਜ, ਆਈਸੈਕ, ਬੀਯਾਂਡ 8, ਹਰਪ੍ਰੀਤ ਪੀਟੀਈ ਸੈਂਟਰ ਆਦਿ ਮੁੱਖ ਸਨ ।

ਇਸ ਮੌਕੇ ਜਿਲਾ ਸਵੀਪ ਟੀਮ ਮੈਂਬਰ ਅਮਰਜੀਤ ਸਿੰਘ ਪੁਰੇਵਾਲ ਅਤੇ ਲਖਬੀਰ ਸਿੰਘ ਨੇ ਸਮੂਹ ਸੈਂਟਰ ਵਿੱਚ ਹਾਜਰ ਵਿਦਆਰਥੀਆਂ ਨੂੰ ਆਪਣੀ ਵੋਟ ਬਨਾਉਣ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਅਤੇ ਉਨਾਂ ਨੂੰ ਆਨਲਾਈਨ ਅਤੇ ਆਫਲਾਈਨ ਵੋਟ ਬਨਾਉਣ ਦੇ ਤਰੀਕਿਆਂ ਤੋਂ ਜਾਣੂ ਕਰਾਇਆ ।

ਮੋਕੇ ਤੇ ਯੋਗ ਨੌਜੁਆਨਾਂ ਨੂੰ ਫਾਰਮ ਨੰਬਰ 6 ਵੰਡੇ ਗਏ ਅਤੇ ਮੁਕੰਮਲ ਕਰਕੇ ਆਪਣੇ ਬੀ.ਐਲ.ੳ ਨੂੰ ਜਮਾਂ ਕਰਵਾਉਣ ਲਈ ਪਾਬੰਧ ਕੀਤਾ ਗਿਆ ।ਸ: ਪੁਰੇਵਾਲ ਨੇ ਦੱਸਿਆ ਹਰੇਕ ਸੈਂਟਰ ਵਿੱਚ ਕਰੀਬ 50 ਪ੍ਰਤੀਸ਼ਤ ਦੇ ਕਰੀਬ ਨੌਜੁਆਨ ਅਜਿਹੇ ਹਨ ਜਿਹਨਾਂ ਨੇ ਅਜੇ ਤੱਕ ਆਪਣੀ ਨਵੀਂ ਵੋਟ ਲਈ ਰਜਿਸਟ੍ਰੇਸ਼ਨ ਨਹੀਂ ਸੀ ਕਰਵਾਈ ਹੋਈ । ਉਨਾਂ ਨੌਜੁਆਨਾਂ ਨੂੰ ਨੈਸ਼ਨਲ ਵੋਟਰ ਸਰਵਿਸ ਪੋਰਟਲ ਅਤੇ ਵੋਟਰ ਹੈਲਪਲਾਈਨ ਬਾਰੇ ਵੀ ਜਾਗਰੂਕ ਕੀਤਾ ।ਉਨਾਂ ਦੇਸ਼ ਦੇ ਬਿਹਤਰ ਭਵਿੱਖ ਅਤੇ ਲੋਕਤੰਤਰ ਦੀ ਮਜਬੂਤੀ ਲਈ ਹਰੇਕ ਵਿਅਕਤੀ ਨੂੰ ਆਪਣੀ ਵੋਟ ਬਨਾਉਣ ਅਤੇ ਉਸਦਾ ਸਹੀ ਇਸਤੇਮਾਲ ਕਰਨ ਸੰਬੰਧੀ ਜੋਰ ਦਿੱਤਾ ।ਉਨਾਂ ਕਿਹਾ ਕਿ ਰਾਸ਼ਟਰ ਅਤੇ ਖੁਦ ਦੇ ਹਿੱਤ ਲਈ ਵੋਟ ਪਾਉਣਾ ਬੇਹੱਦ ਜਰੂਰੀ ਹੈ ।ਇਸ ਮੌਕੇ ਉਨਾਂ ਨਾਲ ਲਖਬੀਰ ਸਿੰਘ, ਸਤਿੰਦਰ ਮੋਹਨ ਆਦਿ ਵੀ ਹਾਜਰ ਸਨ ।

Written By
The Punjab Wire