ਸਿਹਤ ਗੁਰਦਾਸਪੁਰ

ਭਲਕੇ ਆਮ ਆਦਮੀ ਕਲੀਨਿਕ ਵਿੱਚ ਇਪੈਨਲ ਹੋਏ ਸਟਾਫ ਨੂੰ ਨਿਯੁਕਤੀ ਪੱਤਰ ਦੇਣਗੇ ਚੇਅਰਮੈਨ ਰਮਨ ਬਹਿਲ

ਭਲਕੇ ਆਮ ਆਦਮੀ ਕਲੀਨਿਕ ਵਿੱਚ ਇਪੈਨਲ ਹੋਏ ਸਟਾਫ ਨੂੰ ਨਿਯੁਕਤੀ ਪੱਤਰ ਦੇਣਗੇ ਚੇਅਰਮੈਨ ਰਮਨ ਬਹਿਲ
  • PublishedOctober 6, 2023

ਗੁਰਦਾਸਪੁਰ, 6 ਅਕਤੂਬਰ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਸੇਹਤ ਸੁਵਿਧਾਵਾ ਅੰਦਰ ਹੋਰ ਇਜਾਫਾ ਕਰਦੇ ਹੋਏ ਆਮ ਆਦਮੀ ਕਲੀਨਿਕ ਵਿੱਚ ਹੋਰ ਸਟਾਫ ਨੂੰ ਇੰਪੈਨਲ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਆਮ ਆਦਮੀ ਕਲੀਨਿਕ ਵਿੱਚ ਬੇਹਤਰ ਸੇਹਤ ਸੁਵਿਧਾਵਾਂ ਮਿਲ ਸਕਣ। ਜਿਸ ਦੇ ਚਲਦੀਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਭਲਕੇ 7 ਅਕਤੂਬਰ 2023 ਨੂੰ ਆਮ ਆਦਮੀ ਕਲੀਨਿਕਾਂ ਵਿੱਚ ਇਪੈਨਲ ਕੀਤੇ ਗਏ ਹੋਰ ਸਟਾਫ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ।

ਇਸ ਸਬੰਧੀ ਗੁਰਦਾਸਪੁਰ ਸਿਵਲ ਸਰਜਨ ਵੱਲੋਂ ਹੁਕਮ ਜਾਰੀ ਕਰ ਸਮੂਹ ਪ੍ਰੋਗਰਾਮ ਅਫ਼ਸਰ/ ਸਮੂਹ ਸ਼ਾਖਾਵਾਂ ਦੇ ਮੁੱਖੀ ਨੂੰ ਭਲਕੇ ਸਵੇਰੇ 9 ਵਜ਼ੇ ਆਮ ਦੀ ਤਰ੍ਹਾਂ ਦਫਤਰ ਵਿੱਚ ਹਾਜਰ ਹੋਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸਮੂਹ ਸਟਾਫ ਨੂੰ ਵੀ ਦਫਤਰ ਵਿਖੇ ਹਾਜਰ ਹੋਣ ਸਬੰਧੀ ਨੇਟ ਕਰਵਾਉਣ ਲਈ ਕਿਹਾ ਗਿਆ ਹੈ

Written By
The Punjab Wire