ਗੁਰਦਾਸਪੁਰ

ਪਨਿਆੜ ਸ਼ੂਗਰ ਮਿੱਲ ਦਾ ਆਮ ਇਜਲਾਸ ਹੋਇਆ, 600 ਤੋਂ ਵੱਧ ਹਿੱਸੇਦਾਰਾਂ ਨੇ ਭਾਗ ਲਿਆ

ਪਨਿਆੜ ਸ਼ੂਗਰ ਮਿੱਲ ਦਾ ਆਮ ਇਜਲਾਸ ਹੋਇਆ, 600 ਤੋਂ ਵੱਧ ਹਿੱਸੇਦਾਰਾਂ ਨੇ ਭਾਗ ਲਿਆ
  • PublishedSeptember 29, 2023

ਗੁਰਦਾਸਪੁਰ, 29 ਸਤੰਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪਰ ਸਹਿਕਾਰੀ ਖੰਡ ਮਿੱਲ ਦੇ ਸਮੂਹ ਹਿੱਸੇਦਾਰਾਂ ਦਾ ਅੱਠਵਾਂ ਸਲਾਨਾ ਆਮ ਇਜਲਾਸ ਐੱਚ.ਕੇ. ਰਿਜੋਰਟ ਪਨਿਆੜ ਵਿਖੇ ਸਮੂਹ ਬੋਰਡ ਆਫ ਡਾਇਰੈਕਟਰਜ਼ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿੱਚ 600 ਤੋਂ ਵੱਧ ਹਿੱਸੇਦਾਰਾਂ ਵੱਲੋ ਭਾਗ ਲਿਆ ਗਿਆ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਸ਼੍ਰੀ ਸਰਬਜੀਤ ਸਿੰਘ ਹੁੰਦਲ ਤੇ ਉੱਘੇ ਜਨਤਕ ਜਤਨਕ ਆਗੂ ਸ੍ਰੀ ਸਮਸ਼ੇਰ ਸਿੰਘ ਆਮ ਇਜਲਾਸ ਵਿੱਚ ਸ਼ਾਮਲ ਹੋਏ।

ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸਰਬਜੀਤ ਸਿੰਘ ਹੁੰਦਲ ਵੱਲੋਂ ਮਿੱਲ ਦੀ ਸਲਾਨਾ ਕਾਰਗੁਜ਼ਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਮਿੱਲ ਦੇ ਮੁੱਖ ਲੇਖਾ ਅਫਸਰ ਸ਼੍ਰੀ ਐਸ.ਕੇ. ਮਲਹੋਤਰਾ ਵੱਲੋਂ ਆਮ ਇਜਲਾਸ ’ਚ ਵਿਚਾਰ ਕਰਨ ਲਈ ਏਜੰਡੇ ਰੱਖੇ ਗਏ, ਜੋ ਕਿ ਸਮੂਹ ਹਿੱਸੇਦਾਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ।

ਇਸ ਮੌਕੇ ਡਾ. ਅਮਰੀਕ ਸਿੰਘ, ਜ਼ਿਲ੍ਹਾ ਸਿਖ਼ਲਾਈ ਅਫਸਰ, ਡਾ. ਅਮਰਜੀਤ ਸਿੰਘ, ਏ.ਸੀ.ਡੀ.ੳ. ਗੁਰਦਾਸਪੁਰ, ਡਾ. ਵਿਕਰਾਂਤ, ਡਾ. ਹਰਪ੍ਰੀਤ ਸਿੰਘ ਪੀ.ਏ.ਯੂ. ਗੁਰਦਾਸਪੁਰ ਅਤੇ ਸ਼੍ਰੀ ਮਿੱਤਰਮਾਨ ਸਿੰਘ, ਏ.ਡੀ.ਓ. ਗੁਰਦਾਸਪੁਰ ਵੱਲੋਂ ਗੰਨੇ ਦੇ ਵਿਕਾਸ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ ਸਬੰਧੀ ਗੰਨਾ ਕਾਸ਼ਤਕਾਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਵੱਲੋਂ ਅਗੇਤੀਆਂ ਅਤੇ ਵੱਧ ਝਾੜ ਦੇਣ ਵਾਲੀ ਕਿਸਮਾਂ ਜਿਵੇਂ ਕਿ ਸੀ.ਓ.ਪੀ.ਬੀ.-92, 95, 96, ਅਤੇ ਸੀ.ਓ.-15023, 0118 ਦੀ ਬਿਜਾਈ ਕਰਨ ਲਈ ਗੰਨਾ ਕਾਸ਼ਤਕਾਰਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੀ.ਓ.-0238 ਕਿਸਮ ’ਤੇ ਰੱਤਾ ਰੋਗ ਦਾ ਹਮਲਾ ਦੇਖਣ ਵਿੱਚ ਆਇਆ ਹੈ ਇਸ ਲਈ ਸੀ.ਓ.-0238 ਕਿਸਮ ਦੀ ਬਿਜਾਈ ਨਾ ਕੀਤੀ ਜਾਵੇ।

ਇਸ ਤੋਂ ਇਲਾਵਾ ਹਰਦੇਵ ਸਿੰਘ ਚਿੱਟੀ, ਸੁਖਜਿੰਦਰ ਸਿੰਘ ਕੱਤੋਵਾਲ, ਕੇਵਲ ਸਿੰਘ ਕੰਗ ਅਤੇ ਦਿਲਬਾਗ ਸਿੰਘ ਚੀਮਾ ਵੱਲੋਂ ਵੀ ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕੀਤਾ ਗਿਆ। ਗੰਨਾ ਕਾਸ਼ਤਕਾਰਾਂ ਵਾਸਤੇ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਕੰਪਨੀਆਂ ਵੱਲੋਂ ਮਸ਼ੀਨਰੀ ਅਤੇ ਦਵਾਈਆਂ ਦੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਜਿਸ ਵਿੱਚ ਕਿਸਾਨਾਂ ਵੱਲੋ ਕਾਫੀ ਰੂਚੀ ਦਿਖਾਈ ਗਈ।

ਸਰਬਜੀਤ ਸਿੰਘ ਹੁੰਦਲ, ਜਨਰਲ ਮੈਨੇਜਰ ਵੱਲੋਂ ਆਏ ਹੋਏ ਗੰਨਾ ਕਾਸ਼ਤਕਾਰਾਂ ਨੂੰ ਦੱਸਿਆ ਗਿਆ ਕਿ ਪਿੜਾਈ ਸ਼ੀਜਨ 2023-24 ਵਾਸਤੇ ਗੰਨੇ ਦੇ ਬਾਂਡ ਦਾ ਕੰਮ ਚੱਲ ਰਿਹਾ ਹੈ ਅਤੇ ਪਿੜਾਈ ਦੇ ਟੀਚੇ ਪੂਰੇ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਮਿੱਲ ਦੀ ਕਪੈਸਟੀ 2000 ਟੀ.ਸੀ.ਡੀ. ਤੋਂ ਵਧਾ ਕੇ 5000 ਟੀ.ਸੀ.ਡੀ. ਦੇ ਨਵੇ ਪਲਾਂਟ ਦਾ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਪਿੜਾਈ ਸ਼ੀਜਨ 2023-24 ਦੌਰਾਨ ਇਸਨੂੰ ਚਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇ ਵਿੱਚ ਗੰਨਾ ਕਾਸ਼ਤਕਾਰਾਂ ਨੂੰ ਆਪਣਾ ਗੰਨਾ ਪ੍ਰਾਈਵੇਟ ਖੰਡ ਮਿੱਲ ਨੂੰ ਸਪਲਾਈ ਕਰਨ ਦੀ ਜਰੂਰਤ ਨਹੀ ਪਵੇਗੀ।

ਪ੍ਰੋਗਰਾਮ ਦੌਰਾਨ ਸਟੇਜ਼ ਦਾ ਸੰਚਾਲਨ ਰਾਜ ਕਮਲ, ਮੁੱਖ ਗੰਨਾ ਵਿਕਾਸ ਅਫਸਰ ਰਵਿੰਦਰ ਸਿੰਘ ਵੱਲੋਂ ਕੀਤਾ ਗਿਆ ਅਤੇ ਸਲਾਨਾ ਆਮ ਇਜਲਾਸ ਦਾ ਸਾਰਾ ਪ੍ਰੋਗਰਾਮ ਬੋਰਡ ਆਫ ਡਾਇਰੈਕਟਰ ਸ਼ੂਗਰ ਮਿੱਲ ਪਨਿਆੜ, ਨਰਿੰਦਰ ਸਿੰਘ, ਕਸ਼ਮੀਰ ਸਿੰਘ,  ਕਨਵਰਪ੍ਰਤਾਪ ਸਿੰਘ, ਬਿਸ਼ਨ ਦਾਸ, ਵਰਦਿੰਰ ਸਿੰਘ, ਬਲਜਿੰਦਰ ਸਿੰਘ, ਹਰਮਿੰਦਰ ਸਿੰਘ, ਸ਼੍ਰੀਮਤੀ ਅਨੀਤਾ ਕੁਮਾਰੀ, ਸ਼੍ਰੀਮਤੀ ਮਲਕੀਤ ਕੌਰ ਦੀ ਦੇਖ ਰੇਖ ਵਿੱਚ ਸਪੰਨ ਹੋਇਆ । ਇਸ ਮੌਕੇ ਤੇ ਉਪ ਰਜਿਸਟਰਾਰ ਗੁਰਦਾਸਪੁਰ ਜਸਪਰਜੀਤ ਸਿੰਘ, ਸੁਖਦੀਪ ਸਿੰਘ ਕੈਰੋਂ, ਨੁਮਾਇੰਦਾ ਸ਼ੂਗਰਫੈੱਡ, ਰਕੇਸ ਕੁਮਾਰ ਮੈਨੇਜਰ ਨੁਮਾਇੰਦਾ ਸਹਿਕਾਰੀ ਬੈਕ, ਗੁਰਦਾਸਪੁਰ, ਮਿੱਲ ਦੇ ਅਧਿਕਾਰੀ ਸੰਦੀਪ ਸਿੰਘ, ਇੰਜਨੀਅਰ-ਕਮ-ਪ੍ਰਚੇਜ ਅਫਸਰ, ਅਰਵਿੰਦਰ ਸਿੰਘ, ਆਈ.ਪੀ.ਐਸ. ਭਾਟੀਆ, ਚੀਫ ਕੈਮਿਸਟ, ਚਰਨਜੀਤ ਸਿੰਘ ਸੁਪਰਡੈਂਟ ਅਤੇ ਸਮੂਹ ਫੀਲਡ ਸਟਾਫ ਵੀ ਹਾਜ਼ਰ ਸੀ।

Written By
The Punjab Wire