ਗੁਰਦਾਸਪੁਰ, 29 ਸਤੰਬਰ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸ਼ਹਿਰ ਵਾਸੀਆਂ ਦੀ ਚਿਰਕਾਲੀ ਮੰਗ ਅਖੀਰ ਹਾਈਕੋਰਟ ਦੇ ਦਖ਼ਲ ਤੋਂ ਬਾਅਦ ਪੂਰੀ ਹੋਈ ਹੈ। ਹਾਈਕੋਰਟ ਵੱਲੋਂ ਸਾਰੀਆਂ ਔਕੜ੍ਹਾਂ ਖ਼ਤਮ ਕਰਨ ਤੋਂ ਬਾਅਦ ਅਖੀਰ ਗੁਰਦਾਸਪੁਰ ਦਾ ਇਕਲੌਤਾ AGM MALL ਅਤੇ MIRAJ CINEMA ਖੁੱਲ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਨਿਚਲੀ ਅਦਾਲਤ ਤੋਂ ਕੇਸ ਜਿੱਤਨ ਤੋਂ ਬਾਅਦ ਹੁਣ ਮਾਨਯੋਗ ਹਾਈਕੋਰਟ ਦੇ ਦਖ਼ਲ ਤੋਂ ਬਾਅਦ ਸਾਰੀਆਂ ਔਕੜ੍ਹਾਂ ਖਤਮ ਹੋ ਗਇਆ ਹਨ ਅਤੇ ਅੱਜ 29 ਸਤੰਬਰ 2023 ਨੂੰ ਮਿਰਾਜ ਐੰਟਰਪ੍ਰਾਇਜਿਜ ਵੱਲੋਂ ਆਨ ਲਾਇਨ ਟਿਕਟ ਵੀ ਸ਼ੁਰੂ ਕਰ ਸ਼ੋ ਸ਼ੁਰੂ ਕਰ ਦਿੱਤੇ ਗਏ ਹਨ।
ਇੱਥੇ ਦੱਸਣਯੋਗ ਹੈ ਕਿ ਸ਼ਹਿਰ ਵਾਸੀਆਂ ਨੂੰ ਕਾਫੀ ਸਮੇਂ ਤੋਂ ਮਾਲ ਖੁੱਲਣ ਦਾ ਇੰਤਜਾਰ ਸੀ ਜਿਸ ਦਾ ਕਾਰਨ ਸੀ ਕਿ ਉਨ੍ਹਾਂ ਨੂੰ ਆਪਣੇ ਮਨੋਰੰਜਨ ਲਈ ਪਹਿਲ੍ਹਾਂ ਦੂਸਰੇ ਸ਼ਹਿਰਾਂ ਦਾ ਰੁੱਖ ਕਰਨਾ ਪੈਂਦਾ ਸੀ । ਜਿਸ ਨਾਲ ਉਨ੍ਹਾਂ ਦੀ ਜਿੱਥੇ ਜੇਬ ਤੇ ਭਾਰੀ ਖਰਚ ਪੈਂਦਾ ਸੀ ਉੱਥੇ ਹੀ ਇਹ ਚਿੰਤਾ ਵੀ ਸਤਾਉਂਦੀ ਸੀ ਕਿ ਅਗਰ ਗੁਰਦਾਸਪੁਰ ਦਾ ਮਾਲ ਖੁੱਲਾ ਹੁੰਦਾ ਤਾਂ ਇਕ ਤਾਂ ਪੈਸੇ ਦੀ ਬਚਤ ਹੋਣੀ ਸੀ ਦੂਜਾ ਲੋਕਾਂ ਨੂੰ ਰੁਜਗਾਰ ਮਿਲਨਾ ਸੀ।
ਅੱਜ ਆਨਲਾਈਨ ਬੁਕਿੱਗ ਦੌਰਾਨ ਫਿਲਮ ਜਵਾਨ, ਫੁਕਰੇ 3 ਅਤੇ ਪੰਜਾਬੀ ਫਿਲਮ ਰੱਬ ਦੀ ਮੇਹਰ ਦੀ ਬੁਕਿੰਗ ਹੋ ਰਹੀ ਹੈ।