ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਪੂਰੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ
ਗੁਰਦਾਸਪੁਰ, 27 ਸਤੰਬਰ 2023( ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 28 ਸਤੰਬਰ ਤੋਂ 5 ਅਕਤੂਬਰ 2023 ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੱਖ-ਵੱਖ ਉਮਰ, ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਐਥਲੈਟਿਕਸ, ਜੂਡੋ, ਖੋ-ਖੋ, ਬੈਡਮਿੰਟਨ, ਵਾਲੀਬਾਲ (ਸ਼ੂਟਿੰਗ ਅਤੇ ਸਮੈਸਿੰਗ), ਫੁੱਟਬਾਲ, ਹਾਕੀ, ਹੈਂਡਬਾਲ, ਵੇਟਲਿਫਟਿੰਗ, ਪਾਵਰਲਿਫਟਿੰਗ, ਸ਼ੂਟਿੰਗ, ਬਾਸਟਿਕਬਾਲ, ਕੁਸ਼ਤੀ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਇਲ) ਕਿੱਕ ਬਾਕਸਿੰਗ, ਬਾਕਸਿੰਗ, ਗੱਤਕਾ, ਟੇਬਲ ਟੈਨਿਸ, ਚੈੱਸ, ਸਾਫਟਬਾਲ, ਸਵਿਮਿੰਗ, ਲਆਨ ਟੈਨਿਸ ਅਤੇ ਨੈੱਟਬਾਲ ਦੇ ਮੁਕਾਬਲੇ ਹੋਣਗੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 28 ਤੋਂ 30 ਸਤੰਬਰ ਨੂੰ ਐਥਲੈਟਿਕਸ ਮੁਕਾਬਲੇ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਵਿਖੇ ਹੋਣਗੇ। ਸਾਫਟਬਾਲ ਦੇ ਮੁਕਾਬਲੇ 28 ਤੇ 29 ਸਤੰਬਰ ਨੂੰ ਸ੍ਰੀ ਗੁਰੂ ਅਰਜਨ ਦੇਵ ਸ.ਸ. ਖ਼ਾਲਸਾ ਸਕੂਲ ਧਾਰੀਵਾਲ, ਸਵਿਮਿੰਗ ਦੇ ਮੁਕਾਬਲੇ 29 ਤੇ 30 ਸਤੰਬਰ ਨੂੰ ਵਿਸ਼ਾਲ ਫਿਟਨੈਸ ਕਲੱਬ, ਕਾਹਨੂੰਵਾਨ ਰੋਡ ਗੁਰਦਾਸਪੁਰ, ਜੂਡੋ ਦੇ ਮੁਕਾਬਲੇ 28 ਤੇ 30 ਸਤੰਬਰ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ, ਬੈਡਮਿੰਟਨ (ਲੜਕੇ) ਦੇ ਮੁਕਾਬਲੇ 28 ਤੋਂ 30 ਸਤੰਬਰ ਤੱਕ ਬੈਡਮਿੰਟਨ ਹਾਲ ਗੁਰਦਾਸਪੁਰ, ਅਤੇ ਬੈਡਮਿੰਟਨ (ਲੜਕੀਆਂ) 29 ਤੋਂ 30 ਸਤੰਬਰ ਵਿਸ਼ਾਲ ਫਿਟਨੈੱਸ ਕਲੱਬ ਗੁਰਦਾਸਪੁਰ ਵਿਖੇ ਹੋਣਗੇ।
ਉਨ੍ਹਾਂ ਦੱਸਿਆ ਕਿ ਵਾਲੀਬਾਲ ਮੁਕਾਬਲੇ 3 ਤੋਂ 5 ਅਕਤੂਬਰ ਨੂੰ ਐੱਸ.ਐੱਸ.ਐੱਮ ਕਾਲਜ ਦੀਨਾਨਗਰ, ਫੁੱਟਬਾਲ ਦੇ ਮੁਕਾਬਲੇ 2 ਤੋਂ 5 ਅਕਤੂਬਰ ਤੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾ ਅਫ਼ਗਾਨਾ ਆਜ਼ਮਪੁਰ, ਹਾਕੀ ਦੇ ਮੁਕਾਬਲੇ 2 ਤੋਂ 5 ਅਕਤੂਬਰ ਤੱਕ ਸਰਕਾਰੀ ਕਾਲਜ ਗੁਰਦਾਸਪੁਰ, ਹੈਂਡਬਾਲ ਦੇ ਮੁਕਾਬਲੇ 3 ਤੋਂ 4 ਅਕਤੂਬਰ ਨੂੰ ਚੀਮਾ ਪਬਲਿਕ ਸਕੂਲ ਕਿਸ਼ਨਕੋਟ (ਨੇੜੇ ਘੁਮਾਣ), ਨੈੱਟਬਾਲ ਦੇ ਮੁਕਾਬਲੇ 4 ਅਕਤੂਬਰ ਨੂੰ ਐੱਸ.ਐੱਸ.ਐੱਮ. ਕਾਲਜ ਦੀਨਾਨਗਰ, ਵੇਟਲਿਫਟਿੰਗ ਦੇ ਮੁਕਾਬਲੇ 3 ਅਕਤੂਬਰ ਨੂੰ ਦਵਿੰਦਰ ਫਿਟਨੈੱਸ ਸੈਂਟਰ ਨੇੜੇ ਪਾਣੀ ਦੀ ਟੈਂਕੀ ਹਰਚੋਵਾਲ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ 4 ਅਕਤੂਬਰ ਨੂੰ ਦਵਿੰਦਰ ਫਿਟਨੈੱਸ ਸੈਂਟਰ ਨੇੜੇ ਪਾਣੀ ਦੀ ਟੈਂਕੀ ਹਰਚੋਵਾਲ ਵਿਖੇ, ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸ਼ੂਟਿੰਗ ਦੇ ਮੁਕਾਬਲੇ 5 ਅਕਤੂਬਰ ਨੂੰ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ, ਬਾਸਕਿਟਬਾਲ ਦੇ ਮੁਕਾਬਲੇ 3 ਤੋਂ 5 ਅਕਤੂਬਰ ਨੂੰ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ, ਕੁਸ਼ਤੀ ਮੁਕਾਬਲੇ 3 ਤੋਂ 5 ਅਕਤੂਬਰ ਨੂੰ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ, ਖੋ-ਖੋ ਲੜਕੀਆਂ ਦੇ ਮੁਕਾਬਲੇ 2 ਤੋਂ 4 ਅਕਤੂਬਰ ਤੱਕ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਵਿਖੇ, ਖੋ-ਖੋ (ਲੜਕੇ) ਦੇ ਮੁਕਾਬਲੇ 3 ਤੋਂ 4 ਅਕਤੂਬਰ ਨੂੰ ਚੀਮਾ ਪਬਲਿਕ ਸਕੂਲ ਕਿਸ਼ਨਕੋਟ, ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ 3 ਤੋਂ 5 ਅਕਤੂਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ, ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ 3 ਤੋਂ 5 ਅਕਤੂਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ, ਲੳਾਨ ਟੈਨਿਸ ਦੇ ਮੁਕਾਬਲੇ 5 ਅਕਤੂਬਰ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਨਿਆੜ ਵਿਖੇ, ਕਿੱਕ ਬਾਕਸਿੰਗ ਦੇ 3 ਅਕਤੂਬਰ ਨੂੰ ਮੁਕਾਬਲੇ ਸਿੱਧੂ ਜਿਮ ਮਾਰਸ਼ਲ ਆਰਟ ਸਪੋਰਟਸ ਅਕੈਡਮੀ ਅੱਡਾ ਸ਼ਾਹਬਾਦ ਕਾਦੀਆਂ ਰੋਡ ਬਟਾਲਾ ਵਿਖੇ, ਬਾਕਸਿੰਗ ਦੇ ਮੁਕਾਬਲੇ 3 ਤੋਂ 5 ਅਕਤੂਬਰ ਨੂੰ ਬਾਬਾ ਅਜੇ ਸਿੰਘ ਖ਼ਾਲਸਾ ਕਾਲਜ ਗੁਰਦਾਸਨੰਗਲ ਵਿਖੇ, ਗੱਤਕਾ ਦੇ ਮੁਕਾਬਲੇ 3 ਤੋਂ 5 ਅਕਤੂਬਰ ਨੂੰ ਬਾਬਾ ਅਜੇ ਸਿੰਘ ਖ਼ਾਲਸਾ ਕਾਲਜ ਗੁਰਦਾਸਨੰਗਲ ਵਿਖੇ, ਟੇਬਲ ਟੈਨਿਸ ਦੇ ਮੁਕਾਬਲੇ 3 ਤੋਂ 4 ਅਕਤੂਬਰ ਨੂੰ ਆਰ.ਡੀ. ਖੋਸਲਾ ਸਕੂਲ ਬਟਾਲਾ ਅਤੇ ਚੈੱਸ ਦੇ ਮੁਕਾਬਲੇ 3 ਤੇ 4 ਅਕਤੂਬਰ ਨੂੰ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਹੋਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਡ ਮੈਦਾਨਾਂ ਵਿੱਚ ਆ ਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਵੀ ਜਰੂਰ ਕਰਨ।