x
ਦੀ ਪੰਜਾਬ ਵਾਇਰ
Close

Recent Posts

ਪੰਜਾਬ ਮੁੱਖ ਖ਼ਬਰ

ਪੰਜਾਬ ਵੇਅਰਹਾਊਸ ਦੇ ਚੇਅਰਮੈਨ ਅਤੇ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ 37.95 ਲੱਖ ਰੁਪਏ ਦਾ ਯੋਗਦਾਨ

ਪੰਜਾਬ ਵੇਅਰਹਾਊਸ ਦੇ ਚੇਅਰਮੈਨ ਅਤੇ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ 37.95 ਲੱਖ ਰੁਪਏ ਦਾ ਯੋਗਦਾਨ
  • PublishedSeptember 23, 2023

ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ 36.29 ਲੱਖ ਰੁਪਏ ਦਿੱਤੇ

ਚੰਡੀਗੜ੍ਹ, 23 ਸਤੰਬਰ 2023 ( ਦੀ ਪੰਜਾਬ ਵਾਇਰ)। ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਕਰਮਚਾਰੀਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੈੱਕ ਸੌਂਪਦਿਆਂ ਮੁੱਖ ਮੰਤਰੀ ਰਾਹਤ ਫੰਡ ਵਿੱਚ 37.95 ਲੱਖ ਰੁਪਏ ਯੋਗਦਾਨ ਪਾਇਆ । ਇਸੇ ਤਰ੍ਹਾਂ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਵੀ ਮੁੱਖ ਮੰਤਰੀ ਰਾਹਤ ਫੰਡ ਲਈ 36.29 ਲੱਖ ਰੁਪਏ ਦਾ ਚੈੱਕ ਦਿੱਤਾ।

ਕਾਰਪੋਰੇਸ਼ਨ (ਨਿਗਮ) ਦੇ ਚੇਅਰਮੈਨ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਦਾ ਯੋਗਦਾਨ ਪਾਇਆ ਜਦਕਿ ਕਰਮਚਾਰੀਆਂ ਵੱਲੋਂ ਆਪਣੀ ਇੱਕ ਦਿਨ ਦੀ ਤਨਖਾਹ ਇਸ ਨੇਕ ਕਾਰਜ ਲਈ ਦਿੱਤੀ ਗਈ। ਇਸੇ ਤਰ੍ਹਾਂ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਵੀ ਫੰਡ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ , ਜਿਸ ਦੀ ਕੁੱਲ ਰਾਸ਼ੀ 36.29 ਲੱਖ ਰੁਪਏ ਬਣਦੀ ਹੈ, ਦਾ ਯੋਗਦਾਨ ਪਾਇਆ। ਇਸ ਸੁਹਿਰਦ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦਾਨ ਲੋੜਵੰਦ ਲੋਕਾਂ ਨੂੰ ਸਹਾਇਤਾ ਦੇਣ ਵਿੱਚ ਵੱਡਾ ਮਦਦਗਾਰ ਸਾਬਿਤ ਹੋਵੇਗਾ।

Written By
Manan Saini