ਕੇਂਦਰ ਸਰਕਾਰ ਵੱਲ ਪੂਰੇ ਭਾਰਤ ਨੂੰ ਕਾਰਪੋਰੇਟ ਦੇ ਹੱਥ ਦੇਣ ਦੀ ਤਿਆਰੀ ,28 ਸਤੰਬਰ ਤੋਂ ਰੇਲ ਰੋਕੋ ਅੰਦੋਲਨ,ਨਾਨੋਵਾਲ
ਗੁਰਦਾਸਪੁਰ, 8 ਸਤੰਬਰ 2023 (ਦੀ ਪੰਜਾਬ ਵਾਇਰ)। ਅੱਜ ਪੰਜਾਬ ਦੀਆ 16 ਕਿਸਾਨ ਜਥੇਬੰਦੀਆਂ ਦੇ ਸਾਂਝੇ ਪ੍ਰੋਗਰਾਮ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ,ਜੌਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਵਲੋ ਭੈਣੀ ਮੀਆਂ ਖਾਂ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਜੀ 20 ਦੀ ਹੋ ਰਹੀਆ ਮੀਟਿੰਗਾ ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਜਿਲਾ ਆਗੂ ਗੁਰਪ੍ਰੀਤ ਨਾਨੋਵਾਲ, ਜੌਨ ਪ੍ਰਧਾਨ ਨਿਸ਼ਾਨ ਸਿੰਘ ,ਕੈਪਟਨ ਸਮਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਪੂਰੇ ਭਾਰਤ ਨੂੰ ਕਾਰਪੋਰੇਟ ਦੇ ਹੱਥ ਦੇਣਾ ਚਾਹੁੰਦੀ ਹੈ।ਜੀ 20 ਮੀਟਿੰਗਾ ਵਿਚ ਦੇਸ਼ ਦੇ ਹਰ ਸੈਕਟਰ ਨੂੰ ਪ੍ਰਾਈਵੇਟ ਅਧੀਨ ਕਰਨ ਦੀ ਯੋਜਨਾ ਘੜੀ ਜਾ ਰਹੀ ਹੈ।ਓਹਨਾ ਕਿਹਾ ਕਿ ਕੁੱਲ ਦੁਨੀਆ ਦਾ 80% ਉਤਪਾਦ,75% ਵਪਾਰ ਅਤੇ 65% ਜਮੀਨ ਦੀ ਹਿੱਸੇਦਾਰੀ ਵਾਲੇ ਦੇਸ਼ਾਂ ਦੇ ਗਰੁੱਪ ਵੱਲੋਂ ਗਲੋਬਲਾਈਜ਼ੇਸ਼ਨ ਅਤੇ ਇੰਡਸਟਰੀਲਾਈਜ਼ੇਸ਼ਨ ਦੇ ਵਿਕਾਸ ਦੇ ਨਾਮ ਤੇ ਵੱਖ ਵੱਖ ਦੇਸ਼ਾਂ ਵਿਚਲੇ ਸਟੇਟਾਂ ਅਤੇ ਆਮ ਲੋਕਾਂ ਦੇ ਹੱਕਾਂ ਦਾ ਘਾਣ ਕਰਨ ਅਤੇ ਚੰਦ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਸਭ ਕੁਝ ਦੇਣ ਲਈ ਨੀਤੀਆਂ ਬਣਾਈਆਂ ਰਹੀਆਂ ਹਨ ਜੋ ਕਿ ਬਿਲਕੁਲ ਗੈਰ ਇਖ਼ਲਾਕੀ ਹੈ ਜਿਸਦਾ ਕਿ ਜਥੇਬੰਦੀਆਂ ਪੁਰਜ਼ੋਰ ਵਿਰੋਧ ਕਰਦੀਆਂ ਹਨ।
ਆਗੂਆ ਦਸਿਆ ਕਿ ਕਿਸਾਨਾਂ ਨਾਲ ਸੰਬਧਤ ਮੰਗਾ ਨੂੰ ਲੈਕੇ ਪਿਛਲੇ ਦਿਨੀਂ ਹੋਈ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ ਹੈ ਜਿਸ ਕਰਕੇ 28 ਸਤੰਬਰ ਤੋਂ ਪੰਜਾਬ ਵਿੱਚ 16 ਕਿਸਾਨ ਜਥੇਬੰਦੀਆਂ ਵਲੋ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸਨੂੰ 3 ਦਿਨ ਬਾਅਦ ਬਾਕੀ ਸਟੇਟ ਵਿਚ ਵੀ ਸੁਰੂ ਕਰ ਦਿੱਤਾ ਜਾਵੇਗਾ। ਜਿਸ ਕਾਰਨ ਲੋਕਾਂ ਦੀ ਹੋਣ ਵਾਲੀ ਖੱਜਲਖੁਆਰੀ ਲਈ ਸਰਕਾਰ ਜਿੰਮੇਵਾਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ ਕੋਟਲੀ,ਹਰਜੀਤ ਕੌਰ,ਗੁਰਦੀਪ ਕੌਰ,ਗੁਰਮੇਜ ਸਿੰਘ ,ਨਿਸ਼ਾਨ ਸਿੰਘ, ਮੰਗਤ ਸਿੰਘ,ਸਲਵਿੰਦਰ ਸਿੰਘ ਰਿਆੜ,ਉੱਤਮ ਸਿੰਘ,ਜਰਨੈਲ ਸਿੰਘ ਲਾਧੂਪੁਰ,ਬਲਵਿੰਦਰ ਕੌਰ,ਲਖਵਿੰਦਰ ਸਿੰਘ,ਕਮਲਪ੍ਰੀਤ ਸਿੰਘ,ਮਨਦੀਪ ਸਿੰਘ,ਗੁਰਵਿੰਦਰ ਸਿੰਘ,ਇੰਦਰਜੀਤ ਸਿੰਘ,ਅਤੇ ਹੋਰ ਕਿਸਾਨ ਆਗੂ ਹਾਜਿਰ ਸਨ।