ਗੁਰਦਾਸਪੁਰ ਪੰਜਾਬ

ਕੇ.ਪੀ ਇਮੇਜਿੰਗ ਵੱਲੋਂ ਸਿਵਲ ਹਸਪਤਾਲ ਵਿੱਚ ਲਗਾਇਆ ਜਾ ਰਿਹਾ ਇੱਕ ਦਿਨ ਦਾ ਵਿਸ਼ੇਸ ਕੈਂਪ

ਕੇ.ਪੀ ਇਮੇਜਿੰਗ ਵੱਲੋਂ ਸਿਵਲ ਹਸਪਤਾਲ ਵਿੱਚ ਲਗਾਇਆ ਜਾ ਰਿਹਾ ਇੱਕ ਦਿਨ ਦਾ ਵਿਸ਼ੇਸ ਕੈਂਪ
  • PublishedSeptember 8, 2023

ਸਿਵਲ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਵਿੱਚ ਹੋਵੇਗਾ ਇਲਾਸਟੋਗ੍ਰਾਫੀ ਅਤੇ ਫੈਟ ਕੁਆਂਟੀਫਿਕੇਸ਼ਨ ਟੈਸਟ

ਗੁਰਦਾਸਪੁਰ, 8 ਸਤੰਬਰ 2023 (ਦੀ ਪੰਜਾਬ ਵਾਇਰ)। ਆਮ ਲੋਕਾਂ ਦੀ ਸੇਵਾ ਲਈ ਸਦਾ ਅੱਗੇ ਰਹਿਣ ਵਾਲੀ ਕੇ.ਪੀ.ਇਮੇਜਿੰਗ ਜੋਕਿ ਗੁਰਦਾਸਪੁਰ ਦੀ ਪ੍ਰੀਮੀਅਰ ਰੇਡੀਆਲੋਜੀ ਇੰਸਟੀਚਿਊਟ ਹੈ ਵਲੋਂ ਨਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਹੁਣ ਆਮ ਲੋਕਾ ਲਈ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕਾਂ ਦਾ ਮੁਫ਼ਤ ਵਿੱਚ ਇਲਾਸਟੋਗ੍ਰਾਫੀ ਅਤੇ ਫੈਟ ਕੁਆਂਟੀਫਿਕੇਸ਼ਨ (ਲੀਵਰ ਦੀ ਚਰਬੀ ਦੀ ਮਾਤਰਾ ਦੀ ਜਾਂਚ ਸਬੰਧੀ) ਟੈਸਟ ਕੀਤੇ ਜਾਣਗੇ।

ਇਸ ਸਬੰਧੀ ਡਾਕਰ ਹਰਜੋਤ ਬੱਬਰ ਨੇ ਦੱਸਿਆ ਕਿ ਕੇਪੀ ਇਮੇਜਿੰਗ ਵੱਲੋਂ ਇਲਾਸਟੋਗ੍ਰਾਫੀ ਅਤੇ ਲੀਵਰ ਦੀ ਚਰਬੀ ਦੀ ਮਾਤਰਾ ਦੀ ਜਾਂਚ ਲਈ ਸਿਵਲ ਹਸਤਾਲ ਦੇ ਐਸਐਮਓ ਡਾ ਚੇਤਨਾ ਦੇ ਸਹਿਯੋਗ ਨਾਲ ਵਿਸ਼ੇਸ ਇੱਕ ਦਿਨ ਦਾ ਕੈਂਪ ਜੋਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜ਼ੇ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਰਮਨ ਬਹਿਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ, ਐਸਐਸਪੀ ਗੁਰਦਾਸਪੁਰ ਹਰੀਸ਼ ਦਾਯਮਾ, ਸਿਵਲ ਸਰਜਨ ਗੁਰਦਾਸਪੁਰ ਡਾ: ਹਰਭਜਨ ਰਾਮ ਮਾਂਡੀ ਮੁੱਖ ਮੇਹਮਾਨ ਹੋਣਗੇ।

ਇਥੇ ਇਹ ਵੀ ਦੱਸਣਾ ਲਾਜਮੀ ਹੈ ਕਿ ਕੇਪੀ ਇਮੇਜਿੰਗ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਿਮਾਂ ਲਈ ਵੀ ਵਿਸ਼ੇਸ ਉਪਰਾਲਾ ਕਰਦੇ ਹੋਏ ਉਕਤ ਟੈਸਟ ਕਰਵਾਏ ਜਾਣੇ ਹਨ ਅਤੇ 10 ਸਿਤੰਬਰ ਤੋਂ 24 ਸਿਤੰਬਰ ਤੱਕ 14 ਦਿਨ ਦਾ ਵਿਸ਼ੇਸ਼ ਕੈਂਪ ਲਗਾ ਕੇ ਪੁਲਿਸ ਮੁਲਾਜ਼ਿਮਾਂ ਦੇ ਮੁਫਤ ਵਿੱਚ ਟੈਸਟ ਕੀਤੇ ਜਾਣਗੇ। ਇਹਨਾਂ ਟੈਸਟਾਂ ਦੀ ਕੀਮਤ ਬਾਜਾਰ ਵਿੱਚ 3500 ਰੂਪਏ ਹੈ।

ਦੱਸਣਯੋਗ ਹੈ ਕਿ ਗੁਰਦਾਸਪੁਰ ਵਿੱਚ ਇੱਕ ਹੀ ਸੈਂਟਰ ਹੀ ਜਿਸਦੇ ਵਿੱਚ1.5 ਟੇਸਲਾ ਐਮਆਰਆਈ, 32 ਸਲਾਈਸ ਸੀਟੀ , 5ਡੀ ਅਲਟਰਸਾਉਂਡ, ਇਲਾਸਟੌਗ੍ਰਾਫੀ, ਡਿਜੀਟਲ ਐਕਸ-ਰੇ, ਮੇਮੋਗ੍ਰਾਫੀ ਦੇ ਟੈਸਟ ਕੀਤੇ ਜਾਂਦੇ ਹਨ।

Written By
The Punjab Wire