Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਸਿੰਘਮ ਹੀ ਨਹੀਂ ਦਯਾਵਾਨ ਵੀ ਹੈ ਗੁਰਦਾਸਪੁਰ ਪੁਲਿਸ, ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜ੍ਹ ਰਹੇ ਪੰਜਾਬ ਪੁਲਿਸ ਦੇ ਜਵਾਨ, ਖੁੱਦ ਐਸਐਸਪੀ ਹਰੀਸ਼ ਦਾਯਮਾ ਨੇ ਸੰਭਾਲਿਆ ਮੋਰਚਾ

ਸਿੰਘਮ ਹੀ ਨਹੀਂ ਦਯਾਵਾਨ ਵੀ ਹੈ ਗੁਰਦਾਸਪੁਰ ਪੁਲਿਸ, ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜ੍ਹ ਰਹੇ ਪੰਜਾਬ ਪੁਲਿਸ ਦੇ ਜਵਾਨ, ਖੁੱਦ ਐਸਐਸਪੀ ਹਰੀਸ਼ ਦਾਯਮਾ ਨੇ ਸੰਭਾਲਿਆ ਮੋਰਚਾ
  • PublishedAugust 19, 2023

ਗੁਰਦਾਸਪੁਰ, 19 ਅਗਸਤ 2023 (ਮੰਨਨ ਸੈਣੀ)। ਪੰਜਾਬ ਪੁਲਿਸ ਦਾ ਅਕਸ ਆਮ ਲੋਕਾਂ ਵਿੱਚ ਸਿੰਘਮ ਵਾਲਾ ਬਣਿਆ ਹੁੰਦਾ ਹੈ ਅਤੇ ਪੰਜਾਬ ਪੁਲਿਸ ਨੂੰ ਖਾਸ ਤੋਰ ਤੇ ਬੇਹੱਦ ਸਖਤ ਸੁਭਾ ਵਾਲੀ ਪੁਲਿਸ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਜਦਕਿ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਅਗਰ ਸਿੰਘਮ ਵਾਲਾ ਰੌਬ ਰੱਖਦੇ ਹਨ ਤਾਂ ਔਖੀ ਵੇਲੇ ਲੋਕਾਂ ਲਈ ਦਯਾਵਾਨ ਦੇ ਤੌਰ ਤੇ ਵੀ ਪੇਸ਼ ਆਉਂਦੇ ਵੇਖੇ ਜਾ ਸਕਦੇ ਹਨ।

ਜਿਸ ਦੀ ਤਾਜ਼ਾ ਮਿਸਾਲ ਹੁਣ ਗੁਰਦਾਸਪੁਰ ਅੰਦਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਲੋਕ ਪੁਲਿਸ ਕਰਮਚਾਰਿਆਂ ਦੇ ਪਿਆਰ, ਮਦਦ ਲਈ ਅੱਗੇ ਵਧੇ ਪੁਲਿਸ ਵਾਲੇਆ ਦੇ ਹੱਥ, ਖਿਆਲ ਰੱਖਣ ਅਤੇ ਲੋਕਾਂ ਦੀ ਜਾਣ ਦੀ ਕਦਰ ਕਰਨ ਵਾਲਾ ਅਕਸ ਵੇਖ ਰਹੇ ਹਨ। ਜਿਸ ਕਰਕੇ ਹੁਣ ਲੋਕ ਪੁਲਿਸ ਨੂੰ ਸਿੰਘਮ ਦੇ ਨਾਲ ਨਾਲ ਦਯਾਵਾਨ ਵੀ ਆਖ ਰਹੀ ਹੈ। ਗੁਰਦਾਸਪੁਰ ਅੰਦਰ ਹੜ੍ਹ ਪ੍ਰਭਾਵਿਤ ਖੇਤਰ ਦੀ ਕਮਾਨ ਖੁੱਦ ਐਸਐਸਪੀ ਹਰੀਸ਼ ਦਾਯਮਾ ਨੇ ਸੰਭਾਲੀ ਹੋਈ ਹੈ ਅਤੇ ਤਤੱਕਾਲ ਆਪਣੇ ਕਰਮਚਾਇਆ ਨੂੰ ਅਪਡੇਟ ਕਰਦੇ ਹੋਏ ਨਿਰਦੇਸ਼ ਦਿੰਦੇ ਦਿਖਾਈ ਦਿੱਤੇ।

ਆਈਪੀਐਸ ਹਰੀਸ਼ ਦਾਯਮਾ ਦੀ ਗੱਲ ਕਰਿਏ ਤਾਂ ਜਿੱਥੇ ਖੁੱਦ ਪੌਚੇ ਗੋਡੇਆਂ ਤੱਕ ਟੰਗ ਮਾਇਕ ਫੜ੍ਹ ਕੇ ਲੋਕਾਂ ਨੂੰ ਸੁਰਖਿਅਤ ਥਾਵਾਂ ਤੇ ਜਾਣ ਲਈ ਅਨਾਉਂਸਮੈਂਟ ਕਰਦੇ ਸੁਣੇ ਗਏ। ਉੱਥੇ ਹੀ ਉਨ੍ਹਾਂ ਵੱਲੋਂ ਆਮ ਲੋਕਾਂ ਦਾ ਖਿਆਲ ਰੱਖਦੇ ਹੋਏ ਰਸ਼ਦ ਵੀ ਖੁੱਦ ਭੇਂਟ ਕੀਤੀ ਗਈ। ਉੁਨ੍ਹਾਂ ਵੱਲੋਂ ਵਿਸ਼ੇਸ਼ ਤੋਰ ਤੇ ਸੁਰੱਖਿਆ ਪ੍ਰਬੰਧਾ ਸਬੰਧੀ ਬਾਰ ਬਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਮਿੱਖਿਆ ਕੀਤੀ ਜਾ ਰਹੀ ਹੈ ਅਤੇ ਵਿਸ਼ੇਸ ਤੌਰ ਤੇ ਕਿਹੜ੍ਹਾ ਰੂਟ ਸਹੀ ਹੈ ਅਤੇ ਕਿਸ ਥਾਂ ਤੇ ਜਿਆਦਾ ਪਾਣੀ ਹੈ ਇਸ ਸਬੰਧੀ ਖੁੱਦ ਟ੍ਰੈਕਟਰ ਤੇ ਬੈਠ ਕੇ ਹਾਲਾਤਾਂ ਦਾ ਨਿਰਿਖਣ ਕੀਤਾ ਜਾ ਰਿਹਾ ਹੈ। ਹਰੀਸ਼ ਦਾਯਮਾ ਵੱਲੋਂ ਵਿਸ਼ੇਸ ਤੌਰ ਤੇ ਰਾਹਤ ਕਾਰਜ਼ਾ ਲਈ ਟੀਮਾਂ ਗਠਿਤ ਘਰ੍ਹਾ ਵਿੱਚ ਰਹਿ ਰਹੇ ਲਏ ਲੋਕਾਂ ਤੱਕ ਰਸਦ ਪਹੁੰਚਾਈ ਜਾ ਰਹੀ ਹੈ ਅਤੇ ਖੁੱਦ ਵੀ ਕਈ ਨੂੰ ਰਾਸ਼ਨ ਵੰਡਿਆ ਗਿਆ।

ਉੱਧਰ ਆਪਣੇ ਸੀਨਿਅਰ ਸਪਤਾਨ ਨੂੰ ਲੋਕਾਂ ਲਈ ਇੰਨੀ ਮੇਹਨਤ ਕਰਦੇ ਵੇਖ ਹੋਰ ਮੁਲਾਜਿਮ ਵੀ ਆਪਣੇ ਆਪਣੇ ਪੱਧਰ ਤੇ ਲੋਕਾਂ ਦੀ ਸੁਰਖਿਆ ਕਰਦੇ, ਲੋਕਾਂ ਨੂੰ ਰਸਦ ਪਹੁੰਚਾਉਂਦੇ, ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਘਟਦੇ ਨਜ਼ਰ ਆਏ। ਇਸੇ ਤਰ੍ਹਾਂ ਡੀਐਸਪੀ ਸਿਟੀ ਸੁਖਪਾਲ ਸਿੰਘ ਵੱਲੋਂ ਤਾਂ ਬੋਰੀਆਂ ਖੁਦ ਪਿੱਠ ਤੇ ਚੁੱਕ ਕੇ ਪਾੜ੍ਹ ਨੂੰ ਭਰਨ ਲਈ ਆਪਣੀ ਟੀਮ ਦਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਆਪਣ ਲੋਕਾਂ ਨੂੰ ਹੜ੍ਹਾ ਦੇ ਸੁਰੱਖਿਅਤ ਕਰਨਾ ਸਾਡਾ ਮੁਢਲਾ ਫ਼ਰਜ ਹੈ।

ਪੁਲਿਸ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਇਸ ਸ਼ਲਾਘਾਯੋਗ ਕੰਮ ਵੇਖ ਕੇ ਉੱਥੋਂ ਦੀ ਇੱਕ 70 ਕੂ ਸਾਲ ਦੀ ਮਾਈ ਨੇ ਕਿਹਾ ਕਿ ਲੋਕਂ ਐਵੇ ਹੀ ਪੁਲੀਸ ਵਾਲਿਆਂ ਨੂੰ ਬਦਨਾਮ ਕਰਦੇ ਹਨ। ਇਹ ਤਾਂ ਵਿਚਾਰੇ ਕੰਮ ਹੀ ਬਹੁਤ ਵਧਿਆ ਕਰਦੇ ਹਨ ਅਤੇ ਆਮ ਲੋਕਾਂ ਦਾ ਬੜ੍ਹਾ ਖਿਆਲ਼ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਆਲੇ ਦੁਆਲੇ ਅਫਸਰ ਘੁੰਮੀ ਜਾਂਦੇ ਹਨ ਅਤੇ ਬਾਰ ਬਾਰ ਪੁੱਛ ਰਹੇ ਹਨ ਕਿ ਮਾਤਾ ਕੋਈ ਮੁਸ਼ਕਿਲ ਹੈ ਤਾਂ ਦੱਸੋਂ। ਇਸ ਤੋਂ ਵੱਡਾ ਪਰਓਪਕਾਰ ਹੋਰ ਕੀ ਹੋ ਸਕਦਾ ਹੈ। ਮੈਂ ਤਾਂ ਇਹਨਾਂ ਨੂੰ ਰੱਭ ਦੇ ਭੇਜੇ ਫਰਿਸ਼ਤੇ ਕਹਾਂਗੀ। .

Written By
The Punjab Wire