ਗੁਰਦਾਸਪੁਰ ਪੰਜਾਬ

ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਤ ਖੇਤਰ ਨੂੰ 4 ਸੈਕਟਰਾਂ ਵਿੱਚ ਵੰਡਿਆ

ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਤ ਖੇਤਰ ਨੂੰ 4 ਸੈਕਟਰਾਂ ਵਿੱਚ ਵੰਡਿਆ
  • PublishedAugust 16, 2023

ਸੈਕਟਰ ਵੰਡ ਕਰਕੇ ਅਧਿਕਾਰੀਆਂ ਦੀਆਂ ਰਾਹਤ ਕਾਰਜਾਂ ਵਿੱਚ ਲਗਾਈਆਂ ਡਿਊਟੀਆਂ

ਲੋਕ ਘਬਰਾਉਣ ਨਾ ਸਗੋਂ ਲੋੜ ਪੈਣ ਤੇ ਹੈਲਪ ਲਾਈਨ ਨੰਬਰ 1800-180-1852 ਜਾਂ 112ਤੇ ਸੰਪਰਕ ਕਰਨ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 16 ਅਗਸਤ 2023 (ਦੀ ਪੰਜਾਬ ਵਾਇਰ )। ਹੜ੍ਹਾਂ ਦੀ ਸਥਿਤੀ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਹੜ੍ਹ ਪ੍ਰਭਾਵਤ ਖੇਤਰ ਨੂੰ 4 ਸੈਕਟਰਾਂ ਵਿੱਚ ਵੰਡ ਕੇ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸੈਕਟਰ ਨੰਬਰ ਇੱਕ ਦਾ ਇੰਚਾਰਜ ਐੱਸ.ਡੀ.ਐੱਮ. ਦੀਨਾਨਗਰ ਅਤੇ ਏ.ਐੱਸ.ਪੀ. ਦੀਨਾਨਗਰ ਨੂੰ ਲਗਾਇਆ ਗਿਆ ਹੈ, ਜਦਕਿ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓ. ਦੀਨਾਨਗਰ, ਬੀ.ਡੀ.ਪੀ.ਓ. ਦੋਰਾਂਗਲਾ, ਐੱਸ.ਐੱਚ.ਓ. ਦੀਨਾਨਗਰ, ਐੱਸ.ਐੱਚ.ਓ. ਬਹਿਰਾਮਪੁਰ, ਐੱਸ.ਐੱਮ.ਓ. ਬਹਿਰਾਮਪੁੁਰ, ਬੀ.ਪੀ.ਈ.ਓ. ਦੀਨਾਨਗਰ, ਏ.ਐੱਫ.ਐੱਸ.ਓ. ਗੁਰਦਾਸਪੁਰ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸੈਕਟਰ ਵਿੱਚ ਪਿੰਡ ਰਾਮਵਾਲ, ਸਿੱਧਪੁਰ, ਬਿਆਨਪੁਰ, ਚੇਚੀਆਂ, ਗੁਲੇਲਰਾ, ਦਲੇਰਪੁਰ ਅਤੇ ਖੈਹਿਰਾ ਸ਼ਾਮਲ ਕੀਤੇ ਗਏ ਹਨ।

ਇਸੇ ਤਰਾਂ ਸੈਕਟਰ ਨੰਬਰ 2 ਦਾ ਇੰਚਾਰਜ ਐੱਸ.ਡੀ.ਐੱਮ. ਗੁਰਦਾਸਪੁਰ ਅਤੇ ਡੀ.ਐੱਸ.ਪੀ. ਗੁਰਦਾਸਪੁਰ ਨੂੰ ਲਗਾਇਆ ਗਿਆ ਹੈ ਜਦਕਿ ਇਸ ਸੈਕਟਰ ਵਿੱਚ ਨਾਇਬ ਤਹਿਸੀਲਦਾਰ ਕਲਾਨੌਰ, ਨਾਇਬ ਤਹਿਸੀਲਦਾਰ ਗੁਰਦਾਸਪੁਰ, ਡੀ.ਡੀ.ਪੀ.ਓ. ਗੁਰਦਾਸਪੁਰ, ਬੀ.ਡੀ.ਪੀ.ਓ. ਗੁਰਦਾਸਪੁਰ, ਐੱਸ.ਐੱਚ.ਓ. ਪੁਰਾਣਾ ਸ਼ਾਲਾ, ਐੱਸ.ਐੱਮ.ਓ. ਪੁਰਾਣਾ ਸ਼ਾਲਾ, ਬੀ.ਪੀ.ਈ.ਓ. ਗੁਰਦਾਸਪੁਰ-2, ਏ,ਐੱਫ.ਐੱਸ.ਓ. ਦੀਨਾਨਗਰ, 58 ਇਨਫੈਂਟਰੀ ਭਾਰਤੀ ਫੌਜ ਨੂੰ ਸ਼ਾਮਲ ਕੀਤਾ ਗਿਆ ਹੈ। ਸੈਕਟਰ ਨੰਬਰ ਦੋ ਵਿੱਚ ਪਿੰਡ ਟਾਂਡਾ, ਜਗਤਪੁਰ ਕਾਲੀਆਂ, ਭੱਟੀਆਂ, ਮੇਘੀਆਂ, ਖਾਰੀਅਨ, ਨਡਾਲਾ, ਚਾਦਰ ਭਾਨ, ਛੀਨਾ ਬੇਟ, ਭਦਾਨਾ, ਗੋਡਰਾ, ਸੰਨਦਰਾ, ਕੋਹਲੀਆਂ, ਮਿਆਣੀ ਅਤੇ ਰਸੂਲਪੁਰ ਸ਼ਾਮਲ ਹਨ।

ਸੈਕਟਰ ਨੰਬਰ 3 ਦੀ ਇੰਚਾਰਜ ਐੱਸ.ਡੀ.ਐੱਮ. ਬਟਾਲਾ ਅਤੇ ਡੀ.ਐੱਸ.ਪੀ. ਗੁਰਦਾਸਪੁਰ ਨੂੰ ਲਗਾਇਆ ਗਿਆ ਹੈ। ਇਸ ਟੀਮ ਵਿੱਚ ਦੂਜੇ ਅਧਿਕਾਰੀ ਨਾਇਬ ਤਹਿਸੀਲਦਾਰ ਕਾਦੀਆਂ, ਨਾਇਬ ਤਹਿਸੀਲਦਾਰ ਬਟਾਲਾ, ਬੀ.ਡੀ.ਪੀ.ਓ. ਕਾਹਨੂੰਵਾਨ, ਐੱਸ.ਐੱਚ.ਓ. ਸਦਰ ਗੁਰਦਾਸਪੁਰ, ਐੱਸ.ਐੱਮ.ਓ. ਕਾਦੀਆਂ, ਬੀ.ਪੀ.ਈ.ਓ. ਕਾਦੀਆਂ-1, ਏ.ਐੱਫ.ਐੱਸ.ਓ. ਕਾਦੀਆਂ, 58 ਇਨਫੈਂਟਰੀ ਭਾਰਤੀ ਫੌਜ ਅਤੇ ਬੀ.ਐੱਸ.ਐੱਫ ਦੇ ਜਵਾਨ ਲਗਾਏ ਗਏ ਹਨ। ਸੈਕਟਰ ਨੰਬਰ ਤਿੰਨ ਵਿੱਚ ਪਿੰਡ ਦਾਊਵਾਲ, ਸੈਦੋਵਾਲ, ਕਾਲੀਆਂ, ਭੂਂਡੇਵਾਲ, ਭੈਣੀ ਪਸਵਾਲ, ਕਿਸ਼ਨਪੁਰ, ਅਵਾਨਾ, ਕਠਾਣਾ, ਜਾਗੋਵਾਲ ਬੇਟ, ਭੈਣੀ ਮੀਆਂ ਅਤੇ ਢਾਵੇ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਸੈਕਟਰ ਨੰਬਰ 4 ਦੀ ਇੰਚਾਰਜ ਵੀ ਐੱਸ.ਡੀ.ਐੱਮ. ਬਟਾਲਾ ਅਤੇ ਡੀ.ਐੱਸ.ਪੀ. ਗੁਰਦਾਸਪੁਰ ਨੂੰ ਲਗਾਇਆ ਗਿਆ ਹੈ। ਇਸ ਸੈਕਟਰ ਵਿੱਚ ਇਨ੍ਹਾਂ ਅਧਿਕਾਰੀਆਂ ਦੇ ਨਾਲ ਤਹਿਸੀਲਦਾਰ ਗੁਰਦਾਸਪੁਰ, ਨਾਇਬ ਤਹਿਸੀਲਦਾਰ ਕਾਹਨੂੰਵਾਨ, ਬੀ.ਡੀ.ਪੀ.ਓ. ਧਾਰੀਵਾਲ, ਐੱਸ.ਐੱਚ.ਓ. ਤਿੱਬੜ, ਐੱਸ.ਐੱਮ.ਓ. ਭੈਣੀ ਮੀਆਂ ਖਾਂ, ਬੀ.ਪੀ.ਈ.ਓ ਕਾਦੀਆਂ-2, ਏ.ਐੱਫ.ਐੱਸ.ਓ. ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਐੱਨ.ਡੀ.ਆਰ.ਐੱਫ ਦੀ 7 ਬਟਾਲੀਅਨ ਦੇ ਜਵਾਨ ਲਗਾਏ ਗਏ ਹਨ। ਇਹ ਟੀਮ ਪਿੰਡ ਆਲਮਾ, ਖਾਨੀਆਨ, ਮਿੱਠਾ, ਅੰਬਾ, ਮੌਚਪੁਰ, ਨਵੀ ਬਾਗਦੀਆਂ, ਮੁੱਲਾਂਵਾਲ, ਫੁੱਤੂ ਬਰਕਤ, ਬੁੱਧਵਾਲ, ਨੂੰਨ, ਮੰਨਣ, ਫੁੱਲੜਾ, ਮੋਠ ਸਰਾਏ, ਮੁਗਲਾਂ, ਬੋਏ, ਕਸਾਨਾ, ਸਾਲਾਂਪੁਰ, ਬੇਸੋਪੁਰ, ਕੋਟਲਾ ਗੁੱਜਰਾਂ ਅਤੇ ਪਸਵਾਲ ਵਿੱਚ ਰਾਹਤ ਕਾਰਜ ਚਲਾਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਰਾਣਾ ਸ਼ਾਲਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ, ਜਿਥੇ ਮੈਡੀਕਲ, ਵੈਟਨਰੀ ਵਿਭਾਗਾਂ ਸਮੇਤ ਸਾਰੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਹੈਲਪ ਲਾਈਨ ਨੰਬਰ 1800-180-1852 ਜਾਂ 112 ਨੰਬਰਤੇ ਕਾਲ ਕੀਤੀ ਜਾ ਸਕਦੀ ਹੈ।

Written By
The Punjab Wire