ਚੇਚੀਆਂ ਛੋੜੀਆ, ਪੱਖੋਵਾਲ, ਖੇੜਾ, ਦਲੇਰਪੁਰ, ਪਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀਆਂ ਤੇ ਖੈਰੀਆ ਤੇ ਮੰਡਰਾ ਰਿਹਾ ਖਤਰਾਂ
ਗੁਰਦਾਸਪੁਰ, 15 ਅਗਸਤ 2023 (ਮੰਨਨ ਸੈਣੀ)। ਪੌਗ ਡੈਮ ਤੋਂ ਪਾਣੀ ਛੱਡਣ ਕਰਕੇ ਬਿਆਸ ਦਰਿਆ ਵਿੱਚ ਵੱਧੇ ਪਾਣੀ ਦੇ ਪੱਧਰ ਨਾਲ ਗੁਰਦਾਸਪੁਰ ਜਿਲ੍ਹੇ ਅਧੀਨ ਪੈਂਦੇ ਕਰੀਬ 10 ਪਿੰਡਾ ਨੂੰ ਸੱਭ ਤੋਂ ਜਿਆਦਾ ਖਤਰਾਂ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਤਕਾਲ ਇਹਨਾਂ ਦੱਸ ਪਿੰਡਾ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਖਾਲੀ ਕਰਨ ਵਾਲੇ ਪਿੰਡਾ ਵਿੱਚ ਚੇਚੀਆਂ ਛੋੜੀਆ, ਪੱਖੋਵਾਲ, ਖੇੜਾ, ਦਲੇਰਪੁਰ, ਪਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀਆਂ ਤੇ ਖੈਰੀਆ ਸ਼ਾਮਿਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਤੱਕਾਲ ਇਹਨਾਂ ਪਿੰਡਾ ਨੂੰ ਖਾਲੀ ਕਰਨ ਲਈ ਕਹਿ ਦਿਤਾ ਗਿਆ ਹੈ ਅਤੇ ਉੱਚੀ ਧਾਵਾਂ ਤੇ ਜਾਣ ਦੀ ਗੱਲ਼ ਕਹੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਪੌਂਗ ਡੈਮ ਤੋਂ ਬਿਆਸ ਵਿੱਚ ਜਿਆਦਾ ਪਾਣੀ ਛੱਡਣ ਕਾਰਨ ਧੁੱਸੀ ਦੇ ਕਈ ਜਗਹ ਪਾੜ ਪੈਣ ਦੀ ਖਬਰ ਹੈ ਅਤੇ ਪਾਣੀ ਜਗਤਪੁਰ ਕਲਾਂ,ਰਸੂਲਪੁਰ, ਦਲੇਲ ਖੇਰੜਾ ਆਦਿ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਪਹੁੰਚ ਗਿਆ। ਮਜਬੂਰ ਹੋ ਕੇ ਲੋਕਾਂ ਨੂੰ ਛੱਤਾ ਤੇ ਜਾਣਾ ਪਿਆ। ਪਰ ਪ੍ਰਸ਼ਾਸਨ ਵੱਲੋਂ ਤਤਕਾਲ ਡੀਸੀ ਗੁਰਦਾਸਪੁਰ ਹਿਮਾਸ਼ੂ ਅਗਰਵਾਲ ਪੂਰੇ ਪ੍ਰਸ਼ਾਸਨਿਕ ਅਮਲੇ ਨਾਲ ਮੌਕੇ ਕੇ ਪਹੁੰਚੇ ਤੇ ਬੋਟ ਦੇ ਜਰਿਏ ਕਈ ਫਸੇ ਲੋਕਾਂ ਨੂੰ ਬਾਹਰ ਸੁਰਖਿਅਤ ਸਥਾਨਾਂ ਤੇ ਪਹੁੰਚਾਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਬਾਰ ਬਾਰ ਕਹਿਣ ਤੇ ਕਈ ਵਾਰ ਲੋਕ ਆਪਣੀ ਮਰਜ਼ੀ ਨਾਲ ਹੀ ਘਰਾਂ ਵਿੱਚ ਰਹਿਣ ਦਾ ਫੈਸਲਾ ਲੈ ਬੈਠਦੇ ਹਨ।
ਉੱਧਰ ਨਾਜੂਕ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਤਿਆਤ ਵਜੋਂ ਮੁਕੇਰੀਆਂ ਦੇ ਪੁੱਲ ਤੋਂ ਆਵਾਜਾਈ ਨੂੰ ਰੋਕਿਆ ਗਿਆ ਹੈ। ਓਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਹੋਰ ਰਾਹਗੀਰਾਂ ਨੂੰ ਅਪੀਲ ਕੀਤੀ ਹੈ ਕਿ ਦਰਿਆ ਬਿਆਸ ਉੱਪਰ ਬਣੇ ਮੁਕੇਰੀਆਂ ਦੇ ਪੁੱਲ ਵੱਲ ਨਾ ਜਾਣ ਕਿਉਂਕਿ ਪੁੱਲ ਤੋਂ ਟ੍ਰੈਫ਼ਿਕ ਰੋਕੀ ਹੋਣ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਕੇਰੀਆਂ ਜਾਣ ਵਾਲੇ ਰਾਹਗੀਰ ਦੂਸਰੇ ਰਸਤੇ ਦਾ ਇਸਤੇਮਾਲ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀ ਸਥਿਤੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ, ਲੋੜ ਪੈਣ ‘ਤੇ ਹੈਲਪ ਲਾਈਨ ਨੰਬਰ 1800 180 1852 ‘ਤੇ ਕਾਲ ਕੀਤੀ ਜਾ ਸਕਦੀ ਹੈ। ਓਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਥਿਤੀ ਦਾ ਟਾਕਰਾ ਕਰਨ ਲਈ ਪੂਰੀ ਤਰਾਂ ਤਿਆਰ ਹੈ।
ਉੱਧਰ ਜਗਤਪੁਰ ਕਲਾਂ ਨਿਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਲਾਈਫ ਜੈਕੇਟ ਆਦੀ ਨਹੀਂ ਪਹੁੰਚਾਈ ਗਈ ਹੈ। ਉਨ੍ਹਾਂ ਨੂੰ ਮਾਤਰ ਮੁਕੇਰਿਆ ਥਾਣੇ ਤੋਂ ਰਾਤ ਨੂੰ ਫੋਨ ਆਇਆ ਸੀ ਕਿ ਪਾਣੀ ਆਉਣ ਵਾਲਾ ਹੈ। ਪਿੰਡ ਛੱਡ ਦਿਓ ਪਰ ਗੁਰਦਾਸਪੁਰ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੋਈ ਕਾਲ ਨਹੀਂ ਆਈ। ਉਹਨਾਂ ਦੱਸਿਆ ਕਿ ਡੀਸੀ ਗੁਰਦਾਸਪੁਰ ਵੱਲੋਂ ਭੇਜੀ ਗਈ ਕਿਸ਼ਤੀ ਰਾਹੀ ਹੁਣ ਉਹ ਸੁਰਖਿਅਤ ਥਾਂ ਤੇ ਪਹੁੰਚ ਚੁੱਕੇ ਹਨ ਪਰ ਉਨ੍ਹਾਂ ਦੇ ਪਸ਼ੂ ਅਤੇ ਸਾਰੀ ਫਸਲ ਤਬਾਹ ਹੋ ਗਈ ਹੈ।ਉਨ੍ਹਾਂ ਪ੍ਰਸ਼ਾਸਨ ਕੋਲੋਂ ਸਾਰ ਲੈਣ ਦੀ ਮੰਗ ਕੀਤੀ
ਸੁਣੋਂ ਕੀ ਕਹਿੰਦੇ ਹਨ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ